ਹਰਿਆਣਾ ਦੇ ਖੇਤੀ ਮੰਤਰੀ ਬੋਲੇ-‘ਕਿਸਾਨ ਘਰ ਹੁੰਦੇ ਤਾਂ ਵੀ ਮਰਦੇ’, ਤਾਪਸੀ ਪਨੂੰ ਅਤੇ ਰਿਚਾ ਨੇ ਪਾਈ ਝਾੜ

02/15/2021 11:52:00 AM

ਮੁੰਬਈ : ਅਭਿਨੇਤਰੀ ਤਾਪਸੀ ਪਨੂੰ ਅਤੇ ਰਿਚਾ ਚੱਢਾ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ਵਿਚੋਂ ਇਕ ਹਨ, ਜੋ ਕਿਸੇ ਵੀ ਮੁੱਦੇ ’ਤੇ ਖ਼ੁੱਲ੍ਹ ਕੇ ਆਪਣੀ ਰਾਏ ਰੱਖਦੀਆਂ ਹਨ। ਹੁਣ ਹਾਲ ਹੀ ਵਿਚ ਦੋਵਾਂ ਅਭਿਨੇਤਰੀਆਂ ਨੇ ਹਰਿਆਣਾ ਦੇ ਖੇਤੀ ਮੰਤਰੀ ਜਯ ਪ੍ਰਕਾਸ਼ ਦਲਾਲ ਦੇ ਵਿਵਾਦਿਤ ਬਿਆਨ ’ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਟਵੀਟ ਕੀਤਾ ਹੈ, ਜੋ ਕਿ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਵੀ ਇਸ ’ਤੇ ਆਪਣੀ ਰਾਏ ਦੇ ਰਹੇ ਹਨ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਸਰਕਾਰ ਨੂੰ ਅਸੀਂ ਫੁੱਲ ਦਿੱਤੇ ਸਨ...ਪਰ ਸਾਨੂੰ ‘ਫੂਲ’ ਬਣਾਇਆ ਗਿਆ

 

ਦਰਅਸਲ ਜਯ ਪ੍ਰਕਾਸ਼ ਦਲਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘ਜੇਕਰ ਕਿਸਾਨ ਘਰ ਹੁੰਦੇ ਤਾਂ ਵੀ ਉਨ੍ਹਾਂ ਦੀ ਮੌਤ ਹੁੰਦੀ। ਕੀ 6 ਮਹੀਨੇ ਵਿਚ 200 ਲੋਕ ਵੀ ਨਹੀਂ ਮਰਨਗੇ? ਕਿਸਾਨਾਂ ਦੀਆਂ ਮੌਤਾਂ ਉਨ੍ਹਾਂ ਦੀ ਇੱਛਾ ਨਾਲ ਹੋਈਆਂ ਹਨ।

ਤਾਪਸੀ ਪਨੂੰ ਨੇ ਇਕ ਨਿਊਜ਼ ਕਲਿੱਪ ਸਾਂਝੀ ਕਰਦੇ ਹੋਏ ਲਿਖਿਆ, ‘ਇਨਸਾਨ ਦੀ ਜ਼ਿੰਦਗੀ ਦੀ ਕੀਮਤ ਕੁੱਝ ਨਹੀਂ। ਤੁਹਾਡੇ ਲਈ ਅਨਾਜ ਉਗਾਉਣ ਵਾਲੇ ਲੋਕਾਂ ਦੀ ਕੀਮਤ ਕੁੱਝ ਨਹੀਂ। ਉਨ੍ਹਾਂ ਦੀ ਮੌਤ ਦਾ ਮਜ਼ਾਕ ਉਡਾ ਰਹੇ ਹੋ। ਬਹੁਤ ਖ਼ੂਬ, ਸਲੋਅ ਕਲੈਪ।’

ਉਥੇ ਹੀ ਰਿਚਾ ਚੱਢਾ ਨੇ ਲਿਖਿਆ, ‘ਪੂਰੀ ਤਰ੍ਹਾਂ ਨਾਲ ਅਪਮਾਨਜਨਕ! ਅਸੀਂ ਬਿਹਤਰ ਡਿਜ਼ਰਵ ਕਰਦੇ ਹਾਂ।’

ਇਹ ਵੀ ਪੜ੍ਹੋ: ਦਲਿਤ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਕ੍ਰਿਕਟਰ ਯੁਵਰਾਜ ਸਿੰਘ ’ਤੇ FIR ਦਰਜ

ਆਪਣੇ ਬਿਆਨ ਦੇ ਬਾਅਦ ਖ਼ੁਦ ਨੂੰ ਵਿਵਾਦਾਂ ਵਿਚ ਘਿਰਦੇ ਦੇਖ਼ ਜੇ.ਪੀ. ਦਲਾਲ ਨੇ ਸਫ਼ਾਈ ਪੇਸ਼ ਕਰਦੇ ਹੋਏ ਇਕ ਵੀਡੀਓ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਹਾ, ‘ਪ੍ਰੈਸ ਕਾਨਫਰੰਸ ਦੌਰਾਨ ਮੈਂ ਉਨ੍ਹਾਂ ਕਿਸਾਨ ਾਂ ਨੂੰ ਸ਼ਰਧਾਂਜਲੀ ਦਿੱਤੀ ਸੀ, ਜੋ ਅੰਦੋਲਨ ਦੌਰਾਨ ਮਾਰੇ ਗਏ। ਜੇਕਰ ਕੋਈ ਇਨਸਾਨ ਕੁਦਰਤੀ ਵੀ ਮਰਦਾ ਹੈ ਤਾਂ ਉਹ ਵੀ ਦਰਦਨਾਕ ਹੈ। ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਮੈਂ ਸੋਸ਼ਲ ਮੀਡੀਆ ’ਤੇ ਵੀਡੀਓ ਦੇਖੀ। ਜੇਕਰ ਮੇਰੇ ਬਿਆਨ ਤੋਂ ਕਿਸੇ ਨੂੰ ਤਕਲੀਫ਼ ਹੋਈ ਹੈ ਤਾਂ ਮਾਫ਼ੀ ਚਾਹੁੰਦਾ ਹਾਂ। ਹਰਿਆਣਾ ਖੇਤੀ ਮੰਤਰੀ ਹੋਣ ਦੇ ਨਾਤੇ ਮੈਂ ਕਿਸਾਨਾਂ ਦੀ ਭਲਾਈ ਲਈ ਕੰਮ ਕਰ ਰਿਹਾ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    

cherry

This news is Content Editor cherry