ਰਾਤੋਂ ਰਾਤ ਮਸ਼ਹੂਰ ਹੋਣ ਵਾਲੀ ਰਾਨੂ ਮੰਡਲ ਮੁਸ਼ਕਿਲਾਂ ''ਚ, ਹਾਲਾਤ ਪਹਿਲਾਂ ਨਾਲੋਂ ਵੀ ਹੋਏ ਖ਼ਰਾਬ

10/12/2020 3:19:03 PM

ਮੁੰਬਈ (ਬਿਊਰੋ) — ਪੱਛਮ ਬੰਗਾਲ ਦੇ ਰਾਣਾਘਾਟ ਸਟੇਸ਼ਨ 'ਤੇ ਲਤਾ ਮੰਗੇਸ਼ਕਰ ਦਾ ਗੀਤ ਗਾ ਕੇ ਰਾਨੂ ਮੰਡਲ ਸ਼ੋਸਲ ਮੀਡੀਆ ਦੇ ਜ਼ਰੀਏ ਰਾਤੋਂ ਰਾਤ ਸਟਾਰ ਬਣ ਗਈ ਸੀ। ਰਾਨੂ ਮੰਡਲ ਇੰਨੀਂ ਦਿਨੀਂ ਬਚਹਾਲੀ ਦੇ ਦੌਰ 'ਚੋਂ ਗੁਜ਼ਰ ਰਹੀ ਹੈ ਕਿਉਂਕਿ ਕੋਰੋਨਾ ਕਾਲ ਨੇ ਉਨ੍ਹਾਂ ਦੀ ਹਾਲਤ ਵਿਗਾੜ ਦਿੱਤੀ ਹੈ। ਦੱਸ ਦਈਏ ਕਿ ਰਾਨੂ ਮੰਡਲ ਨੂੰ ਕੰਮ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹੈ।
PunjabKesari
ਦੱਸ ਦਈਏ ਕਿ ਰਾਨੂ ਮੰਡਲ ਨੇ ਸਾਲ 2019 'ਚ ਹਿਮੇਸ਼ ਰੇਸ਼ਮੀਆ ਨਾਲ ਇਕ ਤੋਂ ਬਾਅਦ ਇਕ ਤਿੰਨ ਗੀਤ ਕੀਤੇ ਸਨ। ਇਸ ਤੋਂ ਬਾਅਦ ਰਾਨੂ ਦੀ ਪ੍ਰਸਿੱਧ ਕਾਫ਼ੀ ਵਧ ਗਈ ਸੀ। ਇਨ੍ਹਾਂ 'ਚੋਂ ਰਾਨੂ ਮੰਡਲ ਦਾ ਗੀਤ 'ਤੇਰੀ ਮੇਰੀ ਕਹਾਣੀ' ਕਾਫ਼ੀ ਪ੍ਰਸਿੱਧ ਹੋਇਆ ਸੀ। ਇਸ ਗੀਤ ਕਾਰਨ ਰਾਨੂ ਮੰਡਲ ਸੋਸ਼ਲ ਮੀਡੀਆ ਦੀਆਂ ਸੁਰਖੀਆਂ 'ਚ ਬਣੀ ਰਹੀ ਅਤੇ ਰਾਤੋਂ ਰਾਤ ਉਸ ਦੀ ਕਿਸਮਤ ਬਦਲ ਗਈ। ਇਕ ਤੋਂ ਬਾਅਦ ਇਕ ਗੀਤਾਂ ਲਈ ਆਫ਼ਰ ਮਿਲਣੇ ਸ਼ੁਰੂ ਹੋ ਗਏ ਸਨ ਪਰ ਇਕ ਵਾਰ ਮੁੜ ਤੋਂ ਰਾਨੂ ਮੰਡਲ ਦੀ ਜ਼ਿੰਦਗੀ 'ਚ ਹਨ੍ਹੇਰਾ ਛਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ।
PunjabKesari
ਦੱਸਣਯੋਗ ਹੈ ਕਿ ਰਾਨੂ ਮੰਡਲ ਪੱਛਮੀ ਬੰਗਾਲ ਦੇ ਰਾਣਾਘਾਟ ਰੇਲਵੇ ਸਟੇਸ਼ਨ 'ਤੇ ਲਤਾ ਮੰਗੇਸ਼ਕਰ ਦਾ ਗੀਤ ਗਾ ਕੇ ਆਪਣਾ ਗੁਜ਼ਾਰਾ ਕਰਦੀ ਸੀ। ਉਸ ਦਾ ਇਹ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਅਤੇ ਰਾਤੋਂ ਰਾਤ ਉਹ ਸੋਸ਼ਲ ਮੀਡੀਆ ਸੈਂਸੇਸ਼ਨ ਬਣ ਗਈ ਸੀ।
PunjabKesari


sunita

Content Editor

Related News