3 ਦਿਨਾਂ ’ਚ ਰਣਬੀਰ-ਸ਼ਰਧਾ ਦੀ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਨੇ ਕਮਾਏ ਇੰਨੇ ਕਰੋੜ ਰੁਪਏ

03/11/2023 11:55:17 AM

ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਫ਼ਿਲਮ 8 ਮਾਰਚ ਨੂੰ ਹੋਲੀ ਮੌਕੇ ਰਿਲੀਜ਼ ਹੋਈ। ਇਸ ਫ਼ਿਲਮ ਨੇ 3 ਦਿਨਾਂ ’ਚ 36.59 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਪਹਿਲੇ ਦਿਨ ਫ਼ਿਲਮ ਨੇ 15.73 ਕਰੋੜ, ਦੂਜੇ ਦਿਨ 10.34 ਕਰੋੜ ਤੇ ਤੀਜੇ ਦਿਨ ਫ਼ਿਲਮ ਨੇ 10.52 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਐਲੀ ਮਾਂਗਟ ਨੇ ਮੂਸਾ ਪਿੰਡ ਵਿਖੇ ਸਿੱਧੂ ਦੇ ਪਿਤਾ ਨਾਲ ਕੀਤੀ ਮੁਲਾਕਾਤ

ਦੱਸ ਦੇਈਏ ਕਿ ਰਣਬੀਰ ਕਪੂਰ ਤੇ ਸ਼ਰਧਾ ਕਪੂਰ ਦੇ ਇਕੱਠਿਆਂ ਦੀ ਇਹ ਪਹਿਲੀ ਫ਼ਿਲਮ ਹੈ। ਫ਼ਿਲਮ ਨੂੰ ਲਵ ਰੰਜਨ ਨੇ ਡਾਇਰੈਕਟ ਕੀਤਾ ਹੈ।

ਫ਼ਿਲਮ ਦੀ ਕਮਾਈ ਪਿਛਲੀਆਂ ਰਿਲੀਜ਼ ਹੋਈਆਂ ਬਾਲੀਵੁੱਡ ਫ਼ਿਲਮਾਂ ‘ਸ਼ਹਿਜ਼ਾਦਾ’ ਤੇ ‘ਸੈਲਫੀ’ ਤੋਂ ਬੇਹੱਦ ਜ਼ਿਆਦਾ ਹੈ।

ਫ਼ਿਲਮ ਦਾ ਬਜਟ 70 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਅਜਿਹੇ ’ਚ ਕਲੈਕਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਫ਼ਿਲਮ ਆਸਾਨੀ ਨਾਲ ਇਹ ਅੰਕੜਾ ਪਾਰ ਕਰ ਲਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh