ਰਾਧਿਕਾ ਮਦਾਨ ਨੇ ਲਈ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ

05/05/2021 4:42:43 PM

ਮੁੰਬਈ: 1 ਮਈ ਤੋਂ ਦੇਸ਼ ’ਚ 18 ਸਾਲ ਤੋਂ ਉੱਪਰ ਦੇ ਲੋਕਾਂ ਲਈ ਕੋਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਰਾਧਿਕਾ ਮਦਾਨ ਨੇ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲੈ ਕੇ 18 ਸਾਲ ਤੋਂ ਉੱਪਰ ਵਾਲਿਆਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕੀਤਾ  ਹੈ। ਰਾਧਿਕਾ ਦੀ ਉਮਰ 26 ਸਾਲ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। 

 
 
 
 
View this post on Instagram
 
 
 
 
 
 
 
 
 
 
 

A post shared by Radhika Madan (@radhikamadan)


ਰਾਧਿਕਾ ਨੇ ਟੀਕੇ ਲਗਵਾਉਂਦਿਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਇਕ ਲੰਬਾ ਨੋਟ ਲਿਖਿਆ-ਉਨ੍ਹਾਂ ਨੇ ਲਿਖਿਆ ਕਿ ਮੈਨੂੰ ਪਤਾ ਹੀ ਨਹੀਂ ਚੱਲਿਆ ਕਦੋਂ ਟੀਕਾ ਲੱਗ ਗਿਆ। ਮੈਂ ਸਭ ਨੂੰ ਬੇਨਤੀ ਕਰਦੀ ਹਾਂ ਕਿ ਆਪਣਾ ਰਜਿਸਟ੍ਰੇਸ਼ਨ ਕਰਵਾਓ ਅਤੇ ਟੀਕਾ ਲਗਵਾਓ’। ਵੈਕਸੀਨੇਸ਼ਨ ਸੈਂਟਰਸ ’ਚ ਸਭ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੋਂ। ਡਬਲ ਮਾਸਕ ਪਾਓ, ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰੋ, ਦੂਰੀ ਬਣਾ ਕੇ ਰੱਖੋ। ਪੈਨਿਕ ਨਾ ਹੋਣ ਦਿਓ। ਰਾਤ ਨੂੰ ਇਕ ਚੰਗੀ ਨੀਂਦ ਲੈਣ ਤੋਂ ਪਹਿਲਾਂ ਦਿਨ ਨੂੰ ਭੁੱਲ ਜਾਓ ਅਤੇ ਚੰਗੀ ਤਰ੍ਹਾਂ ਨਾਲ ਹਾਈਡ੍ਰੇਟਿਡ ਰਹੋ’। 

 
 
 
 
View this post on Instagram
 
 
 
 
 
 
 
 
 
 
 

A post shared by Radhika Madan (@radhikamadan)


ਰਾਧਿਕਾ ਦਾ ਇਹ ਪੋਸਟ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। 

Aarti dhillon

This news is Content Editor Aarti dhillon