'ਮਾਊਂਟੇਨ ਮੈਨ' ਨਾਮ ਨਾਲ ਜਾਣੇ ਜਾਂਦੇ ਦਸ਼ਰਥ ਮਾਂਝੀ ਦਾ ਪਰਿਵਾਰ ਅੱਜ ਦਾਣੇ-ਦਾਣੇ ਲਈ ਹੋਇਆ ਮੁਹਤਾਜ

07/24/2020 5:11:41 PM

ਮੁੰਬਈ (ਬਿਊਰੋ) — ਭਾਰਤ ਦੇ ਮਾਊਂਟੇਨ ਮੈਨ ਦੇ ਨਾਂ ਨਾਲ ਮਸ਼ਹੂਰ ਦਸ਼ਰਥ ਮਾਂਝੀ ਨੇ ਪੂਰੀ ਮਾਨਵਤਾ ਲਈ ਮਿਸਾਲ ਕਾਇਮ ਕੀਤੀ ਸੀ। ਉਨ੍ਹਾਂ ਨੇ ਆਪਣੀ ਪਤਨੀ ਲਈ ਪਹਾੜ ਨੂੰ ਚੀਰ ਕੇ ਰਸਤਾ ਬਣਾ ਦਿੱਤਾ ਸੀ। ਉਨ੍ਹਾਂ ਦੀ ਜ਼ਿੰਦਗੀ 'ਤੇ ਫ਼ਿਲਮ 'ਦਿ ਮਾਊਂਟੇਨ ਮੈਨ' ਵੀ ਬਣੀ ਸੀ।

ਉਨ੍ਹਾਂ ਦੀ ਇਸ ਉਪਲਬਧੀ ਨੂੰ ਦੇਖਦੇ ਹੋਏ ਕਈ ਸੜਕਾਂ ਅਤੇ ਹਸਪਤਾਲ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਿਆ ਗਿਆ ਹੈ ਪਰ ਹੁਣ ਉਨ੍ਹਾਂ ਦਾ ਪਰਿਵਾਰ ਭੁੱਖ ਨਾਲ ਜੂਝ ਰਿਹਾ ਹੈ। ਉਨ੍ਹਾਂ ਦਾ ਪਰਿਵਾਰ ਕਰਜ਼ 'ਚ ਡੁੱਬ ਗਿਆ ਹੈ ਅਤੇ ਘਰ ਦੇ ਗੁਜ਼ਾਰੇ ਲਈ ਲੋਕਾਂ ਅੱਗੇ ਹੱਥ ਅੱਡਣੇ ਪੈ ਰਹੇ ਹਨ। ਮਾਊਂਟੇਨ ਮੈਨ ਦੇ ਬੇਟੇ ਨੂੰ ਬੁਢਾਪਾ ਪੈਨਸ਼ਨ ਅਤੇ ਧੀ ਨੂੰ ਵਿਧਵਾ ਪੈਨਸ਼ਨ ਮਿਲਦੀ ਸੀ, ਜਿਹੜੀ ਕਿ ਕਿਸੇ ਕਾਰਨ ਕਰਕੇ ਬੰਦ ਹੋ ਗਈ ਹੈ।

ਦਸ਼ਰਥ ਮਾਂਝੀ ਦਾ ਦੋਹਤਾ ਮਦਰਾਸ 'ਚ ਕੰਮ ਕਰਦਾ ਸੀ, ਜਿਹੜਾ ਕਿ ਤਾਲਾਬੰਦੀ ਕਰਕੇ ਘਰ ਵਾਪਸ ਆ ਗਿਆ ਹੈ। ਹੁਣ ਉਸ ਕੋਲ ਕੋਈ ਕੰਮ ਨਹੀਂ ਹੈ। ਫ਼ਿਲਹਾਲ ਸਾਰੇ ਵਿਹਲੇ ਹੀ ਬੈਠੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਮਾਝੀ ਦੀ ਦੋਹਤੀ ਹਾਦਸੇ ਦਾ ਸ਼ਿਕਾਰ ਹੋਈ ਹੈ, ਜਿਸ ਦੇ ਇਲਾਜ਼ ਲਈ ਇਸ ਪਰਿਵਾਰ ਨੂੰ ਕਰਜ਼ ਲੈਣਾ ਪਿਆ ਹੈ।

ਇਸ ਨਾਲ ਘਰ ਦਾ ਗੁਜ਼ਾਰਾ ਕਰਨਾ ਹੋਰ ਵੀ ਔਖਾ ਹੋ ਗਿਆ। ਹੁਣ ਮਾਂਝੀ ਦਾ ਪਰਿਵਾਰ ਲੋਕਾਂ ਵਲੋਂ ਕੀਤੀ ਗਈ ਮਾਲੀ ਸਹਾਇਤਾ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਹੈ ਤੇ ਘਰ 'ਚ ਖਾਣ ਦੇ ਵੀ ਲਾਲੇ ਪਏ ਹੋਏ ਹਨ।


ਦਸ਼ਰਥ ਦਾ ਦਿਹਾਂਤ ਸਾਲ 2007 'ਚ ਕੈਂਸਰ ਕਾਰਨ ਹੋਇਆ ਸੀ। ਦਸ਼ਰਥ ਦੀ ਪਤਨੀ ਫਗੁਨੀ ਦੇਵੀ ਦਾ ਦਿਹਾਂਤ ਪਹਾੜੀ ਤੋਂ ਡਿੱਗਣ ਕਾਰਨ ਹੋਈ ਸੀ। ਪਿੰਡ ਲਈ ਉਨ੍ਹਾਂ ਨੇ ਪਹਾੜ ਕੱਟ ਕੇ ਰਸਤਾ ਬਣਾਇਆ ਸੀ।

sunita

This news is Content Editor sunita