ਯਸ਼ਰਾਜ ਦੀਆਂ ਫ਼ਿਲਮਾਂ ਦੀ ਯਾਦ ਦਿਵਾ ਦੇਵੇਗਾ ਕਸ਼ਮੀਰ ਦਆ ਵਦੀਆਂ ਵਿਚ ਫ਼ਿਲਮਾਇਆ ਗਿਆ ਸ਼ੋਅ ‘ਪਸ਼ਮੀਨਾ-ਧਾਗੇ ਮੁਹੱਬਤ ਕੇ’

10/18/2023 4:32:33 PM

ਸੋਨੀ ਸਬ ’ਤੇ ਨਵਾਂ ਪਰਿਵਾਰਕ ਸ਼ੋਅ 25 ਅਕਤੂਬਰ ਤੋਂ ਸ਼ਾਮ 7:30 ਵਜੇ ਪ੍ਰਸਾਰਿਤ ਹੋਵੇਗਾ। ਸੋਨੀ ਸਬ ਆਪਣਾ ਦਿਲ ਛੂਹ ਲੈਣ ਵਾਲਾ ਨਵਾਂ ਪਰਿਵਾਰਕ ਸ਼ੋਅ ‘ਪਸ਼ਮੀਨਾ-ਧਾਗੇ ਮੁਹੱਬਤ ਕੇ’ ਬਹੁਤ ਜਲਦੀ ਲੈ ਕੇ ਆ ਰਿਹਾ ਹੈ। ਇਹ ਸ਼ੋਅ 25 ਅਕਤੂਬਰ ਤੋਂ ਸੋਮਵਾਰ ਤੋਂ ਸ਼ਨੀਵਾਰ ਸ਼ਾਮ 7:30 ਵਜੇ ਪ੍ਰਸਾਰਿਤ ਹੋਵਗੇਾ। ਹਿੲ ਮਨਮੋਹਕ ਸ਼ੋਅ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਵਿਚ ਫ਼ਿਲਮਾਇਆ ਗਿਆ ਹੈ। ਇਹ ਇਕ ਅਜਿਹੀ ਪ੍ਰੇਮ ਕਹਾਣੀ ਹੈ, ਜੋ ਦੋ ਵੱਖ ਵੱਖ ਪਿਛੋਕੜਾਂ ਤੋਂ ਆਉਣ ਵਾਲੇ ਦੋ ਜਣਿਆ ਵਿਚਕਾਰ ਪਨਪਦੀ ਹੈ। ‘ਪਸ਼ਮੀਨਾ-ਧਾਗੇ ਮੁਹੱਬਤ ਕੇ’ ਇਕ ਜ਼ਿੰਦਾਦਿਲ ਲੜਕੀ ਪਸ਼ਮੀਨਾ ਦੀ ਕਹਾਣੀ ਹੈ, ਜੋ ਆਪਣੀ ਖੁਦ ਦੀ ਅਲੱਗ ਤੇ ਖਾਸ ਪ੍ਰੇਮ ਕਹਾਣੀ ਬਣਾਉਣਾ ਚਾਹੁੰਂਦੀ ਹੈ।

