‘ਤਾਂਡਵ’ ਵਿਵਾਦ ਵਿਚਕਾਰ ਸ਼ਰਮਿਲਾ ਟੈਗੋਰ ਦੀ ਵਿਗੜੀ ਸਿਹਤ, ਪੁੱਤਰ ਸੈਫ ਨੂੰ ਦਿੱਤੀ ਨਸੀਹਤ

01/29/2021 3:19:09 PM

ਮੁੰਬਈ : ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਇਨ੍ਹੀਂ ਦਿਨੀਂ ਆਪਣੀ ਵੈੱਬ ਸੀਰੀਜ਼ ‘ਤਾਂਡਵ’ ਨੂੰ ਲੈ ਕੇ ਵਿਵਾਦਾਂ ’ਚ ਹਨ। ਇਸ ਦੌਰਾਨ ਉਨ੍ਹਾਂ ਦੀ ਮਾਂ ਸ਼ਰਮੀਲਾ ਟੈਗੋਰ ਦੀ ਸਿਹਤ ਵੀ ਖ਼ਰਾਬ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਮੀਲਾ ਆਪਣੇ ਪੁੱਤਰ ਦੇ ਵਿਵਾਦ ਤੋਂ ਬਹੁਤ ਚਿੰਤਤ ਹੈ। ਦੱਸ ਦਈਏ ਕਿ ਸ਼ਰਮੀਲਾ ਟੈਗੋਰ ਹਮੇਸ਼ਾ ਸੈਫ ਨੂੰ ਸਲਾਹ ਦਿੰਦੇ ਹਨ ਕਿ ਉਸ ਨੂੰ ਕੋਈ ਵਿਵਾਦਪੂਰਨ ਬਿਆਨ ਦੇਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਖ਼ਬਰਾਂ ਮੁਕਾਬਕ, ਸੈਫ ਫਰਵਰੀ ਵਿਚ ਪਿਤਾ ਬਣਨ ਜਾ ਰਿਹਾ ਹੈ। ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖ਼ਾਨ ਫਰਵਰੀ ਵਿਚ ਹੀ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। 

ਦੱਸ ਦੇਈਏ ਕਿ 'ਤਾਂਡਵ' ਸੀਰੀਜ਼ ਦੇ ਨਿਰਮਾਤਾਵਾਂ ‘ਤੇ ਦੇਸ਼ ਭਰ ਵਿਚ ਕਈ ਥਾਵਾਂ 'ਤੇ ਐਫ. ਆਈ. ਆਰ. ਦਰਜ ਕੀਤੀ ਗਈ ਹੈ। ਕਾਫ਼ੀ ਹੰਗਾਮੇ ਤੋਂ ਬਾਅਦ ਨਿਰਮਾਤਾਵਾਂ ਨੇ ਵਿਵਾਦਾਂ ਵਿਚ ਚੱਲ ਰਹੇ ਦ੍ਰਿਸ਼ਾਂ ਨੂੰ ਹਟਾ ਦਿੱਤਾ ਅਤੇ ਮੁਆਫ਼ੀ ਵੀ ਮੰਗੀ। ਉਸ ਤੋਂ ਬਾਅਦ ਵਿਵਾਦ ਰੁਕਿਆ ਨਹੀਂ। ਇਹ ਕੇਸ ਸੁਪਰੀਮ ਕੋਰਟ ਵਿਚ ਪਹੁੰਚ ਗਿਆ ਹੈ। 

ਸਾਰੇ ਦੋਸ਼ੀ ਨਿਰਮਾਤਾ ਅਤੇ ਅਦਾਕਾਰ ਗਿ੍ਰਫ਼ਤਾਰੀ ਨੂੰ ਰੋਕਣ ਲਈ ਸੁਪਰੀਮ ਕੋਰਟ ਪਹੁੰਚੇ ਪਰ ਉਥੇ ਵੀ ਕੋਈ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕਿਹਾ ਕਿ ਅਜਿਹੀ ਸਕ੍ਰਿਪਟ ਨਹੀਂ ਲਿਖੀ ਜਾਣੀ ਚਾਹੀਦੀ ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਨਾਲ ਹੀ ਅਦਾਕਾਰਾਂ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਵੀ ਸਕ੍ਰਿਪਟ ਪੜ੍ਹਨ ਤੋਂ ਬਾਅਦ ਹੀ ਦਸਤਖਤ ਕਰਦੇ ਹਨ, ਇਸ ਲਈ ਉਹ ਪਾਤਰ ਦਾ ਹਵਾਲਾ ਦੇ ਕੇ ਬਚ ਨਹੀਂ ਸਕਦੇ। ਇਸ ਲੜੀ ਵਿਚ ਸੈਫ ਤੋਂ ਇਲਾਵਾ ਜ਼ੀਸ਼ਾਨ ਅਯੂਬ, ਗੌਹਰ ਖਾਨ, ਕ੍ਰਿਤਿਕਾ ਕਾਮਰਾ, ਸੁਨੀਲ ਗਰੋਵਰ ਅਤੇ ਡਿੰਪਲ ਕਪਾਡੀਆ ਵਰਗੇ ਕਈ ਵੱਡੇ ਸਿਤਾਰੇ ਹਨ।


sunita

Content Editor

Related News