ਕੋਰੋਨਾ ਪੀੜਤਾਂ ਦੀ ਮਦਦ ਲਈ ਸੁਸ਼ਮਿਤਾ ਸੇਨ ਨੇ ਸਾਂਝੀ ਕੀਤੀ ਭਾਵੁਕ ਪੋਸਟ

05/03/2021 1:18:54 PM

ਮੁੰਬਈ- ਪਿਛਲੇ ਇਕ ਸਾਲ ਤੋਂ ਕੋਰੋਨਾ ਨੇ ਦੇਸ਼ ਵਿਚ ਹਾਰਾਕਾਰ ਮਚਾਈ ਹੋਈ ਹੈ। ਕੋਰੋਨਾ ਦੀ ਦੂਜੀ ਲਹਿਰ ਦੀ ਸ਼ੁਰੂਆਤ ਹੋ ਗਈ ਹੈ। ਲੋਕ ਹਸਪਤਾਲ ਅਤੇ ਆਕਸੀਜਨ ਲਈ ਮਦਦ ਦੀ ਗੁਹਾਰ ਲਗਾ ਰਹੇ ਹਨ। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹਰ ਦਿਨ ਵੱਧਦੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਸਮੇਤ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਈਆਂ। ਹੁਣ ਸਾਬਕਾ ਮਿਸ ਯੂਨੀਵਰਸ ਅਤੇ ਅਦਾਕਾਰਾ ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। 

PunjabKesari

ਸੁਸ਼ਮਿਤਾ ਨੇ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ 'ਮੇਰਾ ਦਿਲ ਉਨ੍ਹਾਂ ਲੋਕਾਂ ਲਈ ਬੈਠ ਜਾਂਦਾ ਹੈ ਜੋ ਇਕ-ਇਕ ਸਾਹ ਲਈ ਲੜ ਰਹੇ ਹਨ'। ਅਪਣਿਆਂ ਦੀ ਮੌਤ 'ਤੇ ਸੋਗ ਜਤਾ ਰਹੇ ਹਨ। ਜਿਉਂਦੇ ਰਹਿਣ ਲਈ ਸੰਘਰਸ਼ ਕਰ ਰਹੇ। ਦਿਹਾੜੀਦਾਰ ਮਜ਼ਦੂਰਾਂ ਦੀ ਮਾੜੀ ਹਾਲਤ। ਸਾਰੇ ਕੋਰੋਨਾ ਵਾਰੀਅਰਜ਼, ਮੈਡੀਕਲ ਅਤੇ ਸਵੈ-ਸੇਵਕਾਂ, ਦੋਵੇਂ ਲਗਾਤਾਰ ਲਾਚਾਰੀ ਨਾਲ ਲੜ ਰਹੇ ਹਨ। ਫਿਰ ਵੀ ਮਨੁੱਖਤਾ ਹਰ ਸਮੇਂ ਅੱਗੇ ਰਹਿੰਦੀ ਹੈ। ‘ਇਹ ਦੇਖਣਾ ਕੇ ਚੰਗਾ ਲੱਗਦਾ ਹੈ ਕਿ ਸਾਰੇ ਖੇਤਰਾਂ, ਸਾਰੇ ਧਰਮਾਂ ਅਤੇ ਸਾਰੇ ਥਾਵਾਂ ਦੇ ਲੋਕ ਬਿਨਾਂ ਸ਼ਰਤ ਮਦਦ ਲਈ ਅੱਗੇ ਆ ਰਹੇ ਹਨ। ਪੂਰੀ ਤਰ੍ਹਾਂ ਨਾਲ ਮਾਨਵਤਾ ਨਾਲ ਸੰਚਾਲਿਤ। 


ਲੋਕ ਕਰ ਰਹੇ ਹਨ ਇਕ-ਦੂਜੇ ਦੀ ਮਦਦ
ਸੁਸ਼ਮਿਤਾ ਅੱਗੇ ਲਿਖਦੀ ਹੈ ਕਿ ‘ਮੈਂ ਖੁਸ਼ਕਿਸਮਤ ਹਾਂ ਕਿ ਮੈਂ ਪ੍ਰਸ਼ੰਸਕਾਂ, ਪਰਿਵਾਰ, ਦੋਸਤਾਂ ਅਤੇ ਸਿਹਤ ਕਰਮਚਾਰੀਆਂ ਨਾਲ ਘਿਰੀ ਹੋਈ ਹਾਂ ਜੋ ਦੂਜਿਆਂ ਦੀ ਮਦਦ ਕਰਨ ਵਿਚ ਮੇਰੀ ਮਦਦ ਕਰ ਰਹੇ ਹਨ। ਮੈਂ ਉਨ੍ਹਾਂ ਸਾਰਿਆਂ ਨੂੰ ਸਲਾਮ ਕਰਦੀ ਹਾਂ ਜਿਹੜੇ ਥੋੜ੍ਹਾ-ਬਹੁਤ ਵੀ ਕਰ ਰਹੇ ਹਾਂ। ਤੁਸੀਂ ਜਾਣਦੇ ਵੀ ਨਹੀਂ ਹੋਵੋਗੇ ਇਹ ਲੋਕਾਂ ਦੀਆਂ ਜ਼ਿੰਦਗੀਆਂ 'ਚ ਬਹੁਤ ਮਦਦ ਕਰਦੇ ਹਨ।

PunjabKesari
ਸਾਰੇ ਸੁਰੱਖਿਤ ਰਹੋ  
ਉਹ ਅੱਗੇ ਲਿਖਦੀ ਹੈ ਕਿ 'ਸਭ ਦੀਆਂ ਆਪਣੀਆਂ ਚੁਣੌਤੀਆਂ ਹਨ। ਕੁਝ ਦੂਜਿਆਂ ਨਾਲੋਂ ਜ਼ਿਆਦਾ ਮੁਸ਼ਕਿਲ ਹੈ ਪਰ ਇਨ੍ਹਾਂ ਸਭ ਵਿੱਚ ਅਸੀਂ ਇਕੱਠੇ ਹਾਂ। ਕ੍ਰਿਪਾ ਕਰਕੇ ਸੁਰੱਖਿਅਤ ਰਹੋ, ਸਿਹਤਮੰਦ ਰਹੋ, ਸਾਫ਼ ਰਹੋ ਅਤੇ ਆਪਣੇ ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਇੱਕ ਮਾਸਕ ਪਾਓ ਅਤੇ ਨਿਯਮਾਂ ਦੀ ਪਾਲਨਾ ਕਰੋ, ਜੋ ਕਿ ਸ਼ਾਇਦ ਤੁਹਾਨੂੰ ਇੱਕ ਪਿੰਜਰੇ ਵਾਂਗ ਲੱਗੇ ਪਰ ਅਸਲ ਵਿੱਚ ਉਹ ਸਾਡੀ ਜ਼ਿੰਦਗੀ ਦੀ ਸੁਰੱਖਿਆ ਕਰ ਰਹੀ ਹੈ। ਤੁਸੀਂ ਸਾਰੇ ਮੇਰੀਆਂ ਪ੍ਰਾਰਥਨਾਵਾਂ ਵਿੱਚ ਸ਼ਾਮਲ ਹੋ।


Aarti dhillon

Content Editor

Related News