ਇਹ ਸ਼ੋਅ ਕਸ਼ਮੀਰ ਦੇ ਮਨਮੋਹਕ ਦ੍ਰਿਸ਼ਾਂ ਵਿਚਕਾਰ ਰਿਸ਼ਤਿਆਂ ਦੀਆਂ ਜਟਿਲਤਾਵਾਂ ਨੂੰ ਉਜਾਗਰ ਕਰਦਿਆਂ ਪਿਆਰ ’ਤੇ ਇਕ ਨਵਾਂ ਤੇ ਸੰਮੋਹਕ ਦ੍ਰਿਸ਼ਟੀਕੋਣ ਪੇਸ ਕਰਦਾ ਹੈ। ਕਸ਼ਮੀਰ ਦੀਆਂ ਵਾਦੀਆਂ ਵਿਚ ਫ਼ਿਲਮਾਇਆ ਗਿਆ ਇਹ ਸ਼ੋਅ ਯਸ਼ਰਾਜ ਦੀਆਂ ਫ਼ਿਲਮਾਂ ਦੀ ਯਾਦ ਦਿਵਾ ਦੇਵੇਗਾ। ਪਸ਼ਮੀਨਾ ਦੀ ਕਹਾਣੀ ਸੂਰੀ ਤੇ ਕੌਲ ਦੇ ਇਰਦ ਗਿਰਦਰ ਘੁੰਮਦੀ ਹੈ, ਜਿਸ ਵਿਚ ਈਸ਼ਾ ਸ਼ਰਮਾ ਨੂੰ ਪਸ਼ਮੀਨਾ ਸੂਰੀ, ਗੌਰੀ ਪ੍ਰਧਾਨ ਨੂੰ ਪ੍ਰੀਤੀ ਸੂਰੀ ਤੇ ਨਿਸ਼ਾਂਤ ਮਲਕਾਨੀ ਨੂੰ ਰਾਘਵ ਕੌਲ ਦੇ ਕਿਰਦਾਰ ਵਿਚ ਦਿਖਾਇਆ ਗਿਆ ਹੈ। ਉਥੇ ਹੀ ਹਿਤੇਨ ਤੇਜਵਾਨੀ ਅਵਿਨਾਸ਼ ਦੀ ਭੂਮਿਕਾ ਵਿਚ ਹੈ, ਜੋ ਰਾਘਵ ਦਾ ਗੁਰੁ ਹੈ ਤੇ ਉਸ ਦਾ ਕਸ਼ਮੀਰ ਵਿਚ ਇਕ ਅਤੀਤ ਹੈ। ਅੰਗਦ ਹਸੀਜਾ ਪਸ਼ਮੀਨਾ ਦੇ ਦੋਸਤ ਪਾਰਸ ਦੀ ਭੂਮਿਕਾ ਵਿਚ ਹੈ। ਜਿਵੇਂ-ਜਿਵੇਂ ਐਪੀਸੋਡ ਸਾਹਮਣੇ ਆਉਣਗੇ, ਦਰਸ਼ਕਾਂ ਨੂੰ ਟੈਲੀਵਿਜ਼ਨ ’ਤੇ ਵੱਡੀ ਸਕ੍ਰੀਨ ਦਾ ਸਿਨੇਮਾਈ ਅਨੁਭਵ ਦੇਖਣ ਨੂੰ ਮਿਲੇਗਾ, ਜੋ ਉਨ੍ਹਾਂ ਨੂੰ ਆਪਣੀ ਸਕਰੀਨ ਨਾ ਬੰਨ੍ਹੇ ਰੱਖੇਗਾ। ਜਿਸ ਬਾਰੇ ਸ਼ੋਅ ਦੀ ਪੂਰੀ ਸਟਾਰਕਾਸਟ ਨੇ ਖੁਲ੍ਹ ਕੇ ਗੱਲ ਕੀਤੀ।

ਇਸ ਕਹਾਣੀ ਦੇ ਕੇਂਦਰ ਵਿਚ ਕਸ਼ਮੀਰ ਦੀ ਇਕ ਪਿਆਰੀ ਜਿਹੀ ਤੇ ਚੁਲਬੁਲੀ ਲੜਕੀ ਪਸ਼ਮੀਨਾ ਹੈ, ਜੋ ਪਿਆਰ, ਉਤਸਾਹ ਤੇ ਸਕਾਰਾਤਮਕਤਾ ਨਾਲ ਭਰੀ ਹੋਈ ਹੈ। ਉਹ ਕਸ਼ਮੀਰ ਆਉਣ ਵਾਲੇ ਪ੍ਰਯਟਕਾਂ ਨੂੰ ਆਪਣੀ ਹਾਊਸਬੋਟ ਕਿਰਾਏ ’ਤੇ ਦੇ ਕੇ ਆਪਣੀ ਮਾਂ ਦੀ ਮੱਦਦ ਕਰਦੀ ਹੈ।

ਸੋਨੀ ਸਬ ਹਮੇਸ਼ਾ ਬਿਹਤਰ ਕੰਟੈਂਟ ਕਰਦਾ ਹੈ ਪੇਸ਼:
ਨੀਰਜ ਵਿਆਸ ਬਿਜ਼ਨਸ ਹੈੱਡ ਸੋਨੀ ਸਬ ਨੇ ਕਿਹਾ ਕਿ ਸੋਨੀ ਸਬ ਹਮੇਸ਼ਾ ਤੋਂ ਦਿਲ ਨੂੰ ਛੂਹਣ ਵਾਲੇ ਤੇ ਸਥਾਈ ਪ੍ਰਭਾਵ ਛੱਡਣ ਵਾਲੇ ਕੰਟੈਂਟ ਪੇਸ਼ ਕਰਨ ਲਈ ਵਚਨਬੱਧ ਰਿਹਾ ਹੈ। ਪਸ਼ਮੀਨਾ ਦੇ ਨਾਲ ਸਾਡਾ ਟੀਚਾ ਟੈਲੀਵਿਜ਼ਨ ਦਰਸ਼ਕਾਂ ਨੂੰ ਅਜਿਹਾ ਸਿਨੇਮਾਈ ਅਨੁਭਵ ਦੇਣਾ ਹੈ, ਜੋ ਆਮ ਤੌਰ ’ਤੇ ਵੱਡੇ ਪਰਦੇ ’ਤੇ ਹੀ ਮਿਲਦਾ ਹੈ।

