ਪ੍ਰਿਟੀ ਜ਼ਿੰਟਾ ਤੋਂ ਬਾਅਦ ਇਸ ਮਸ਼ਹੂਰ ਅਦਾਕਾਰਾ ਨੇ ਕੀਤਾ ਚੋਰੀ-ਛਿਪੇ ਵਿਆਹ WATHC PICS

03/04/2016 3:01:19 PM

ਮੁੰਬਈ : ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਅੱਜ ਨਿਜੀ ਸਮਾਗਮ ''ਚ ਕਸ਼ਮੀਰ ਦੇ ਬਿਜਨੈੱਸਮੈਨ-ਮਾਡਲ ਮੋਹਸਿਨ ਅਖਤਰ ਮੀਰ ਨਾਲ ਵਿਆਹ ਦੇ ਬੰਧਨ ''ਚ ਬੱਝ ਗਈ ਹੈ। ਜਾਣਕਾਰੀ ਅਨੁਸਾਰ ਇਹ ਵਿਆਹ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਅਦਾਕਾਰਾ ਉਰਮਿਲਾ ਦੇ ਮੁੰਬਈ ਸਥਿਤ ਘਰ ''ਚ ਹੀ ਕੀਤਾ ਗਿਆ। 42 ਸਾਲਾ ਅਦਾਕਾਰਾ ਉਰਮਿਲਾ ਨੇ ਆਪਣਾ ਵਿਆਹ ਬਹੁਤ ਸਾਦੇ ਅਤੇ ਸਰਲ ਤਰੀਕੇ ਨਾਲ ਕੀਤਾ। ਆਪਣੇ ਵਿਆਹ ''ਚ ਅਦਾਕਾਰਾ ਉਰਮਿਲਾ ਨੇ ਮਸ਼ਹੂਰ ਡਿਜ਼ਾਇਨਰ ਮਨੀਸ਼ ਮਲਹੋਤਰਾ ਵਲੋਂ ਡਿਜ਼ਾਇਨ ਕੀਤਾ  ਗਿਆ ਰੈੱਡ ਅਤੇ ਗੋਲਡ ਬਨਾਰਸੀ ਲਹਿੰਗੇ ਪਾਇਆ ਹੋਇਆ ਸੀ, ਜਿਸ ''ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਲਹਿੰਗੇ ਦੇ ਉੱਪਰ ਪਿੰਕ ਕਲਰ ਦਾ ਦੁਪੱਟਾ ਲਿਆ ਹੋਇਆ ਸੀ, ਜੋ ਉਨ੍ਹਾਂ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਤੋਂ ਸਿਰਫ ਮਸ਼ਹੂਰ ਮਨੀਸ਼ ਮਲਹੋਤਰਾ ਹੀ ਇਸ ਵਿਆਹ ''ਚ ਮੌਜੂਦ ਹੋਏ ਸਨ। ਮਨੀਸ਼, ਉਰਮਿਲਾ ਅਤੇ ਮੋਹਸਿਨ ਬਹੁਤ ਚੰਗੇ ਦੋਸਤ ਹਨ। ਜਾਣਕਾਰੀ ਅਨੁਸਾਰ ਅਦਾਕਾਰਾ ਉਰਮਿਲਾ ਨੇ ਆਪ ਤੋਂ 9 ਸਾਲ ਛੋਟੇ ਮੋਹਸਿਨ ਨਾਲ ਵਿਆਹ ਕੀਤਾ ਹੈ। 
ਜ਼ਿਕਰਯੋਗ ਹੈ ਕਿ ਹੁਣੇ ਜਿਹੇ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਵੀ ਵਿਆਹ ਕੀਤਾ ਹੈ ਅਤੇ ਉਨ੍ਹਾਂ ਦੇ ਪਤੀ ਉਨ੍ਹਾਂ ਤੋਂ 10 ਸਾਲ ਛੋਟੇ ਹਨ। ਪ੍ਰਿਟੀ ਵਾਂਗ ਉਰਮਿਲਾ ਨੇ ਵੀ ਮੀਡੀਆ ਨੂੰ ਆਪਣੇ ਵਿਆਹ ਤੋਂ ਦੂਰ ਰੱਖਿਆ। ਇਸ ਵਿਆਹ ਬਾਰੇ ਉਰਮਿਲਾ ਨੇ ਕਿਹਾ, ''''ਅਸੀਂ ਸਿਰਫ ਵਿਆਹ ''ਚ ਪਰਿਵਾਰ ਅਤੇ ਦੋਸਤਾਂ ਨੂੰ ਹੀ ਸੱਦਿਆ ਸੀ। ਸਾਡਾ ਪਰਿਵਾਰ ਚਾਹੁੰਦਾ ਸੀ ਕਿ ਸਾਡਾ ਵਿਆਹ ਘੱਟ ਲੋਕਾਂ ਤੱਕ ਹੀ ਸੀਮਿਤ ਰਹੇ। ਇਸ ਲਈ ਅਸੀਂ ਵੱਧ ਲੋਕਾਂ ਨੂੰ ਨਹੀਂ ਸੱਦਿਆ।'''' ਅੱਗੇ ਦੇਖੋ ਉਰਮਿਲਾ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ —