''ਦਿ ਬਿੱਗ ਬੁੱਲ'' ਦਾ ਟਰੇਲਰ ਰਿਲੀਜ਼, ਸਟਾਕ ਵਪਾਰੀ ਦੀ ਭੂਮਿਕਾ ''ਚ ਦਿਸੇ ਅਭਿਸ਼ੇਕ ਬੱਚਨ (ਵੀਡੀਓ)

03/19/2021 3:07:09 PM

ਮੁੰਬਈ (ਬਿਊਰੋ) : ਫ਼ਿਲਮ 'ਦਿ ਬਿੱਗ ਬੁੱਲ' ਦਾ ਟਰੇਲਰ ਲਾਂਚ ਹੋ ਗਿਆ ਹੈ, ਜੋ ਕਿ ਕਾਫ਼ੀ ਪ੍ਰਭਾਵਸ਼ਾਲੀ ਹੈ। ਇਸ ਟਰੇਲਰ 'ਚ ਤੁਸੀਂ ਅਭਿਸ਼ੇਕ ਬੱਚਨ, ਇਲਿਆਨਾ ਡਿਕਰੂਜ਼ ਤੇ ਸੌਰਭ ਸ਼ੁਕਲਾ ਵਰਗੇ ਵੱਡੇ ਅਦਾਕਾਰਾਂ ਦੇ ਜ਼ਬਰਦਸਤ ਪ੍ਰਦਰਸ਼ਨ ਦੀ ਝਲਕ ਵੇਖ ਸਕਦੇ ਹੋ। ਟਰੇਲਰ ਦੀ ਸ਼ੁਰੂਆਤ ਇੱਕ ਸੰਵਾਦ ਨਾਲ ਹੁੰਦੀ ਹੈ ਤੇ ਇਸ ਤੋਂ ਬਾਅਦ ਅਭਿਸ਼ੇਕ ਬੱਚਨ ਇਕ ਟੈਕਸੀ 'ਚ ਜਾਂਦੇ ਹੋਏ ਦਿਖਾਈ ਦਿੰਦੇ ਹਨ। ਫ਼ਿਲਮ ਦੀ ਕਹਾਣੀ ਹਰਸ਼ਦ ਮਹਿਤਾ ਦੀ ਸੱਚੀ ਘਟਨਾ 'ਤੇ ਅਧਾਰਿਤ ਹੈ। ਇਸ 'ਚ ਅਭਿਸ਼ੇਕ ਬੱਚਨ ਇੱਕ ਸਟਾਕ ਵਪਾਰੀ ਦੀ ਭੂਮਿਕਾ ਨਿਭਾ  ਰਹੇ ਹਨ, ਜੋ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣਨਾ ਚਾਹੁੰਦੇ ਹਨ। ਉਹ ਹੇਮੰਤ ਸ਼ਾਹ ਨਾਮ ਦੇ ਆਦਮੀ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ 'ਚ ਇੱਕ ਜ਼ਬਰਦਸਤ ਸੰਵਾਦ ਅਤੇ ਹਾਈ ਵੋਲਟੇਜ ਡਰਾਮਾ ਹੈ। ਇਸ ਦੇ ਨਾਲ ਹੀ ਇਸ 'ਚ ਰੋਮਾਂਸ ਵੀ ਜੋੜਿਆ ਗਿਆ ਹੈ।

