ਅੱਜ BOX OFFICE ''ਤੇ ਇਕ-ਦੂਜੇ ਨੂੰ ਟੱਕਰ ਦੇਣਗੀਆਂ ''ਫਿਤੂਰ'' ਅਤੇ ''ਸਨਮ ਰੇ''

02/12/2016 10:15:19 AM

ਨਵੀਂ ਦਿੱਲੀ :  ਬਾਲੀਵੁੱਡ ਦੀਆਂ ਦੋ ਫਿਲਮਾਂ ''ਫਿਤੂਰ'' ਅਤੇ ''ਸਨਮ ਰੇ'' ਅੱਜ ਬਾਕਸ ਆਫਿਸ ''ਤੇ ਇਕ-ਦੂਜੇ ਨੂੰ ਟੱਕਰ ਦੇਣਗੀਆਂ। ਫਿਲਮ ''ਫਿਤੂਰ'' ''ਚ ਬਾਲੀਵੁੱਡ ਅਦਾਕਾਰ ਆਦਿੱਤਿਯ ਰਾਏ ਕਪੂਰ ਅਤੇ ਕੈਟਰੀਨਾ ਤੋਂ ਇਲਾਵਾ ਤੱਬੂ ਵੀ ਮੁਖ ਭੂਮਿਕਾ ''ਚ ਹਨ। ਇਸ ਫਿਲਮ ''ਚ ਤੱਬੂ ਨੇ ਕੈਟਰੀਨਾ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ''ਚ ਕੈਟਰੀਨਾ ''ਫਿਰਦੋਸ'' ਨਾਂ ਦੇ ਕਿਰਦਾਰ ''ਚ ਨਜ਼ਰ ਆਵੇਗੀ, ਤਾਂ ਉਥੇ ਦੂਜੇ ਪਾਸੇ ਆਦਿੱਤਿਯ ਰਾਏ ਕਪੂਰ ਦੇ ਕਿਰਦਾਰ ਦਾ ਨਾਂ ''ਨੂੰਰ'' ਹੈ, ਜੋ ਬਚਪਨ ਤੋਂ ਹੀ ਫਿਰਦੋਸ ਨੂੰ ਦੀਵਾਨਿਆਂ ਵਾਂਗ ਮੁਹੱਬਤ ਕਰਦਾ ਹੈ। ਇਹ ਫਿਲਮ ਅੰਗਰੇਜ਼ੀ ਲੇਖਕ ਚਾਰਲਸ ਡਿਕਨਜ਼ ਦੇ ਮਸ਼ਹੂਰ ਨਾਵਲ ''ਗ੍ਰੇਟ ਐਕਸਪੈੱਕਟੇਸ਼ਨਜ਼'' ''ਤੇ ਆਧਾਰਿਤ ਹੈ, ਜਿਸ ਦਾ ਨਿਰਦੇਸ਼ਨ ਅਭਿਸ਼ੇਕ ਕਪੂਰ ਨੇ ਕੀਤਾ ਹੈ।
ਉਥੇ ਦੂਜੇ ਪਾਸੇ ਇਸ ਫਿਲਮ ਦੇ ਮੁਕਾਬਲੇ ਰਿਲੀਜ਼ ਹੋਣ ਵਾਲੀ ਫਿਲਮ ''ਸਨਮ ਰੇ'' ''ਚ ਪੁਲਕਿਤ ਸਮਰਾਟ, ਯਾਮੀ  ਗੌਤਮ, ਊਰਵਸ਼ੀ ਰੋਟੇਲਾ ਮੁਖ ਭੂਮਿਕਾ ''ਚ ਹਨ। ਇਸ ਫਿਲਮ ''ਚ ਰਿਸ਼ੀ ਕਪੂਰ ਵੀ ਹਨ, ਜੋ ਬਿਲਕੁਲ ਵੱਖਰੇ ਅਵਤਾਰ ''ਚ ਨਜ਼ਰ ਆਉਣਗੇ। ਇਹ ਫਿਲਮ ਇਕ ਰੋਮਾਂਟਿਕ ਕਹਾਣੀ ''ਤੇ ਆਧਾਰਿਤ ਹੈ, ਜਿਸ ਦਾ ਨਿਰਦੇਸ਼ਨ ਦਿਵਿਆ ਖੋਸਲਾ ਅਤੇ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ।