ਸੁਸ਼ਮਿਤਾ ਦੇ ਪ੍ਰੇਮੀ ਰੋਹਮਨ ਨੇ ਪਿਆਰ ਦਾ ਇਜ਼ਹਾਰ ਕਰਨ ਲਈ ਬਣਾਇਆ ਖ਼ਾਸ ''ਟੈਟੂ''

12/01/2020 1:40:13 PM

ਮੁੰਬਈ: ਅਦਾਕਾਰਾ ਸੁਸ਼ਮਿਤਾ ਸੇਨ ਅਤੇ ਉਨ੍ਹਾਂ ਦੇ ਪ੍ਰੇਮੀ ਰੋਹਮਨ ਸ਼ਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਬਣੇ ਰਹਿੰਦੇ ਹਨ। ਦੋਵਾਂ ਨੂੰ ਹਮੇਸ਼ਾ ਇਕੱਠੇ ਹੀ ਦੇਖਿਆ ਜਾਂਦਾ ਹੈ। ਸੁਸ਼ਮਿਤਾ ਅਤੇ ਰੋਹਮਨ ਤਸਵੀਰਾਂ ਸ਼ੇਅਰ ਕਰਕੇ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਰੋਹਮਨ ਨੇ ਖ਼ਾਸ ਅੰਦਾਜ਼ 'ਚ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਰੋਹਮਨ ਨੇ ਸੁਸ਼ਮਿਤਾ ਦੇ ਨਾਂ ਦਾ ਟੈਟੂ ਬਣਵਾਇਆ ਹੈ। ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। 


ਰੋਹਮਨ ਨੇ ਇੰਸਟਾਗ੍ਰਾਮ ਸਟੋਰੀ 'ਚ ਤਸਵੀਰ ਸ਼ੇਅਰ ਕੀਤੀ ਹੈ। ਰੋਹਮਨ ਨੇ ਟੈਟੂ ਬਣਾ ਕੇ ਖ਼ਾਸ ਅੰਦਾਜ਼ 'ਚ ਸੁਸ਼ਮਿਤਾ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਰੋਹਮਨ ਨੇ ਲਿਖਿਆ ਕਿ 'ਇੰਕ ਪਰਮਾਨੈਂਟ ਨਹੀਂ ਪਰ ਪਿਆਰ ਹੈ'। ਰੋਹਮਨ ਨੇ ਸੁਸ਼ਮਿਤਾ ਨੂੰ ਟੈਗ ਕੀਤਾ ਹੈ। 

ਇਹ ਵੀ ਪੜ੍ਹੋ:B'Day Spl: ਅੱਧੀ ਰਾਤ ਨੂੰ ਨੇਹਾ ਕੱਕੜ ਨੇ ਪਤੀ ਰੋਹਨ ਨੂੰ ਦਿੱਤਾ ਸਰਪ੍ਰਾਈਜ਼, ਵੀਡੀਓ ਵਾਇਰਲ


ਅਦਾਕਾਰਾ ਨੇ ਰੋਹਮਨ ਦੀ ਸਟੋਰੀ ਦੇਖ ਕੇ ਆਪਣਾ ਰਿਐਕਸ਼ਨ ਦਿੱਤਾ ਹੈ। ਅਦਾਕਾਰਾ ਨੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ   ਫੈਨਜ਼ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ। 


ਦੱਸ ਦੇਈਏ ਕਿ ਸੁਸ਼ਮਿਤਾ ਸੇਨ ਅਤੇ ਰੋਹਮਨ ਦੋ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਸੁਸ਼ਮਿਤਾ ਅਤੇ ਰੋਹਮਨ ਦੇ ਰਿਸ਼ਤੇ ਦੀ ਸ਼ੁਰੂਆਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਫਿਰ ਦੋਵਾਂ 'ਚ ਗੱਲ ਹੋਈ ਸ਼ੁਰੂ ਹੋ ਗਈ। 


ਸੁਸ਼ਮਿਤਾ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਵੈੱਬ ਸੀਰੀਜ਼ 'ਆਰਿਆ' 'ਚ ਦੇਖਿਆ ਗਿਆ ਸੀ। ਇਸ 'ਚ ਅਦਾਕਾਰਾ ਦੇ ਕੰਮ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਹੁਣ ਅਦਾਕਾਰਾ ਵੈੱਬ ਸੀਰੀਜ਼ 'ਆਰਿਆ' ਦੇ ਦੂਜੇ ਸੀਜ਼ਨ 'ਚ ਵੀ ਨਜ਼ਰ ਆਉਣ ਵਾਲੀ ਹੈ।

Aarti dhillon

This news is Content Editor Aarti dhillon