ਖ਼ਤਮ ਹੋਇਆ ਇੰਤਜ਼ਾਰ, ਇਸ ਦਿਨ ਰਿਲੀਜ਼ ਹੋਵੇਗਾ ਫ਼ਿਲਮ ''ਸਾਲਾਰ'' ਦਾ ਟ੍ਰੇਲਰ

11/07/2023 4:47:39 PM

ਇੰਟਰਟੇਨਮੈਂਟ ਡੈਸਕ : ਸੁਪਰਸਟਾਰ ਪ੍ਰਭਾਸ ਦੀ ਫ਼ਿਲਮ 'ਸਾਲਾਰ ਪਾਰਟ-1' ਇਸ ਸਾਲ ਦੀਆਂ ਸਭ ਤੋਂ ਜ਼ਿਆਦਾ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ 'ਚੋਂ ਇਕ ਹੈ। ਹੋਮਬਲੇ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਕ੍ਰੇਜ਼ ਲੋਕਾਂ 'ਚ ਵੱਡੇ ਪੱਧਰ 'ਤੇ ਦੇਖਿਆ ਜਾ ਰਿਹਾ ਹੈ। ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਪ੍ਰਭਾਸ ਪਹਿਲੀ ਵਾਰ ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ 'ਚ ਐਕਟਿੰਗ ਕਰ ਰਹੇ ਹਨ। ਇਸ ਕਾਂਬੀਨੇਸ਼ਨ ਨੂੰ ਲੈ ਕੇ ਲੋਕ ਕਾਫ਼ੀ ਪਾਜ਼ਟਿਵ ਰਿਸਪਾਂਸ ਦੇ ਰਹੇ ਹਨ ਤੇ ਉਮੀਦ ਕਰ ਰਹੇ ਹਨ ਕਿ ਫ਼ਿਲਮ ਵੀ ਇਨ੍ਹਾਂ ਦੀ ਜੋੜੀ ਵਾਂਗ ਹੀ ਜ਼ਬਰਦਸਤ ਹੋਵੇਗੀ। 

ਇਹ ਵੀ ਪੜ੍ਹੋ : ਪਾਰਟੀ 'ਚ ਜ਼ਹਿਰ ਤੇ ਕੁੜੀਆਂ ਦੀ ਸਪਲਾਈ ਦੇ ਦੋਸ਼ਾਂ 'ਤੇ ਐਲਵਿਸ਼ ਯਾਦਵ ਦਾ ਬਿਆਨ ਆਇਆ ਸਾਹਮਣੇ

ਫ਼ਿਲਮ ਦੇ ਟੀਜ਼ਰ ਨੇ ਪ੍ਰਸ਼ੰਸਕਾਂ ਦਾ ਮਨ ਮੋਹ ਲਿਆ ਸੀ ਤੇ ਉਹ ਹੁਣ ਫ਼ਿਲਮ ਦੇ ਟ੍ਰੇਲਰ ਲਾਂਚ ਦੀ ਉਡੀਕ ਕਰ ਰਹੇ ਹਨ। ਇਸੇ ਨੂੰ ਲੈ ਕੇ ਫ਼ਿਲਮ ਦੀ ਟੀਮ ਨੇ ਸੋਸ਼ਲ ਮੀਡੀਆ 'ਤੇ #50DaysToSalaarCeaseFire ਟ੍ਰੈਂਡ ਸ਼ੁਰੂ ਕੀਤਾ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ 'ਚ ਫ਼ਿਲਮ ਨੂੰ ਲੈ ਕੇ ਉਤਸੁਕਤਾ ਹੋਰ ਵੀ ਵਧ ਗਈ ਹੈ। ਸੂਤਰਾਂ ਮੁਤਾਬਕ ਇਸ ਫ਼ਿਲਮ ਦਾ ਟ੍ਰੇਲਰ ਨਵੰਬਰ ਦੇ ਅਖ਼ੀਰ ਜਾਂ ਫ਼ਿਰ ਦਸੰਬਰ ਦੀ ਸ਼ੁਰੂਆਤ 'ਚ ਆ ਸਕਦਾ ਹੈ। 

ਇਹ ਵੀ ਪੜ੍ਹੋ : ਈਸ਼ਾ ਮਾਲਵੀਆ 'ਬਿਗ ਬਾਸ' ਦੇ ਘਰ 'ਚ ਦਿਖ ਰਹੀ ਨੈਗੇਟਿਵ, ਮਾਂ-ਬਾਪ ਹੋ ਰਹੇ ਸ਼ਰਮਸਾਰ

'ਸਾਲਾਰ' ਦੇ ਟ੍ਰੇਲਰ ਦੀ ਖ਼ਬਰ ਨੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆ ਦਿੱਤੀ ਹੈ। ਇਸ ਐਕਸ਼ਨ ਥ੍ਰਿਲਰ ਫ਼ਿਲਮ 'ਚ ਪ੍ਰਭਾਸ ਤੋਂ ਇਲਾਵਾ ਸ਼ਰੁਤੀ ਹਸਨ, ਪ੍ਰਿਥਵੀਰਾਜ ਸੁਕੁਮਾਰਨ ਅਤੇ ਜਗਪਤੀ ਬਾਬੂ ਵਰਗੇ ਅਦਾਕਾਰ ਸ਼ਾਮਲ ਹਨ। ਇਹ ਫ਼ਿਲਮ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲੁਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ 'ਚ 22 ਦਿਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

 

Harpreet SIngh

This news is Content Editor Harpreet SIngh