ਇਸ ਯਾਦਗਾਰ ਸਫ਼ਰ ਲਈ ਉਤਸਾਹਿਤ ਹਾਂ:
ਸਿਧਾਰਥ ਮਲਹੋਤਰਾ ਨਿਰਮਾਤਾ ਐਲਕੇਮੀ ਫ਼ਿਲਮਜ਼ ਨੇ ਕਿਹਾ ਕਿ ਸ਼ੋਅ ਰਾਹੀਂ ਸਾਡਾ ਟੀਚਾ 80 ਤੇ 90 ਦੇ ਦਹਾਕੇ ਦੇ ਕਲਾਸਿਕ ਰੋਮਾਂਸ ਨੂੰ ਵਾਪਸ ਲਿਆਉਣਾ ਹੈ, ਤਾਂ ਕਿ ਦਰਸ਼ਕ ਪੁਰਾਣੀਆਂ ਪ੍ਰੇਮ ਕਹਾਣੀਆਂ ਨੂੰ ਫਿਰ ਤੋਂ ਜੀ ਸਕਣ। ਮੈਂ ਸ਼ੋਅ ਦੇ ਨਾ ਇਸ ਯਾਦਗਾਰ ਸਫ਼ਰ ਵਿਚ ਦਰਸ਼ਕਾਂ ਨੂੰ ਸ਼ਾਮਲ ਕਰਨ ਨਈ ਉਤਸਾਹਿਤ ਹਾਂ।

ਸ਼ੋਅ ਵਿਚ ਕਈ ਟਵਿਸਟ ਐਂਡ ਟਰਨਜ਼ ਵੀ ਹਨ:
ਉਥੇ ਹੀ ਪਸ਼ਮੀਨਾ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਗੌਰੀ ਪ੍ਰਧਾਨ ਨੇ ਆਪਣੇ ਪਤੀ ਦੇ ਨਾਲ ਆਨ ਸਕਰੀਨ ਰੀ-ਯੂਨੀਅਨ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਸਾਨੂੰ ਇਕੱਠੇ ਕੁੱਝ ਚੰਗਾ ਕੰਮ ਕਰਨ ਦਾ ਮੌਕਾ ਮਿਲੇ। ਇਸ ਸ਼ੋਅ ਵਿਚ ਕਈ ਟਵਿਸਟ ਐਂਡ ਟਰਨਜ਼ ਹਨ, ਇਹ ਇਕ ਦਿਲਚਸਪ ਪ੍ਰੇਮ ਕਹਾਣੀ ਹੈ, ਜੋ ਆਖਰ ਤੱਕ ਤੁਹਾਨੂੰ ਬੰਨ੍ਹ ਕੇ ਰੱਖੇਗੀ।

ਮੈਨੂੰ ਹਮੇਸ਼ਾ ਪਹਾੜਾਂ ਨਾਲ ਲਗਾਅ ਰਿਹਾ ਹੈ:
ਈਸ਼ਾ ਸ਼ਰਮਾ ਜੋ ਪਸ਼ਮੀਨਾ ਸੂਰੀ ਦੀ ਭੂਮਿਕਾ ਨਿਭਾ ਰਹੀ ਹੈ, ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੋਂ ਆਉਣ ਕਾਰਣ ਮੈਨੂੰ ਹਮੇਸ਼ਾ ਪਹਾੜਾਂ ਨਾਲ ਲਗਾਅ ਰਿਹਾ ਹੈ। ਹੁਣ ਪਸ਼ਮੀਨਾ ਦੇ ਨਾਲ ਮੈਨੂੰ ਪਹਾੜਾਂ ਪ੍ਰਤੀ ਆਪਣੇ ਪਿਆਰ ਨੂੰ ਇਕ ਅਜਿਹੀ ਕਹਾਣੀ ਦੇ ਨਾਲ ਮਿਲਾਉਣ ਦਾ ਸੁਭਾਗ ਮਿਲਿਆ ਹੈ, ਜੋ ਮੇਰੇ ਲਈ ਬੇਹੱਦ ਮਹੱਤਵ ਰੱਖਦੀ ਹੈ। ਪਸ਼ਮੀਨਾ ਇਕ ਅਜਿਹਾ ਕਿਰਦਾਰ ਹੈ, ਜਿਸ ਨਾਲ ਮੈਂ ਡੂੰਘਾਈ ਨਾਲ ਜੁੜਦੀ ਹਾਂ ਤੇ ਮੈਨੂੰ ਵਿਸ਼ਵਾਸ ਹੈ ਕਿ ਦਰਸ਼ਕ ਵੀ ਇਸ ਨਾਲ ਜੁੜਨਗੇ।

