ਦੋਵੇਂ ਹੱਥਾਂ ਨਾਲ ਲਿਖਣ ਦੀ ਮੁਹਾਰਤ ਰੱਖਦੇ ਸਨ ਸੁਸ਼ਾਂਤ ਸਿੰਘ ਰਾਜਪੂਤ, ਵੀਡੀਓ ਵਾਇਰਲ

06/22/2020 12:33:19 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਗਾਤਾਰ ਉਨ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਕੁਝ ਅਦਾਕਾਰਾਂ ਨੇ ਵੀ ਉਨ੍ਹਾਂ ਦੀਆਂ ਵੀਡੀਓ ਵੀ ਸਾਂਝੀਆਂ ਕੀਤੀਆਂ ਹਨ। ਸੁਸ਼ਾਂਤ ਅਦਾਕਾਰੀ ਦੇ ਨਾਲ-ਨਾਲ ਪੜ੍ਹਾਈ ਲਿਖਾਈ 'ਚ ਵੀ ਚੰਗੇ ਸਨ। ਇੰਨ੍ਹੀਂ ਦਿਨੀਂ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦੋਵੇਂ ਹੱਥਾਂ ਨਾਲ ਲਿਖਦੇ ਹੋਏ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸਿਧਾਂਤ ਨਾਂ ਦੇ ਵਿਆਕਤੀ ਨੇ ਸਾਂਝੀ ਕੀਤੀ ਹੈ। ਵੀਡੀਓ 'ਚ ਸੁਸ਼ਾਂਤ ਫ਼ਿਲਮ 'ਛਿਛੋਰੇ' 'ਚ ਆਪਣੇ ਸਹਿ-ਕਲਾਕਾਰ ਤਾਹਿਰ ਰਾਜ ਭਸੀਨ ਦਾ ਨਾਂ ਦੋਵਾਂ ਹੱਥਾਂ ਨਾਲ ਲਿਖਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਤੇ ਸੁਸ਼ਾਂਤ ਦੇ ਪ੍ਰਸ਼ੰਸਕ ਲਗਾਤਾਰ ਕੁਮੈਂਟ ਅਤੇ ਰੀਟਵੀਟ ਕਰ ਰਹੇ ਹਨ।

ਦੱਸ ਦਈਏ ਕਿ ਸੁਸ਼ਾਂਤ ਇਸ ਤਰ੍ਹਾਂ ਕਰਕੇ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਸੁਸ਼ਾਂਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ ਸੀ ਅਤੇ ਦੇਖਦੇ ਹੀ ਦੇਖਦੇ ਉਹ ਵੱਡੇ ਪਰਦੇ ਦੇ ਸਟਾਰ ਬਣ ਗਏ ਸਨ। ਸੁਸ਼ਾਂਤ ਦੇ ਦਿਹਾਂਤ ਦੇ 5 ਦਿਨ ਬਾਅਦ ਇੰਸਟਾਗ੍ਰਾਮ ਨੇ ਉਨ੍ਹਾਂ ਦੇ ਅਕਾਊਂਟ ਨੂੰ ਯਾਦਗਾਰ ਬਣਾ ਦਿੱਤਾ ਹੈ। ਇੰਸਟਾਗ੍ਰਾਮ ਨੇ ਉਨ੍ਹਾਂ ਦੇ ਨਾਮ ਦੇ ਅੱਗੇ ਰਿਮੈਂਬਰਿੰਗ ਲਿਖ ਦਿੱਤਾ ਹੈ। ਇਸਦੇ ਨਾਲ ਹੀ ਹੁਣ ਉਨ੍ਹਾਂ ਦਾ ਅਕਾਊਂਟ ਇਕ ਯਾਦਗਾਰ ਦੇ ਤੌਰ 'ਤੇ ਇੰਸਟਾਗ੍ਰਾਮ 'ਤੇ ਰਹੇਗਾ। ਦਰਅਸਲ ਇੰਸਟਾਗ੍ਰਾਮ ਦੀ ਪਾਲਿਸੀਜ਼ ਦੇ ਮੁਤਾਬਕ, ਕਿਸੇ ਵੀ ਸੈਲੀਬ੍ਰਿਟੀ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਅਕਾਊਂਟ ਨੂੰ ਮੈਮੋਰਲਾਈਜ਼ਡ ਕਰ ਦਿੱਤਾ ਜਾਂਦਾ ਹੈ। ਸਟਾਰ ਦੇ ਨਾਮ ਦੇ ਅੱਗੇ ਰਿਮੈਂਬਰਿੰਗ ਲਿਖ ਦਿੱਤਾ ਜਾਂਦਾ ਹੈ।

