ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਹੋਈ ਟਰੋਲ, ਮੀਂਹ ’ਚ ਡਰਾਈਵਰ ਨੂੰ ਭਿੱਜਦਾ ਛੱਡ ਨਿਕਲੀ ਅੱਗੇ

07/14/2021 3:36:13 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਨੂੰ ਮੰਗਲਵਾਰ ਨੂੰ ਮੁੰਬਈ ’ਚ ਫੋਟੋਗ੍ਰਾਫਰਾਂ ਨੇ ਕੈਮਰੇ ’ਚ ਕੈਦ ਕੀਤਾ। ਇਸ ਦੌਰਾਨ ਮੁੰਬਈ ’ਚ ਕਾਫੀ ਮੀਂਹ ਪੈ ਰਿਹਾ ਸੀ। ਸੁਜ਼ੈਨ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ ’ਚ ਉਹ ਆਪਣੀ ਗੱਡੀ ’ਚੋਂ ਨਿਕਲ ਕੇ ਬਾਹਰ ਆਉਂਦੀ ਹੈ ਤੇ ਡਰਾਈਵਰ ਕੋਲੋਂ ਛੱਤਰੀ ਲੈ ਕੇ ਅੱਗੇ ਨਿਕਲ ਜਾਂਦੀ ਹੈ।

ਸੁਜ਼ੈਨ ਛੱਤਰੀ ਲੈ ਕੇ ਚਲੀ ਜਾਂਦੀ ਹੈ ਤੇ ਡਰਾਈਵਰ ਭਿੱਜ ਜਾਂਦਾ ਹੈ, ਬਸ ਇਸੇ ਗੱਲ ਨੇ ਯੂਜ਼ਰਸ ਨੂੰ ਭੜਕਾ ਦਿੱਤਾ ਹੈ। ਉਹ ਸੁਜ਼ੈਨ ਨੂੰ ਬੁਰੀ ਤਰ੍ਹਾਂ ਨਾਲ ਟਰੋਲ ਕਰ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਵੀਡੀਓ ’ਚ ਸੁਜ਼ੈਨ ਆਲ ਲੈਦਰ ਲੁੱਕ ’ਚ ਨਜ਼ਰ ਆ ਰਹੀ ਹੈ। ਉਸ ਨੇ ਜੈਕੇਟ ਤੇ ਪੈਂਟ ਪਹਿਨੀ ਹੈ। ਲੈਦਰ ਬੈਗ, ਸ਼ੇਡਸ ਤੇ ਖੁੱਲ੍ਹੇ ਵਾਲਾਂ ’ਚ ਸੁਜ਼ੈਨ ਖ਼ੂਬਸੂਰਤ ਲੱਗ ਰਹੀ ਹੈ। ਸੁਜ਼ੈਨ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ। ਖ਼ੁਦ ਛੱਤਰੀ ਲੈ ਕੇ ਡਰਾਈਵਰ ਨੂੰ ਮੀਂਹ ’ਚ ਭਿੱਜਣ ਲਈ ਛੱਡ ਦੇਣ ’ਤੇ ਲੋਕ ਸੁਜ਼ੈਨ ਨੂੰ ਟਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਬਕਵਾਸ, ਅਸੰਵੇਦਨਸ਼ੀਲ, ਛੱਤਰੀ ਲਈ ਤੇ ਦੂਜੇ ਇਨਸਾਨ ਨੂੰ ਮੀਂਹ ’ਚ ਉਂਝ ਛੱਡ ਦਿੱਤਾ।’ ਲੋਕ ਸੁਜ਼ੈਨ ਖ਼ਾਨ ਦੇ ਡਰਾਈਵਰ ਨੂੰ ਵਿਚਾਰਾ ਡਰਾਈਵਰ ਦੱਸ ਰਹੇ ਹਨ।

ਕਈ ਲੋਕ ਸੁਜ਼ੈਨ ਖ਼ਾਨ ਦੀ ਸੁਪੋਰਟ ਕਰਦੇ ਵੀ ਦਿਖੇ। ਉਨ੍ਹਾਂ ਟਰੋਲਰਜ਼ ਦੀ ਕਲਾਸ ਲਗਾਉਂਦਿਆਂ ਹੇਟਰਜ਼ ਨੂੰ ਖਰੀਆਂ-ਖਰੀਆਂ ਸੁਣਾਈਆਂ। ਸੁਜ਼ੈਨ ਖ਼ਾਨ ਘੱਟ ਹੀ ਹੇਟਰਜ਼ ਦੇ ਨਿਸ਼ਾਨੇ ’ਤੇ ਆਉਂਦੀ ਹੈ। ਇਸ ਟਰੋਲਿੰਗ ’ਤੇ ਅਜੇ ਤਕ ਸੁਜ਼ੈਨ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh