‘ਦਿ ਕੇਰਲ ਸਟੋਰੀ’ ਦੀ ਸ਼ਾਨਦਾਰ ਕਮਾਈ, 100 ਕਰੋੜ ਦਾ ਅੰਕੜਾ ਕੀਤਾ ਪਾਰ

05/15/2023 1:05:47 PM

ਮੁੰਬਈ (ਬਿਊਰੋ)– ‘ਦਿ ਕੇਰਲ ਸਟੋਰੀ’ ਬਾਕਸ ਆਫਿਸ ’ਤੇ ਧੂਮ ਮਚਾ ਰਹੀ ਹੈ। ਇਸ ਫ਼ਿਲਮ ਨੇ 100 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।

ਹੁਣ ਤਕ ਦੀ ਕੁਲ ਕਮਾਈ ਦੀ ਗੱਲ ਕਰੀਏ ਤਾਂ ਭਾਰਤ ’ਚ ‘ਦਿ ਕੇਰਲ ਸਟੋਰੀ’ ਨੇ 136.74 ਕਰੋੜ ਰੁਪਏ ਕਮਾ ਲਏ ਹਨ। ਫ਼ਿਲਮ ਨੇ ਬੀਤੇ ਦਿਨੀਂ ਯਾਨੀ ਕਿ ਐਤਵਾਰ ਨੂੰ 23.75 ਕਰੋੜ ਰੁਪਏ ਕਮਾਏ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮਾਂ ਚਰਨ ਕੌਰ ਨੇ ਆਪਣੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ

ਫ਼ਿਲਮ ਨੇ ਪਹਿਲੇ ਹਫ਼ਤੇ 81.14 ਕਰੋੜ ਤੇ ਦੂਜੇ ਹਫ਼ਤੇ 55.60 ਕਰੋੜ ਰੁਪਏ ਕਮਾਏ ਹਨ। ਕਮਾਈ ਦੇ ਮਾਮਲੇ ’ਚ ਇਹ ਫ਼ਿਲਮ ਬਲਾਕਬਸਟਰ ਬਣ ਗਈ ਹੈ।

ਦੱਸ ਦੇਈਏ ਕਿ ‘ਦਿ ਕੇਰਲ ਸਟੋਰੀ’ ਨੂੰ ਲੈ ਕੇ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਕੁਝ ਲੋਕ ‘ਦਿ ਕੇਰਲ ਸਟੋਰੀ’ ਦਾ ਰੱਜ ਕੇ ਸਮਰਥਨ ਕਰ ਰਹੇ ਹਨ ਤਾਂ ਦੂਜੇ ਪਾਸੇ ਕੁਝ ਲੋਕਾਂ ਵਲੋਂ ਇਸ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜੋ ਇਸ ਨੂੰ ਸੱਚ ਤੋਂ ਕੋਹਾਂ ਦੂਰ ਦੱਸ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh