ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : 27 ਲੋਕਾਂ ਦੇ ਬਿਆਨ ਦਰਜ, ਯਸ਼ਰਾਜ ਫਿਲਮਜ਼ ਦੀ ਕਾਸਟਿੰਗ ਨਿਰਦੇਸ਼ਕ ਵੀ ਪੁਲਸ ਦੇ ਘੇਰੇ ''ਚ

06/29/2020 9:42:24 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਕੇਸ ਤੋਂ ਬਾਅਦ ਪੁਲਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਉਣ 'ਚ ਲੱਗੀ ਹੋਈ ਹੈ। ਉੱਥੇ ਹੀ ਸੋਸ਼ਲ ਮੀਡੀਆ 'ਤੇ ਵੀ ਅਦਾਕਾਰ ਦੀ ਮੌਤ ਤੋਂ ਬਾਅਦ ਵੱਖ-ਵੱਖ ਮੁੱਦਿਆਂ 'ਤੇ ਬਹਿਸ ਜਾਰੀ ਹੈ ਅਤੇ ਅਦਾਕਾਰ ਦੀ ਮੌਤ 'ਤੇ ਨਿਆਂ ਦੀ ਮੰਗ ਕਰ ਰਹੇ ਹਨ। ਇਸ ਕੇਸ 'ਚ ਜਾਂਚ ਕਰ ਰਹੀ ਪੁਲਸ ਨੇ ਵੀ ਆਪਣੀ ਕਾਰਵਾਈ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਹੈ ਕਿ ਅਜੇ ਤਕ 27 ਲੋਕਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ।
ਡੀ. ਸੀ. ਪੀ. ਅਭਿਸ਼ੇਕ ਤ੍ਰਿਮੁਖੇ ਨੇ ਦੱਸਿਆ, 'ਬਾਂਦਰਾ ਪੁਲਸ ਨੇ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਅਜੇ ਤਕ 27 ਲੋਕਾਂ ਦੇ ਬਿਆਨ ਦਰਜ ਕਰਨ ਲਏ ਹਨ। ਸਾਨੂੰ ਪੋਸਟਮਾਰਟਮ ਦੀ ਰਿਪੋਰਟ ਮਿਲ ਗਈ ਹੈ ਤੇ ਡਾਕਟਰਾਂ ਨੇ ਸਪੱਸ਼ਟ ਰੂਪ ਨਾਲ ਦੱਸਿਆ ਹੈ ਕਿ ਮੌਤ ਦੀ ਵਜ੍ਹਾ ਫ਼ਾਹਾ ਲਾਉਣ ਤੋਂ ਬਾਅਦ ਸਾਹ ਰੁਕਣਾ ਹੈ। ਨਾਲ ਹੀ ਡੀ. ਸੀ. ਪੀ. ਦਾ ਇਹ ਵੀ ਕਹਿਣਾ ਹੈ, 'ਅਸੀਂ ਹਰ ਐਂਗਲ ਨਾਲ ਖ਼ੁਦਕੁਸ਼ੀ ਦੀ ਜਾਂਚ ਕਰ ਰਹੇ ਹਾਂ।'

ਮੁੰਬਈ ਪੁਲਸ ਨੇ ਸੁਸ਼ਾਤ ਸਿੰਘ ਰਾਜਪੂਤ ਦੀ ਮੌਤ ਦੇ ਸਿਲਸਿਲੇ 'ਚ ਕਈ ਮਸ਼ਹੂਰ ਹਸਤੀਆਂ ਤੋਂ ਪੁੱਛਗਿੱਛ ਕੀਤੀ ਹੈ। ਹਾਲ ਹੀ 'ਚ ਪੁੱਛਗਿੱਛ ਯਸ਼ਰਾਜ ਫਿਲਮਜ਼ ਦੀ ਕਾਸਟਿੰਗ ਨਿਰਦੇਸ਼ਕ ਸ਼ਾਨੂ ਸ਼ਰਮਾ ਨਾਲ ਹੋਈ ਹੈ। ਸ਼ਾਨੂ ਫ਼ਿਲਮ ਉਦਯੋਗ ਦੀ ਸਭ ਤੋਂ ਫੇਮਸ ਕਾਸਟਿੰਗ ਨਿਰਦੇਸ਼ਕਾਂ 'ਚੋਂ ਇਕ ਹੈ। ਉੱਥੇ ਹੀ ਸ਼ਨੀਵਾਰ ਨੂੰ ਵਾਈ. ਆਰ. ਐੱਫ. ਨਾਲ ਕੰਮ ਕਰਨ ਵਾਲੇ ਆਸ਼ੀਸ਼ ਸਿੰਘ ਨੂੰ ਵੀ ਪੁਲਸ ਸਟੇਸ਼ਨ 'ਚ ਵੇਖਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਹੁਣ ਤੱਕ ਪੁਲਸ ਸੁਸ਼ਾਂਤ ਦੀ ਦੋਸਤ ਰਿਆ ਚੱਕਰਵਰਤੀ, 'ਦਿਲ ਬੇਚਾਰਾ' ਦੇ ਨਿਰਦੇਸ਼ਕ ਛਾਬੜਾ, ਦੋਸਤ ਸਿਧਾਰਥ ਪਿਤਾਨੀ, ਸੁਸ਼ਾਂਤ ਦੇ ਪਿਤਾ ਅਤੇ ਕੁਝ ਹੋਰ ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ।

ਇਹ ਵੀ ਪੜ੍ਹੋ : ਸ਼ਿਵਸੈਨਾ ਸੰਸਦ ਮੈਂਬਰ ਸੰਜੈ ਰਾਊਤ ਨੇ ਸੁਸ਼ਾਂਤ ਦੇ 'ਮਾਨਸਿਕ ਸਿਹਤ' ਸਬੰਧੀ ਆਖੀ ਇਹ ਗੱਲ 

Sushant Singh Rajput Suicide : ਇੰਸਟਾਗ੍ਰਾਮ 'ਤੇ ਲਗਾਤਾਰ ਵੱਧ ਰਹੇ ਸੁਸ਼ਾਂਤ ਦੇ Followers 50 ਲੱਖ ਦਾ ਹੋਇਆ ਇਜ਼ਾਫਾ ਉੱਥੇ ਹੀ ਸੋਸ਼ਲ ਮੀਡੀਆ 'ਤੇ ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ Nepotism ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਇਸ ਬਹਿਸ 'ਚ ਆਮ ਲੋਕਾਂ ਨਾਲ ਟੀ. ਵੀ. ਉਦਯੋਗ ਦੇ ਲੋਕ ਵੀ ਸਾਹਮਣੇ ਆ ਰਹੇ ਹਨ ਅਤੇ ਲਗਾਤਾਰ ਇਸ 'ਤੇ ਗੱਲ ਕਰ ਰਹੇ ਹਨ। ਇਸ ਬਹਿਸ ਤੋਂ ਬਾਅਦ ਕਈ ਅਦਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਹਨ, ਜਦ ਕਿ ਕਈ ਸਟਾਰਜ਼ ਨੇ ਉਸ 'ਚ ਕੁਮੇਂਟ ਸੈਕਸ਼ਨ ਨੂੰ ਆਫ ਕੀਤਾ ਦਿੱਤਾ ਹੈ।

sunita

This news is Content Editor sunita