ਅੱਜ ਸਿਨੇਮਾਘਰਾਂ ਵਿਚ ਪਹੁੰਚੇਗਾ ''ਕਪਤਾਨ''

05/20/2016 7:31:52 AM

ਚੰਡੀਗੜ੍ਹ : ਟਿੱਪਸ  ਇੰਡਸਟਰੀ ਲਿਮਟਿਡ ਦੀ ਪ੍ਰੋਡਕਸ਼ਨ ਅਤੇ ਗਿੱਪੀ ਗਰੇਵਾਲ ਦੀ ਅਦਾਕਾਰੀ ਵਾਲੀ ਫਿਲਮ ''ਕਪਤਾਨ'' ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਅੱਜ ਇਥੇ ਏਲਾਂਤੇ ਮਾਲ ਵਿਚ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। 
ਇਸ ਫਿਲਮ ''ਚ ਗਿੱਪੀ ਦੇ ਨਾਲ ਮੋਨਿਕਾ ਗਿੱਲ, ਕਰਿਸ਼ਮਾ ਕੋਟਕ, ਕੰਵਲਜੀਤ ਸਿੰਘ, ਪੰਕਜ ਧੀਰ, ਪ੍ਰਿੰਸ ਕੰਵਲਜੀਤ ਸਿੰਘ, ਅਮਰ ਤਲਵਾੜ, ਦਲਜਿੰਦਰ ਬਸਰਾ, ਰਾਣਾ ਜੰਗ ਬਹਾਦਰ ਅਤੇ ਸੀਮਾ ਕੌਸ਼ਲ ਨੇ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ ਜਦਕਿ ਫਿਲਮ ਨੂੰ ਡਾਇਰੈਕਟ ਮੰਦੀਪ ਕੁਮਾਰ ਨੇ ਕੀਤਾ ਹੈ। ਇਸਦੇ ਨਿਰਮਾਤਾ ਟਿੱਪਸ ਦੇ ਕੁਮਾਰ ਤੌਰਾਨੀ ਹਨ। ਫਿਲਮ ''ਚ ਗਿੱਪੀ ਇਕ ਵਕੀਲ ਦੇ ਕਿਰਦਾਰ ''ਚ ਹਨ, ਪਰ ਇਸ ਪ੍ਰੋਫੈਸ਼ਨ ਨੂੰ ਉਨ੍ਹਾਂ ਨੇ ਆਪਣੇ ਮਾਪਿਆਂ ਦੀ ਜ਼ਬਰਦਸਤੀ ਕਾਰਨ ਅਪਣਾਇਆ ਹੈ। ਜ਼ਿੰਦਗੀ ਵਿਚ ਸਫਲਤਾ ਪਾਉਣ ਦਾ ਦਬਾਅ, ਬਚਪਨ ਦੇ ਪਿਆਰ ਨੂੰ ਹਾਸਿਲ ਨਾ ਕਰ ਪਾਉਣਾ, ਆਪਣੇ ਹੀ ਪਿਤਾ ਦੇ ਸਾਹਮਣੇ ਖੁਦ ਨੂੰ ਸਾਬਿਤ ਕਰਨ ਵਰਗੀਆਂ ਚੁਣੌਤੀਆਂ ਕਪਤਾਨ ਦੀ ਜ਼ਿੰਦਗੀ ''ਚ ਆਉਂਦੀਆਂ ਹਨ। ਫਿਰ ਕਈ ਅਜਿਹੇ ਮੋੜ ਵੀ ਆਉਂਦੇ ਹਨ ਜੋ ਉਸਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੇ ਹਨ। 
ਗਿੱਪੀ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਕੈਰੀਅਰ ਦੀ ਸਭ ਤੋਂ ਅਹਿਮ ਫਿਲਮਾਂ ਵਿਚੋਂ ਇਕ ਹੈ। ਦਰਸ਼ਕਾਂ ਨੂੰ ਇਹ ਫਿਲਮ ਜ਼ਰੂਰ ਪਸੰਦ ਆਵੇਗੀ। ਕੁਮਾਰ ਤੌਰਾਨੀ ਨੇ ਕਿਹਾ ਕਿ ਪੰਜਾਬੀ ਦਰਸ਼ਕਾਂ ਦੀ ਸਮਝ ਸਿਨੇਮਾ ਨੂੰ ਲੈ ਕੇ ਕਾਫੀ ਜ਼ਿਆਦਾ ਹੈ। ਡਾਇਰੈਕਟਰ ਮਨਦੀਪ ਕੁਮਾਰ ਵੀ ਕਪਤਾਨ ਨੂੰ ਆਪਣੇ ਕੈਰੀਅਰ ਦੀ ਬਹੁਤ ਹੀ ਅਹਿਮ ਫਿਲਮ ਮੰਨਦੇ ਹਨ। ਉਨ੍ਹਾਂ ਮੁਤਾਬਿਕ ਇਹ ਫਿਲਮ ਸਾਰਿਆਂ ਦੇ ਦਿਲਾਂ''ਚ ਜ਼ਰੂਰ ਜਗ੍ਹਾ ਬਣਾਵੇਗੀ। ਅੰਬਰਸਰੀਆ ਤੋਂ ਬਾਅਦ ਮੋਨਿਕਾ ਗਿੱਲ ਦੀ ਟਿੱਪਸ ਦੇ ਨਾਲ ਇਹ ਦੂਜੀ ਫਿਲਮ ਹੈ। ਮਾਡਲਿੰਗ ਅਤੇ ਟੀ. ਵੀ. ਇੰਡਸਟਰੀ ਨਾਲ ਪਛਾਣ ਹਾਸਿਲ ਕਰਨ ਵਾਲੀ ਕਰਿਸ਼ਮਾ ਕੋਟਕ ਦਾ ਇਹ ਸਿਨੇਮਾ ਡੇਬਯੂ ਹੈ। ਉਹ ਫਿਲਮ ਨੂੰ ਲੈ ਕੇ ਖਾਸੀ ਉਤਸ਼ਾਹਿਤ ਹੈ।