ਨਸ਼ੇ ਦਾ ਕਾਰੋਬਾਰ ਕਰਦੀ ਸੀ ਰੀਆ ਚੱਕਰਵਰਤੀ! ਸਾਹਮਣੇ ਆਈਆਂ ਕਈ ਹੈਰਾਨੀਜਨਕ ਗੱਲਾਂ

09/05/2020 8:51:06 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਰੀਆ ਚੱਕਰਵਰਤੀ ਫਸਦੀ ਜਾ ਰਹੀ ਹੈ। ਮਾਮਲੇ 'ਚ ਵੱਡਾ ਐਕਸ਼ਨ ਲਿਆ ਗਿਆ ਹੈ ਅਤੇ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਪਹਿਲਾ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਇਸ ਤੋਂ ਬਾਅਦ ਹੁਣ ਰੀਆ ਚੱਕਰਵਰਤੀ ਵੀ ਖ਼ੁਦ ਆਪਣੇ ਹੀ ਵਿਛਾਏ ਜਾਲ 'ਚ ਫਸਦੀ ਜਾ ਰਹੀ ਹੈ। ਹੁਣ ਜਾਂਚ ਦੌਰਾਨ ਰੀਆ ਦੀ ਵ੍ਹਟਸਐਪ ਚੈਟ ਤੋਂ ਉਸ ਦੇ ਕਈ ਸੱਚ ਸਾਹਮਣੇ ਆਏ ਹਨ। ਟਾਈਮਸ ਨਾਓ ਦੀ ਰਿਪੋਰਟ ਮੁਤਾਬਕ, ਇੱਕ ਸੂਤਰ ਨੇ ਦੱਸਿਆ ਹੈ ਕਿ ਰੀਆ ਚੱਕਰਵਰਤੀ ਦਾ ਫੋਨ ਕਲੋਨ ਹੋਣ 'ਤੇ ਕਈ ਜਾਣਕਾਰੀਆਂ ਸਾਹਮਣੇ ਆਈਆਂ, ਜੋ ਕਾਫ਼ੀ ਹੈਰਾਨਜਨਕ ਹਨ।  

ਖ਼ੁਲਾਸਾ ਹੋਇਆ ਹੈ ਕਿ ਰੀਆ ਨੇ ਨਾਰਕੋਟਿਕ ਡਰੱਗਜ਼ ਅਤੇ ਸਾਈਕੋਟ੍ਰੋਪਿਕ ਸਬਸਟੈਂਸ ਐਕਟ (ਐੱਨ. ਡੀ. ਪੀ. ਐੱਸ), 1985 ਦੇ ਅਧੀਨ ਆਉਣ ਵਾਲੇ ਨਿਰੋਧਕ ਉਤਪਾਦਾਂ ਨੂੰ ਖਰੀਦਿਆਂ, ਵੇਚਿਆ ਅਤੇ ਵਰਤਿਆ ਹੈ। ਹੁਣ ਰੀਆ ਚੱਕਰਵਰਤੀ ਦੀਆਂ ਮੁਸ਼ਕਿਲਾਂ ਆਉਣ ਵਾਲੇ ਸਮੇਂ 'ਚ ਹੋਰ ਵਧ ਸਕਦੀਆਂ ਹਨ। ਰੀਆ ਮਾਮਲੇ ਦੀ ਸ਼ੁਰੂਆਤ ਤੋਂ ਹੀ ਸ਼ੱਕ ਦੇ ਘੇਰੇ 'ਚ ਹੈ। ਅਜਿਹੇ 'ਚ ਉਸ ਦੀ ਕਥਿਨੀ ਤੇ ਕਰਨੀ 'ਚ ਸਮਾਨਤਾ ਨਾ ਹੋਣ ਕਾਰਨ, ਉਹ ਵੱਡੀ ਮੁਸੀਬਤ 'ਚ ਘਿਰ ਸਕਦੀ ਹੈ।