 
 
 
 
 
 
 
 
 
 
 
 
 
 

Of all the various approaches I’ve tried in the last few months, these meta skills have worked wonders with the best ROI of time :) 👇🏻 1. 7 hours of optimised sleep 💤 2. Regular meditation 🧘‍♂️ 3. Writing a journal. 🖊 4. Frequent Exercise 🏋️‍♂️ 5. Optimising digital time 🤳🏻 and 6. Intermittent fasting 😇 Try them, if you will, and share your secrets for upgrading quality of life! #eyeofastorm ⚡️

A post shared by Sushant Singh Rajput (@sushantsinghrajput) on May 4, 2020 at 10:55pm PDT

ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਘਟਨਾ 'ਤੇ ਫ਼ਿਲਮ ਬਣੇਗੀ। ਮਿਊਜ਼ਿਕ ਕੰਪਨੀ ਚਲਾਉਣ ਵਾਲੇ ਵਿਜੇ ਸ਼ੇਖਰ ਗੁਪਤਾ ਨੇ ਸੁਸ਼ਾਂਤ 'ਤੇ ਆਧਾਰਿਤ ਫ਼ਿਲਮ ਬਣਾਉਣ ਦਾ ਫੈਸਲਾ ਵੀ ਕਰ ਲਿਆ ਹੈ। ਫ਼ਿਲਮ ਦਾ ਨਾਂ ਰੱਖ ਲਿਆ ਗਿਆ ਹੈ ਅਤੇ ਜਲਦ ਹੀ ਇਸ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਫ਼ਿਲਮ ਦਾ ਨਾਂ 'ਸੁਸਾਇਡ ਔਰ ਮਰਡਰ' ਹੋਵੇਗਾ। ਵਿਜੇ ਨੇ ਦੱਸਿਆ ਕਿ ਇਹ ਫ਼ਿਲਮ ਸੁਸ਼ਾਂਤ ਦੀ ਜ਼ਿੰਦਗੀ 'ਤੇ ਆਧਾਰਿਤ ਨਹੀਂ ਹੈ, ਸਗੋਂ ਉਨ੍ਹਾਂ ਦੀ ਖ਼ੁਦਕੁਸ਼ੀ ਦੀ ਘਟਨਾ 'ਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਪ੍ਰੇਰਿਤ ਹੈ। ਅਜਿਹੇ 'ਚ ਫ਼ਿਲਮ ਬਣਾਉਣ ਲਈ ਉਨ੍ਹਾਂ ਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।ਇਸ ਫ਼ਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਰੋਲ ਲਈ ਨਵੇਂ ਲੜਕੇ ਨੂੰ ਕਾਸਟ ਕਰ ਲਿਆ ਗਿਆ ਹੈ ਅਤੇ ਫ਼ਿਲਮ ਦੀ ਬਾਕੀ ਕਾਸਟ ਵੀ ਨਵੀਂ ਹੋਵੇਗੀ। ਫ਼ਿਲਮ ਦੀ ਸ਼ੂਟਿੰਗ 15 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਸਤੰਬਰ ਮਹੀਨੇ ਸਿਨੇਮਾ ਘਰਾਂ 'ਚ ਰਿਲੀਜ਼ ਦੀ ਯੋਜਨਾ ਹੈ। ਜੇਕਰ ਇਸ ਸਮੇਂ ਦੌਰਾਨ ਤਾਲਾਬੰਦੀ ਰਹੀ ਤਾਂ ਫ਼ਿਲਮ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਵੇਗੀ।

 
 
 
 
 
 
 
 
 
 
 
 
 
 

‘Passion’ is overrated, ‘presence’, underrated. #selfmusing

A post shared by Sushant Singh Rajput (@sushantsinghrajput) on Jul 30, 2019 at 12:17am PDT


sunita

Content Editor

Related News