ਫ਼ਿਲਮ ਦਾ ਟਰੇਲਰ :-


ਅਭਿਸ਼ੇਕ ਬੱਚਨ ਬਤੌਰ ਹੇਮੰਤ ਸ਼ਾਹ ਰਿਸ਼ਵਤਖੋਰੀ ਤੇ ਰਿਸ਼ਤੇਦਾਰੀ ਦੇ ਅਧਾਰ 'ਤੇ ਅੱਗੇ ਵਧਦੇ ਦਿਖਾਈ ਦਿੰਦੇ ਹਨ। ਇਹ ਰਾਮ ਕਪੂਰ ਤੇ ਅਭਿਸ਼ੇਕ ਬੱਚਨ ਦਾ ਟਕਰਾਅ ਵੀ ਦਰਸਾਉਂਦਾ ਹੈ। ਇਲਿਆਨਾ ਫ਼ਿਲਮ 'ਚ ਇੱਕ ਪੱਤਰਕਾਰ ਦੀ ਭੂਮਿਕਾ ਨਿਭਾਉਂਦੀ ਹੈ, ਜੋ ਸਟਾਕ ਮਾਰਕੀਟ 'ਚ ਹੋ ਰਹੇ ਘੁਟਾਲੇ ਦੀ ਜਾਂਚ ਕਰਦੀ ਹੈ। ਫ਼ਿਲਮ 'ਚ ਨਿਕਿਤਾ ਦੱਤਾ, ਸੌਰਭ ਸ਼ੁਕਲਾ, ਮਹੇਸ਼ ਮਾਂਜਰੇਕਰ, ਸੋਹਮ ਸ਼ਾਹ, ਰਾਮ ਕਪੂਰ ਤੇ ਸੁਪ੍ਰਿਆ ਪਾਠਕ ਵੀ ਹਨ। ਰਾਮ ਕਪੂਰ ਇੱਕ ਵੱਡਾ ਵਪਾਰੀ ਤੇ ਕਾਰੋਬਾਰੀ ਵੀ ਬਣਿਆ ਹੈ। ਫ਼ਿਲਮ ਦਾ ਨਿਰਦੇਸ਼ਨ ਕੂਕੀ ਗੁਲਾਟੀ ਨੇ ਕੀਤਾ ਹੈ ਜਦਕਿ ਇਸ ਦੇ ਨਿਰਮਾਤਾ ਅਜੇ ਦੇਵਗਨ, ਆਨੰਦ ਪੰਡਿਤ ਤੇ ਸਹਿ ਨਿਰਮਾਤਾ ਕੁਮਾਰ ਮੰਗਤ ਪਾਠਕ ਤੇ ਵਿਕਰਾਂਤ ਸ਼ਰਮਾ ਹਨ।

ਦੱਸਣਯੋਗ ਹੈ ਕਿ ਇਹ ਫ਼ਿਲਮ 8 ਅਪ੍ਰੈਲ, 2021 ਨੂੰ ਡਿਜ਼ਨੀ ਪਲੱਸ ਹੌਟਸਟਾਰ ਵਿਫੀ ਤੇ ਡਿਜ਼ਨੀ ਪਲੱਸ ਹੌਟਸਟਾਰ ਪ੍ਰੀਮੀਅਮ 'ਤੇ ਸਟ੍ਰੀਮ ਕੀਤੀ ਜਾਏਗੀ। ਅਜੇ ਦੇਵਗਨ ਨੇ ਫ਼ਿਲਮ ਦੇ ਹਾਲ ਹੀ 'ਚ ਜਾਰੀ ਹੋਏ ਟੀਜ਼ਰ 'ਚ ਇੱਕ ਆਵਾਜ਼ ਦਿੱਤੀ ਹੈ। ਇਹ ਮੁੰਬਈ 1987 ਦੇ ਸੀਨ 'ਤੇ ਵਾਇਸ ਓਵਰ ਦੇ ਟੀਜ਼ਰ' ਚ ਦਿਖਾਇਆ ਗਿਆ ਸੀ। ਇਸ 'ਚ ਉਹ ਕਹਿੰਦਾ ਹੈ, "ਦੁਨੀਆਂ ਅਕਸਰ ਛੋਟੇ ਘਰਾਂ 'ਚ ਜੰਮੇ ਲੋਕਾਂ ਨੂੰ ਵੱਡੇ ਸੁਫ਼ਨਿਆਂ ਤੋਂ ਇਨਕਾਰ ਕਰ ਦਿੰਦੀ ਹੈ। ਇਸ ਲਈ ਉਨ੍ਹਾਂ ਨੇ ਆਪਣੀ ਦੁਨੀਆਂ ਬਣਾਈ।"


sunita

Content Editor

Related News