ਟੀਮ ਨੇ ਕਾਫ਼ੀ ਮਿਹਨਤ ਕੀਤੀ ਹੈ:
ਰਾਘਵ ਦਾ ਕਿਰਦਾਰ ਨਿਭਾਉਣ ਵਾਲੇ ਨਿਸ਼ਾਤ ਮਲਕਾਨੀ ਕਹਿੰਦੇ ਹਨ ਕਿ ਕਸ਼ਮੀਰ ਹਮੇਸ਼ਾ ਤੋਂ ਕਿਸੇ ਵੀ ਕਲਾਕਾਰ ਲਈ ਸੁਪਨਿਆਂ ਦੀ ਦੁਨੀਆਂ ਰਹੀ ਹੈ, ਤੇ ਪਸ਼ਮੀਨਾ ਨੇ ਸਾਨੂੰ ਇਸ ਦੀ ਖੂਬਸੂਰਤੀ ਦਿਖਾਉਣ ਦਾ ਮੌਕਾ ਦਿੱਤਾ ਹੈ। ਟੈਲੀਵਿਜ਼ਨ ’ਤੇ ਇਕ ਅਜਿਹੇ ਸ਼ੋਅ ਦਾ ਹਿੱਸਾ ਬਣ ਕੇ ਬਹੁਤ ਚੰਗਾ ਲੱਗਾ, ਸਿ ਵਿਚ ਕਲਾਸਿਕ ਰੋਮਾਂਸ ਦੇ ਤੱਤ ਹਨ। ਕਸ਼ਮੀਰ ਦਾ ਆਕਰਸ਼ਣ ਅਨੋਖਾ ਹੈ ਤੇ ਇਥੇ ਸ਼ੂਟਿੰਗ ਕਰਨ ਦਾ ਅਨੁਭਵ ਵੀ ਅਸਲੀਅਤ ਵਿਚਚ ਸ਼ਾਨਦਾਰ ਹੈ। ਇਸ ਸ਼ੋਅ ਨੂੰ ਦਰਸ਼ਕਾਂ ਲਈ ਵਿਜ਼ੂਅਲ ਟ੍ਰੀਟ ਬਣਾਉਣ ਲਈ ਟੀਮ ਨੇ ਕਾਫ਼ੀ ਮਿਹਨਤ ਕੀਤੀ ਹੈ।

ਅਵਿਨਾਸ਼ ਵਿਚ ਕਈ ਪਰਤਾਂ ਹਨ, ਉਹ ਜਟਿਲ ਹੈ:
ਹਿਤੇਨ ਤੇਜਵਾਨੀ ਜੋ ਸ਼ੋਅ ਵਿਚ ਅਵਿਨਾਸ਼ ਸ਼ਰਮਾ ਦਾ ਕਿਰਦਾਰ ਨਿਭਾ ਰਹੇ ਹਨ ਨੇ ਕਿਹਾ ਕਿ ਇਥੇ ਇੰਨੀ ਦੂਰ ਕਸ਼ਮੀਰ ਵਿਚ ਸ਼ੂਟਿੰਗ ਕਰਨਾ, ਪੂਰੀ ਕਾਸਟ ਨੂੰ ਇਥੇ ਲਿਆਉਣ ਤੇ ਦਰਸ਼ਕਾ ਨੂੰ ਕਸ਼ਮੀਰ ਦੀ ਸੁੰਦਰਤਾ ਤੇ ਪਿਆਰ ਦਿਖਾਉਣਾ ਬਹੁਤ ਅਲੱਗ ਤੇ ਮੁਸ਼ਕਿਲ ਕੰਮ ਹੈ। ਉਥੇ ਹੀ ਮੇਰੇ ਕਿਰਦਾਰ ਅਵਿਨਾਸ਼ ਸ਼ਰਮਾ ਦਾ ਅਤੀਤ ਕਸ਼ਮੀਰ ਵਿਚ ਹੈ, ਉਹ ਰਾਘਵ ਦਾ ਬਿਜ਼ਨਸ ਮੈਂਟਰ ਹੈ। ਰਾਘਵ ਦਾ ਪੂਰਾ ਪਰਿਵਾਰ ਅਵਿਨਾਸ਼ ਨੂੰ ਪਰਿਵਾਰ ਦਾ ਇਕ ਮਹੱਤਵਪੂਰਣ ਮੈਂਬਰ ਮੰਨਦਾ ਹੈ। ਹਿਤੇਨ ਅੱਗੇ ਦੱਸਦੇ ਹਨ ਕਿ ਅਵਿਨਾਸ਼ ਖੁਦ ਨੂੰ ਸਹੀ ਸਬਿਤ ਕਰਨ ਲਈ ਕੁੱਝ ਵੀ ਕਰ ਸਕਦਾ ਹੈ। ਅਵਿਨਾਸ਼ ਵਿਚ ਕਈ ਪਰਤਾਂ ਹਨ, ਉਹ ਜਟਿਲ ਹੈ।

sunita

This news is Content Editor sunita