ਬਾਕਸ-ਆਫਿਸ 'ਤੇ ਚੱਲਿਆ 'ਫੁਕਰੇ 3' ਦਾ ਜਾਦੂ, 6 ਦਿਨ 'ਚ ਕੀਤੀ ਸ਼ਾਨਦਾਰ ਕਮਾਈ

10/04/2023 2:21:13 PM

ਨਵੀਂ ਦਿੱਲੀ (ਬਿਊਰੋ) : ਸਾਲ 2023 ਭਾਰਤੀ ਸਿਨੇਮਾ ਲਈ ਬਿਹਤਰੀਨ ਸਾਲ ਸਾਬਿਤ ਹੋ ਰਿਹਾ ਹੈ। ਇਸ ਸਾਲ ਵੱਡੇ ਬਜਟ ਦੀਆਂ ਫ਼ਿਲਮਾਂ ਦੇ ਨਾਲ-ਨਾਲ ਛੋਟੇ ਬਜਟ ਦੀਆਂ ਫ਼ਿਲਮਾਂ ਵੀ ਜ਼ਬਰਦਸਤ ਕਮਾਈ ਕਰ ਰਹੀਆਂ ਹਨ। ਇਸ ਦੀ ਹੀ ਇਕ ਉਦਾਹਰਨ ਹੈ ਫ਼ਿਲਮ 'ਫੁਕਰੇ 3'। ਪੁਲਕਿਤ ਸਮਰਾਟ, ਵਰੁਣ ਸ਼ਰਮਾ, ਰਿਚਾ ਚੱਢਾ, ਮਨਜੋਤ ਸਿੰਘ ਅਤੇ ਪੰਕਜ ਤ੍ਰਿਪਾਠੀ ਵਰਗੇ ਕਲਾਕਾਰਾਂ ਨੇ ਕਾਮੇਡੀ ਦਾ ਤੜਕਾ ਲਾ ਕੇ ਇਸ ਫ਼ਿਲਮ ਨੂੰ ਅਤੇ ਫ੍ਰੈਂਚਾਈਜ਼ ਸ਼ਾਨਦਾਰ ਤਰੀਕੇ ਨਾਲ ਅੱਗੇ ਵਧਾਇਆ ਹੈ। 

ਇਹ ਖ਼ਬਰ ਵੀ ਪੜ੍ਹੋ : ਟਰੋਲ ਕਰਨ ਵਾਲਿਆਂ ’ਤੇ ਵਰ੍ਹੇ ਗਾਇਕ ਜਸਬੀਰ ਜੱਸੀ, ਕਬਰਾਂ ਵਾਲੇ ਬਿਆਨ ’ਤੇ ਹੋਏ ਸਿੱਧੇ

ਪਹਿਲੇ ਦਿਨ ਹੀ ਫ਼ਿਲਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ। ਪ੍ਰਸ਼ੰਸਕਾਂ ਨੇ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਹੈ ਅਤੇ ਇਹ ਪ੍ਰਦਰਸ਼ਨ ਹਾਲੇ ਵੀ ਜਾਰੀ ਹੈ। ਰਿਲੀਜ਼ ਹੋਣ ਦੇ ਸਿਰਫ਼ 6 ਦਿਨਾਂ 'ਚ ਹੀ ਫ਼ਿਲਮ ਨੇ 55.17 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਅਤੇ ਇਹ ਕਮਾਈ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ। ਜੇਕਰ ਫ਼ਿਲਮ ਦਾ ਕੁਲੈਕਸ਼ਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਹ ਜਲਦੀ ਹੀ '100 ਕਰੋੜ' ਕਲੱਬ 'ਚ ਸ਼ਾਮਲ ਹੋ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਨੇ ਗੋਲਡਨ ਸ਼ਿਮਰੀ ਗਾਊਨ ਪਾ ਕੇ ਰੈਂਪ ’ਤੇ ਕੀਤੀ ਵਾਕ, ਨਵੇਂ ਹੇਅਰ ਕਲਰ ਨੇ ਵਧਾਈ ਖ਼ੂਬਸੂਰਤੀ

'ਫੁਕਰੇ 3' ਦੀ ਸਫਲਤਾ ਬਾਲੀਵੁੱਡ ਲਈ ਇਕ ਤੋਹਫਾ ਹੈ ਅਤੇ ਨਾਲ ਹੀ ਇਸ ਗੱਲ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਫ਼ਿਲਮ ਦੀ ਕਹਾਣੀ ਵਧੀਆ ਹੋਵੇ ਤਾਂ ਦਰਸ਼ਕ ਉਸ ਨੂੰ ਦੇਖਣ ਪਹੁੰਚ ਹੀ ਜਾਂਦੇ ਹਨ। ਇਹ ਫ਼ਿਲਮ 'ਐਕਸਲ ਐਂਟਰਟੇਨਮੈਂਟ' ਦੇ ਬੈਨਰ ਹੇਠ ਬਣੀ ਹੈ ਜਿਸ ਨੇ 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' ਅਤੇ 'ਦਿਲ ਚਾਹਤਾ ਹੈ' ਵਰਗੀਆਂ ਕਈ ਸ਼ਾਨਦਾਰ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹਨ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

Anuradha

This news is Content Editor Anuradha