ਮੀਰਾਬਾਈ ਚਾਨੂੰ ਨੂੰ ਵਧਾਈ ਦੇਣ ''ਚ ਟਿਸਕਾ ਚੋਪੜਾ ਤੋਂ ਹੋਈ ਵੱਡੀ ਗ਼ਲਤੀ, ਮੰਗਣੀ ਪਈ ਮੁਆਫੀ

07/25/2021 11:58:23 AM

ਮੁੰਬਈ : 2021 ਦੀਆਂ ਓਲੰਪਿਕ ਖੇਡਾਂ ਜਾਪਾਨ ਦੇ ਟੋਕਿਓ ਵਿਚ ਸ਼ੁਰੂ ਹੋਈਆਂ ਹਨ। ਸ਼ਨੀਵਾਰ (24 ਜੁਲਾਈ) 2020 ਦੇ ਓਲੰਪਿਕ ਖੇਡਾਂ ਵਿਚ ਭਾਰਤ ਲਈ ਇਕ ਖ਼ਾਸ ਦਿਨ ਸੀ। ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦੀਆਂ ਕਈ ਵੱਡੀਆਂ ਹਸਤੀਆਂ ਨੇ ਇਸ ਪ੍ਰਾਪਤੀ ਲਈ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀ। ਵਧਾਈਆਂ ਦੇਣ ਵਿਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਵੀ ਸ਼ਾਮਲ ਹਨ।

ਦੂਜੇ ਪਾਸੇ ਟਿਸਕਾ ਚੋਪੜਾ ਨੂੰ ਮੀਰਾਬਾਈ ਚਾਨੂ ਨੂੰ ਵਧਾਈ ਦੇਣੀ ਮਹਿੰਗੀ ਪੈ ਗਈ। ਅਦਾਕਾਰਾ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ ਪਰ ਗ਼ਲਤ ਤਸਵੀਰ ਦੇ ਨਾਲ। ਜਿਸ ਕਾਰਨ ਕਈ ਸੋਸ਼ਲ ਮੀਡੀਆ ਯੂਜ਼ਰਜ਼ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਟਿਸਕਾ ਚੋਪੜਾ ਨੇ ਟਰੋਲਰਸ ਨੂੰ ਢੁੱਕਵਾਂ ਜਵਾਬ ਦਿੱਤਾ। ਇਸ ਦੇ ਨਾਲ ਹੀ ਉਸਨੇ ਮੀਰਾਬਾਈ ਚਾਨੂ ਦੇ ਨਾਮ 'ਤੇ ਗ਼ਲਤ ਤਸਵੀਰ ਸ਼ੇਅਰ ਕਰਨ ਲਈ ਮੁਆਫੀ ਵੀ ਮੰਗੀ ਹੈ।


ਦਰਅਸਲ ਟਿਸਕਾ ਚੋਪੜਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਮੀਰਾਬਾਈ ਚਾਨੂ ਦੀ ਬਜਾਏ ਇੰਡੋਨੇਸ਼ੀਆਈ ਵੇਟਲਿਫਟਰ ਆਇਸ਼ਾ ਵਿੰਡੀ ਕੈਨਟਿਕਾ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ, ਉਸਨੇ ਸਿਲਵਰ ਮੈਡਲ ਜਿੱਤਣ ਲਈ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀ। ਉਸ ਦੇ ਇਸ ਟਵੀਟ ਤੋਂ ਬਾਅਦ ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ। ਗ਼ਲਤ ਤਸਵੀਰ ਪੋਸਟ ਕਰਨ ਲਈ ਕਈ ਲੋਕਾਂ ਨੇ ਟਿਸਕਾ ਚੋਪੜਾ ਨੂੰ ਟਰੋਲ ਕੀਤਾ।


ਇਸ ਦੇ ਨਾਲ ਹੀ, ਜਦੋਂ ਟਿਸਕਾ ਚੋਪੜਾ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਉਸਨੇ ਤੁਰੰਤ ਮੁਆਫੀ ਮੰਗੀ ਅਤੇ ਟਰੋਲਰਾਂ ਨੂੰ ਢੁੱਕਵਾਂ ਜਵਾਬ ਦਿੱਤਾ। ਟਿਸਕਾ ਚੋਪੜਾ ਨੇ ਆਪਣੇ ਟਵੀਟ ਵਿਚ ਲਿਖਿਆ, 'ਮੁਆਫ ਕਰਨਾ - ਇਹ ਇਕ ਗ਼ਲਤੀ ਸੀ।' ਇਕ ਟ੍ਰੋਲਰ ਨੂੰ ਜਵਾਬ ਦਿੰਦੇ ਹੋਏ, ਟਿਸਕਾ ਚੋਪੜਾ ਨੇ ਲਿਖਿਆ, 'ਮੈਨੂੰ ਚੰਗਾ ਲੱਗਾ ਕਿ ਤੁਹਾਨੂੰ ਮਜ਼ਾ ਆਇਆ ਪਰ ਇਹ ਇਕ ਗ਼ਲਤੀ ਸੀ ... ਮੁਆਫੀ, ਹਾਲਾਂਕਿ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਟੋਕਿਓ ਓਲੰਪਿਕ ਵਿਚ ਮੀਰਾਬਾਈ ਚਾਨੂ ਦੀ ਜਿੱਤ ਤੋਂ ਖੁਸ਼ ਨਹੀਂ ਹਾਂ।'


ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਟੋਕਿਓ ਓਲੰਪਿਕ 2020 ਵਿਚ ਚਾਂਦੀ ਦਾ ਤਗਮਾ ਜਿੱਤਿਆ। ਮੀਰਾਬਾਈ ਚਾਨੂ ਦਾ ਤਗਮਾ ਜਿੱਤਣ ਤੋਂ ਬਾਅਦ ਪੂਰੇ ਦੇਸ਼ ਵਿਚ ਖੁਸ਼ੀ ਦੀ ਲਹਿਰ ਹੈ। ਟਿਸਕਾ ਚੋਪੜਾ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ, ਅਦਾਕਾਰ ਫਰਹਾਨ ਅਖ਼ਤਰ, ਰਣਦੀਪ ਹੁੱਡਾ, ਸੋਫੀ ਚੌਧਰੀ ਅਤੇ ਬਾਲੀਵੁੱਡ ਅਦਾਕਾਰਾ ਸੰਨੀ ਦਿਓਲ ਸਮੇਤ ਕਈ ਸਿਤਾਰਿਆਂ ਨੇ ਮੀਰਾਬਾਈ ਚਾਨੂ ਦੇ ਸਿਲਵਰ ਮੈਡਲ 'ਤੇ ਖੁਸ਼ੀ ਜ਼ਾਹਰ ਕੀਤੀ।

Aarti dhillon

This news is Content Editor Aarti dhillon