ਇਹ ਨੇ ਚੋਟੀ ਦੇ 5 ਟੀ. ਵੀ. ਕਿਰਦਾਰ, ਜਿਨ੍ਹਾਂ ਨੂੰ ਪ੍ਰਸ਼ੰਸਕ ਕਰਦੇ ਨੇ ਬੇਸ਼ੁਮਾਰ ਪਿਆਰ

01/11/2024 12:00:33 PM

ਮੁੰਬਈ (ਬਿਊਰੋ)– ਟੀ. ਵੀ. ਸੀਰੀਅਲਜ਼ ਤੇ ਸ਼ੋਅਜ਼ ਲੋਕਾਂ ਦਾ ਮਨੋਰੰਜਨ ਕਰਦੇ ਹਨ। ਦਰਸ਼ਕ ਇਨ੍ਹਾਂ ਸ਼ੋਅਜ਼ ਦੀ ਕਾਸਟ ਨਾਲ ਹੋਰ ਜ਼ਿਆਦਾ ਜੁੜੇ ਹੁੰਦੇ ਹਨ। ਉਹ ਉਨ੍ਹਾਂ ਨੂੰ ਪਸੰਦ ਕਰਦੇ ਹਨ ਤੇ ਉਨ੍ਹਾਂ ’ਤੇ ਬੇਅੰਤ ਪਿਆਰ ਦੀ ਵਰਖਾ ਕਰਦੇ ਹਨ ਪਰ ਇੰਨੇ ਸਿਤਾਰਿਆਂ ਦੀ ਭੀੜ ’ਚ ਪਤਾ ਨਹੀਂ ਕਿਸ ਨੂੰ ਸਭ ਤੋਂ ਜ਼ਿਆਦਾ ਪਿਆਰ ਤੇ ਸਨਮਾਨ ਮਿਲ ਰਿਹਾ ਹੈ ਪਰ Ormax Media ਇਸ ਦੁਬਿਧਾ ਨੂੰ ਵੀ ਦੂਰ ਕਰਦਾ ਹੈ। ਉਹ ਹਰ ਹਫ਼ਤੇ ਅਜਿਹੀਆਂ ਸੂਚੀਆਂ ਜਾਰੀ ਕਰਦੇ ਹਨ, ਜਿਸ ’ਚ 5 ਜਾਂ 10 ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੇ ਚੱਲਦੇ ਸ਼ੋਅ ’ਚ ਗੁਆਚਿਆ ਮੁੰਡੇ ਦਾ ਫੋਨ, ਅੱਗੋਂ ਬੱਬੂ ਮਾਨ ਨੇ ਦਿੱਤਾ ਇਹ ਜਵਾਬ

ਕਿਹੜੇ ਟੀ. ਵੀ. ਸੀਰੀਅਲਜ਼ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਇਹ ਉਨ੍ਹਾਂ ਦੀ ਟੀ. ਆਰ. ਪੀ. ਤੋਂ ਜਾਣਿਆ ਜਾ ਸਕਦਾ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਉਸ ਸ਼ੋਅ ਦੇ ਸਿਤਾਰੇ ਨਿੱਜੀ ਤੌਰ ’ਤੇ ਪਸੰਦ ਕੀਤੇ ਜਾਣ। Ormax Media ਦੀ ਤਾਜ਼ਾ ਰਿਪੋਰਟ ਅਨੁਸਾਰ ਜੇਠਾਲਾਲ ਦਸੰਬਰ 2023 ’ਚ ਹਿੰਦੀ ਟੀ. ਵੀ. ਦੇ ਸਭ ਤੋਂ ਮਸ਼ਹੂਰ ਕਿਰਦਾਰਾਂ ਦੀ ਸੂਚੀ ’ਚ ਪਹਿਲੇ ਨੰਬਰ ’ਤੇ ਹਨ, ਜਿਨ੍ਹਾਂ ਦਾ ਸ਼ੋਅ ਟੀ. ਆਰ. ਪੀ. ਸੂਚੀ ’ਚ ਤੀਜੇ ਜਾਂ ਪੰਜਵੇਂ-ਛੇਵੇਂ ਸਥਾਨ ’ਤੇ ਰਹਿੰਦਾ ਹੈ।

ਦਯਾਬੇਨ ਨੇ ਵੀ ਆਪਣੀ ਜਗ੍ਹਾ ਬਣਾਈ
ਉਥੇ ਅਨੁਪਮਾ ਦੂਜੇ ਨੰਬਰ ’ਤੇ ਹੈ, ਜੋ ਪਿਛਲੇ ਦੋ-ਤਿੰਨ ਸਾਲਾਂ ਤੋਂ ਟੀ. ਆਰ. ਪੀ. ਚਾਰਟ ’ਤੇ ਚੋਟੀ ’ਤੇ ਬਣੀ ਹੋਈ ਹੈ। ਨਾਲ-ਨਾਲ ਤੀਜਾ ਨਾਮ ਸੁਣ ਕੇ ਤੁਸੀਂ ਸੱਚਮੁੱਚ ਹੈਰਾਨ ਰਹਿ ਜਾਓਗੇ ਕਿਉਂਕਿ ਇਸ ਨੰਬਰ ’ਤੇ ਦਯਾਬੇਨ ਦਾ ਨਾਂ ਆਇਆ ਹੈ, ਜੋ ਪਿਛਲੇ ਪੰਜ ਸਾਲਾਂ ਤੋਂ ਟੀ. ਵੀ. ਦੀ ਦੁਨੀਆ ਤੋਂ ਦੂਰ ਹੈ। ਇਸ ਬਾਰੇ ਲਗਾਤਾਰ ਚਰਚਾ ਹੋ ਰਹੀ ਹੈ ਕਿ ਉਹ TMKOC ’ਚ ਆ ਰਹੀ ਹੈ ਜਾਂ ਨਹੀਂ ਪਰ ਪ੍ਰਸਿੱਧੀ ਦੇ ਮਾਮਲੇ ’ਚ ਉਸ ਨੇ ਬਾਕੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

ਸਵੀ ਤੋਂ ਅੱਗੇ ਹੈ ਅਕਸ਼ਰਾ
ਚੌਥੇ ਨੰਬਰ ’ਤੇ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੀ ਅਕਸ਼ਰਾ ਹੈ। ਉਸ ਦਾ ਸਫ਼ਰ ਖ਼ਤਮ ਹੋਇਆਂ ਦੋ ਮਹੀਨੇ ਬੀਤ ਚੁੱਕੇ ਹਨ। ਉਹ ਚੌਥੇ ਨੰਬਰ ’ਤੇ ਆਪਣਾ ਸਥਾਨ ਬਰਕਰਾਰ ਰੱਖ ਰਹੀ ਹੈ। ਇਸ ਦੇ ਨਾਲ ਹੀ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਦੀ ਸਵੀ ਪੰਜਵੇਂ ਨੰਬਰ ’ਤੇ ਹੈ, ਜੋ ਟੀ. ਆਰ. ਪੀ. ਸੂਚੀ ’ਚ ਪਹਿਲੇ ਨੰਬਰ ’ਤੇ ਰਹਿੰਦੀ ਹੈ ਤੇ ਅਨੁਪਮਾ ਨਾਲ ਮੁਕਾਬਲਾ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh