‘ਥੌਰ’ ਨੇ ਪਹਿਲੇ ਦਿਨ ਬਣਾਇਆ ਕਮਾਈ ਦਾ ਰਿਕਾਰਡ, ਅਜਿਹਾ ਕਰਨ ਵਾਲੀ ਬਣੀ 5ਵੀਂ ਹਾਲੀਵੁੱਡ ਫ਼ਿਲਮ

07/08/2022 1:20:32 PM

ਮੁੰਬਈ (ਬਿਊਰੋ)– ‘ਥੌਰ : ਲਵ ਐਂਡ ਥੰਡਰ’ ਬੀਤੇ ਦਿਨੀਂ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ‘ਥੌਰ’ ਫਰੈਂਚਾਇਜ਼ੀ ਦੀ ਇਹ ਚੌਥੀ ਫ਼ਿਲਮ ਹੈ। ਇਸ ਤੋਂ ਪਹਿਲਾਂ ਕਿਸੇ ਵੀ ਮਾਰਵਲ ਸੁਪਰਹੀਰੋ ਦੀਆਂ ਹੁਣ ਤਕ ਸਿਰਫ 3 ਫ਼ਿਲਮਾਂ ਹੀ ਰਿਲੀਜ਼ ਹੋਈਆਂ ਹਨ।

ਫ਼ਿਲਮ ਦੀ ਭਾਰਤ ’ਚ ਕਮਾਈ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਇਸ ਫ਼ਿਲਮ ਨੇ 18.60 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਇਹ ਫ਼ਿਲਮ ਭਾਰਤ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਾਲੀਵੁੱਡ ਫ਼ਿਲਮਾਂ ਦੀ ਲਿਸਟ ’ਚ 5ਵੇਂ ਨੰਬਰ ’ਤੇ ਪਹੁੰਚ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਮਨਕੀਰਤ ਔਲਖ ਦੇ ਗੰਨਮੈਨ ਸਮੇਤ 2 ਪੁਲਸ ਕਰਮਚਾਰੀ ਗ੍ਰਿਫ਼ਤਾਰ

ਹਾਲੀਵੁੱਡ ਫ਼ਿਲਮਾਂ ਦੀ ਭਾਰਤ ’ਚ ਕਮਾਈ ਦੀ ਲਿਸਟ ’ਚ ਪਹਿਲੇ ਨੰਬਰ ’ਤੇ ‘ਅਵੈਂਜਰਸ ਐਂਡਗੇਮ’ ਹੈ, ਜਿਸ ਨੇ 53.10 ਕਰੋੜ ਰੁਪਏ ਕਮਾਏ। ਦੂਜੇ ਨੰਬਰ ’ਤੇ 32.67 ਕਰੋੜ ਰੁਪਏ ਦੀ ਕਮਾਈ ਨਾਲ ‘ਸਪਾਈਡਰਮੈਨ’, ਤੀਜੇ ਨੰਬਰ ’ਤੇ 31.30 ਕਰੋੜ ਰੁਪਏ ਦੀ ਕਮਾਈ ਨਾਲ ‘ਅਵੈਂਜਰਸ ਇਨਫਿਨੀਟੀ ਵਾਰ’, ਚੌਥੇ ਨੰਬਰ ’ਤੇ 27.50 ਕਰੋੜ ਰੁਪਏ ਦੀ ਕਮਾਈ ਨਾਲ ‘ਡਾਕਟਰ ਸਟਰੇਂਜ ਤੇ ਹੁਣ ਪੰਜਵੇਂ ਨੰਬਰ ’ਤੇ 18.60 ਕਰੋੜ ਰੁਪਏ ਦੀ ਕਮਾਈ ਨਾਲ ‘ਥੌਰ : ਲਵ ਐਂਡ ਥੰਡਰ’ ਸ਼ਾਮਲ ਹੋ ਗਈ ਹੈ।

ਉਥੇ ਜੇਕਰ ਸਾਲ 2017 ’ਚ ਰਿਲੀਜ਼ ਹੋਈ ‘ਥੌਰ’ ਦੀ ਆਪਣੀ ਹੀ ਫ਼ਿਲਮ ‘ਰੈਂਗਨਾਰੋਕ’ ਨਾਲ ਮੁਕਾਬਲਾ ਕੀਤਾ ਜਾਵੇ ਤਾਂ ‘ਥੌਰ ਰੈਂਗਨਾਰੋਕ’ ਨੇ 2017 ’ਚ ਪਹਿਲੇ ਦਿਨ 7.77 ਕਰੋੜ ਰੁਪਏ ਕਮਾਏ ਸਨ।

ਫ਼ਿਲਮ ਨੂੰ ਲੈ ਕੇ ਇਕ ਪਾਸੇ ਜਿਥੇ ਦਰਸ਼ਕਾਂ ਵਿਚਾਲੇ ਉਤਸ਼ਾਹ ਬਣਿਆ ਹੋਇਆ ਹੈ, ਉਥੇ ਇਸ ਫ਼ਿਲਮ ਦੇ ਰੀਵਿਊਜ਼ ਮਿਲੇ-ਜੁਲੇ ਆ ਰਹੇ ਹਨ। ਕੁਝ ਲੋਕਾਂ ਨੂੰ ਇਹ ਫ਼ਿਲਮ ਪਸੰਦ ਆ ਰਹੀ ਹੈ ਪਰ ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ‘ਥੌਰ’ ਦੇ ਕਿਰਦਾਰ ’ਚ ਕੀਤੇ ਬਦਲਾਅ ਵਧੀਆ ਨਹੀਂ ਲੱਗ ਰਹੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh