ਸਵਰਾ ਭਾਸਕਰ ਨੇ ਮਾਂ ਕਾਲੀ ਵਿਵਾਦ ’ਤੇ ਮਹੂਆ ਦੇ ਬਿਆਨ ਦਾ ਕੀਤਾ ਸਮਰਥਨ

07/07/2022 2:40:57 PM

ਬਾਲੀਵੁੱਡ ਡੈਸਕ: ਡਾਕੂਮੈਂਟਰੀ ਫ਼ਿਲਮ ‘ਕਾਲੀ’ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਲੋਕ ਮਾਂ ਕਾਲੀ ਨੂੰ ਸਿਗਰੇਟ ਨਾਲ ਦੇਖ ਰਹੇ ਪੋਸਟਰ ਦਾ ਸਖ਼ਤ ਵਿਰੋਧ ਕਰ ਰਹੇ ਹਨ। ਇਸ ਵਿਵਾਦ ’ਚ ਵੱਖ-ਵੱਖ ਸਿਆਸੀ ਅਤੇ ਬਾਲੀਵੁੱਡ ਹਸਤੀਆਂ ਆਪਣੇ ਵਿਚਾਰ ਸਾਂਝੇ ਕਰ ਰਹੀਆਂ ਹਨ। ਹਾਲ ਹੀ ’ਚ ਇਕ ਹੋਰ ਪ੍ਰਸਿੱਧ ਅਦਾਕਾਰਾ ਸਵਰਾ ਭਾਸਕਰ ਨੇ ਇਸ ਮੁੱਦੇ ’ਤੇ ਆਪਣੀ ਰਾਏ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਮਾਂ ਕਾਲੀ ਪੋਸਟਰ ਵਿਵਾਦ, ਲੀਨਾ ਨੇ ਟਵੀਟ ਕਰ ਸਾਂਝੀ ਕੀਤੀ ਭਗਵਾਨ ਸ਼ਿਵ-ਪਾਰਵਤੀ ਦੀ ਇਤਰਾਜ਼ਯੋਗ ਤਸਵੀਰ

ਸਵਰਾ ਭਾਸਕਰ ਜੋ ਅਕਸਰ ਵੱਖ-ਵੱਖ ਸਿਆਸੀ ਅਤੇ ਸਮਾਜਿਕ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕਰਦੀ ਹੈ। ਅਦਾਕਾਰਾ ਨੇ ਹਾਲ ਹੀ ’ਚ ਮਾਂ ਕਾਲੀ ਵਿਵਾਦ ’ਤੇ ਮਹੂਆ ਮੋਇਤਰਾ ਦੇ ਬਿਆਨ ਦਾ ਸਮਰਥਨ ਕੀਤਾ ਹੈ। ਸਵਰਾ ਨੇ ਸਿੱਧੇ ਤੌਰ ’ਤੇ ਕੁਝ ਨਹੀਂ ਕਿਹਾ ਪਰ ਉਸ ਨੇ ਖੁੱਲ੍ਹ ਕੇ ਬੋਲਣ ਲਈ ਤ੍ਰਿਣਮੂਲ ਕਾਂਗਰਸ ਸੰਸਦ ਮਹੂਆ ਮੋਇਤਰਾ ਦੀ ਤਾਰੀਫ਼ ਕੀਤੀ।

ਦਰਅਸਲ ਮਹੂਆ ਮੋਇਤਰਾ ਨੇ ਮੰਗਲਵਾਰ ਨੂੰ ਕਾਲੀ ਦੇ ਪੋਸਟਰ ਨੂੰ ਲੈ ਕੇ ਜਾਰੀ ਵਿਵਾਦ ’ਤੇ ਕਿਹਾ ਸੀ ਕਿ ਕਾਲੀ ਦੇ ਕਈ ਰੂਪ ਹਨ। ਮੇਰੇ ਲਈ ਕਾਲੀ ਦਾ ਮਤਲਬ ਮਾਸ ਅਤੇ ਸ਼ਰਾਬ ਸਵੀਕਾਰ ਕਰਨ ਵਾਲੀ ਦੇਵੀ ਹੈ। ਹਾਲਾਂਕਿ ਤ੍ਰਿਣਮੂਲ ਕਾਂਗਰਸ ਨੇ ਇਸ ਬਿਆਨ ਤੋਂ ਦੂਰੀ ਬਣਾ ਲਈ ਸੀ ਅਤੇ ਇਸ ਦੀ ਨਿੰਦਾ ਕੀਤੀ। 

ਸਵਰਾ ਨੇ ਮਹੂਆ ਮੋਇਤਰਾ ਦੇ ਇਸ ਬਿਆਨ ਦਾ ਸਮਰਥਨ ਕੀਤਾ ਹੈ ਅਤੇ ਆਵਾਜ਼ ਉਠਾਉਣ ਲਈ ਉਸ ਦੀ ਤਾਰੀਫ਼ ਕੀਤੀ ਹੈ। ਮਾਹੂਆ ਮੋਇਤਰਾ ਨੂੰ ਆਪਣੇ ਅਧਿਕਾਰਤ ਟਵਿੱਟਰ ’ਤੇ ਤਾਰੀਫ਼ ਕਰਦੇ ਸਵਰਾ ਨੇ ਲਿਖਿਆ ਕਿ ‘ਮਾਹੂਆ ਮੋਇਤਰਾ ਸ਼ਾਨਦਾਰ ਹੈ, ਉਸਦੀ ਆਵਾਜ਼ ’ਚ ਹੋਰ ਹਿੰਮਤ ਆਵੇ।’

ਇਹ ਵੀ ਪੜ੍ਹੋ : ਸਲਮਾਨ ਤੋਂ ਬਾਅਦ ਹੁਣ ਅਦਾਕਾਰ ਦੇ ਵਕੀਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ ’ਚ ਜੁਟੀ ਪੁਲਸ

ਦੱਸ ਦੇਈਏ ਕਿ 2 ਜੁਲਾਈ ਨੂੰ ਫਿਲਮ ਮੇਕਰ ਲੀਨਾ ਮਣੀਮੇਕਲਈ ਨੇ ਆਪਣੀ ਡਾਕੂਮੈਂਟਰੀ ਫਿਲਮ ‘ਕਾਲੀ’ ਦਾ ਪੋਸਟਰ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਇਸ ਡਾਕੂਮੈਂਟਰੀ ਨੂੰ ਕੈਨੇਡਾ ਫਿਲਮਜ਼ ਫੈਸਟੀਵਲ ’ਚ ਲਾਂਚ ਕੀਤਾ ਗਿਆ ਹੈ। ਪੋਸਟਰ ’ਚ ਮਾਂ ਕਾਲੀ ਦੇ ਹੱਥ ’ਚ ਸਿਗਰੇਟ ਹੈ। ਸਿਰਫ ਇੰਨਾ ਹੀ ਨਹੀਂ ਇਸ ਪੋਸਟਰ ’ਚ ਮਾਂ ਕਾਲੀ ਦੇ ਇਕ ਹੱਥ ’ਚ ਤ੍ਰਿਸ਼ੂਲ ਅਤੇ ਦੂਜੇ ਹੱਥ ’ਚ ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਦਾ ਝੰਡਾ ਵੀ ਨਜ਼ਰ ਆ ਰਿਹਾ ਹੈ।

Anuradha

This news is Content Editor Anuradha