ਵਿਆਹ ਦੇ 8 ਸਾਲ ਬਾਅਦ ਮਾਤਾ-ਪਿਤਾ ਬਣਨ ਜਾ ਰਿਹਾ ਛੋਟੇ ਪਰਦੇ ਦਾ ਇਹ ਜੋੜਾ

11/07/2020 4:36:44 PM

ਮੁੰਬਈ (ਬਿਊਰੋ) — ਕੋਰੋਨਾ ਕਾਲ 'ਚ ਕਈ ਸਿਤਾਰੇ ਅਜਿਹੇ ਹਨ, ਜਿਨ੍ਹਾਂ ਨੂੰ ਮਾਤਾ-ਪਿਤਾ ਬਣਨ ਦਾ ਸੁੱਖ ਮਿਲਿਆ ਹੈ। ਉਥੇ ਹੀ ਕੁਝ ਸਿਤਾਰੇ ਅਜਿਹੇ ਵੀ ਹਨ, ਜੋ ਕਿ ਮਾਤਾ-ਪਿਤਾ ਬਣਨ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਬੀਤੇ ਕੁਝ ਸਮੇਂ 'ਚ ਕਈ ਸਿਤਾਰਿਆਂ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਘਰ ਜਲਦ ਹੀ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਛੋਟੇ ਪਰਦੇ ਦੇ ਇਨ੍ਹਾਂ ਸਿਤਾਰਿਆਂ ਦੀ ਲਿਸਟ 'ਚ ਹੁਣ ਇਕ ਹੋਰ ਨਾਂ ਸ਼ਾਮਲ ਹੋ ਗਿਆ ਹੈ। ਸਟਾਰ ਪਲੱਸ ਦੇ ਸੁਪਰਹਿੱਟ ਸ਼ੋਅ 'ਇਸ਼ਕਬਾਜ਼' 'ਚ ਨਜ਼ਰ ਆ ਚੁੱਕੇ ਨਕੁਲ ਮਹਿਤਾ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਪਤਨੀ ਗਰਭਵਤੀ ਹੈ।

 
 
 
 
 
View this post on Instagram
 
 
 
 
 
 
 
 
 

Best friend < Girl friend < Missus < THIS ❤️ Circle of life & then some more .. Avec @jank_ee #WeAreExpanding

A post shared by Nakuul Mehta (@nakuulmehta) on Nov 6, 2020 at 11:18pm PST

ਜੀ ਹਾਂ, ਨਕੁਲ ਮਹਿਤਾ ਜਲਦ ਹੀ ਪਿਤਾ ਬਣਨ ਵਾਲੇ ਹਨ। ਇਕ ਵੀਡੀਓ ਦੇ ਜਰੀਏ ਨਕੁਲ ਮਹਿਤਾ ਨੇ ਇਹ ਖ਼ੁਸ਼ਖਬਰੀ ਦਿੱਤੀ ਹੈ। ਇਸ ਵੀਡੀਓ 'ਚ ਨਕੁਲ ਮਹਿਤਾ ਤੇ ਜਾਨਕੀ ਪਾਰੇਖ ਦੀ ਹੁਣ ਤੱਕ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ ਕਿ ਕਿਵੇਂ ਇਨ੍ਹਾਂ ਦੋਵਾਂ ਦੀ ਮੁਲਾਕਾਤ ਵਿਆਹ ਦੇ ਰਿਸ਼ਤੇ 'ਚ ਬੱਝ ਗਈ। ਵਿਆਹ ਤੋਂ ਬਾਅਦ ਪਹਿਲੀ ਵਾਰ ਨਕੁਲ ਮਹਿਤਾ ਤੇ ਜਾਨਕੀ ਮਾਤਾ-ਪਿਤਾ ਬਣਨ ਜਾ ਰਹੇ ਹਨ।

 
 
 
 
 
View this post on Instagram
 
 
 
 
 
 
 
 
 

Our quarantine wasn’t boring at all 😋 we’re going to have a souvenir for life and we CANNOT wait! Our greatest adventure begins! @nakuulmehta . . . #wearexpanding #soontobeparents

A post shared by Jankee Parekh Mehta (@jank_ee) on Nov 6, 2020 at 11:30pm PST

ਇਸ ਖ਼ੁਸ਼ੀ ਨੂੰ ਸ਼ੇਅਰ ਕਰਦੇ ਹੋਏ ਨਕੁਲ ਮਹਿਤਾ ਨੇ ਲਿਖਿਆ, 'ਪਹਿਲੇ ਜਾਨਕੀ ਪਾਰੇਖ ਮੇਰੀ ਬੈਸਟ ਫ੍ਰੈਂਡ ਬਣੀ, ਉਸ ਤੋਂ ਬਾਅਦ ਜਾਨਕੀ ਨੇ ਮੇਰੀ ਪ੍ਰੇਮਿਕਾ ਤੋਂ ਲੈ ਕੇ ਪਤਨੀ ਤੱਕ ਦਾ ਸਫ਼ਰ ਤੈਅ ਕੀਤਾ ਹੈ। ਹੁਣ ਉਹ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ। ਆਪਣੇ ਦਿਲ ਦੀ ਗੱਲ ਲਿਖਦੇ ਹੋਏ ਨਕੁਲ ਮਹਿਤਾ ਨੇ ਇਕ ਰੈੱਡ ਹਾਰਟ ਇਮੋਜ਼ੀ ਵੀ ਆਪਣੀ ਲਈ ਬਣਾਇਆ ਹੈ। ਨਕੁਲ ਮਹਿਤਾ ਦੀ ਇਸ ਪੋਸਟ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਅਦਾਕਾਰ ਪਿਤਾ ਬਣਨ ਦੀ ਖ਼ਬਰ ਸੁਣ ਕੇ ਕਿੰਨਾ ਖ਼ੁਸ਼ ਹੈ।

sunita

This news is Content Editor sunita