ਦੀਪੇਸ਼ ਸਾਵੰਤ ਨੂੰ ਭੇਜਿਆ ਸੰਮਨ
ਰਿਪੋਰਟ ਮੁਤਾਬਕ, ਐੱਨ. ਸੀ. ਬੀ. ਹੁਣ ਦੀਪੇਸ਼ ਸਾਵੰਤ ਨੂੰ ਵੀ ਸੰਮਨ ਭੇਜੇਗੀ। ਦਿਪੇਸ਼ ਸੁਸ਼ਾਂਤ ਦੇ ਹਾਊਸਹੈਲਪ ਹਨ। ਰੀਆ ਦੇ ਕੁਝ ਚੈਟਸ ਵਾਇਰਲ ਹੋ ਚੁੱਕੇ ਹਨ, ਜਿਨ੍ਹਾਂ 'ਚ ਉਸ ਨੇ ਡਰੱਗਜ਼ ਬਾਰੇ ਗੱਲ ਕੀਤੀ ਸੀ। ਹਾਲਾਂਕਿ ਇੱਕ ਇੰਟਰਵਿਊ ਦੌਰਾਨ ਰੀਆ ਆਖ ਚੁੱਕੀ ਹੈ ਕਿ ਉਸ ਨੇ ਕਦੇ ਡਰੱਗਜ਼ ਨਹੀਂ ਲਈ ਅਤੇ ਟੈਸਟ ਕਰਵਾਉਣ ਲਈ ਵੀ ਤਿਆਰ ਹੈ।

ਭਰਾ ਸ਼ੌਵਿਕ ਨੇ ਦੱਸਿਆ ਰੀਆ ਲਈ ਖਰੀਦਦਾਰੀ ਕਰਦਾ ਸੀ ਡਰੱਗਜ਼ ਦੀ
ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਮੁੱਖ ਦੋਸ਼ੀ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਸ਼ੁਰੂਆਤ ਤੋਂ ਹੀ ਡਰੱਗਜ਼ ਦੀ ਖਰੀਦਦਾਰੀ ਨੂੰ ਲੈ ਕੇ ਟਾਲ-ਮਟੋਲ ਕਰ ਰਿਹਾ ਪਰ ਐੱਨ. ਸੀ. ਬੀ. ਦੀ ਹਿਰਾਸਤ 'ਚ ਆਉਣ ਤੋਂ ਬਾਅਦ ਸ਼ੌਵਿਕ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਆਪਣੀ ਭੈਣ ਲਈ ਡਰੱਗਜ਼ ਦੀ ਖਰੀਦਦਾਰੀ ਕੀਤੀ ਹੈ। ਇਸ ਤੋਂ ਬਾਅਦ ਡਰੱਗਜ਼ ਮਾਮਲੇ 'ਚ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਤੇ ਸੁਸ਼ਾਂਤ ਦੇ ਹਾਊਸ ਮੈਨੇਜਰ ਸੈਮੁਅਲ ਮਿਰਾਂਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸੁਸ਼ਾਂਤ ਦੇ ਘਰ ਕ੍ਰਾਈਮ ਸੀਨ ਰੀ-ਕ੍ਰਿਏਟ ਕਰਨ ਪਹੁੰਚੀ ਸੀ. ਬੀ. ਆਈ. ਦੀ ਟੀਮ
ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਕਰ ਰਹੀ ਸੀ. ਬੀ. ਆਈ. ਦੀ ਟੀਮ  ਅੱਜ ਮੁੰਬਈ 'ਚ ਸੁਸ਼ਾਂਤ ਦੇ ਘਰ ਪਹੁੰਚੀ। ਸੀ. ਬੀ. ਆਈ. ਦੀ ਟੀਮ ਸੁਸ਼ਾਂਤ ਸਿੰਘ ਰਾਜਪੂਤ ਦੇ ਬਾਂਦਰਾ ਸਥਿਤ ਘਰ ਪਹੁੰਚੀ ਹੈ। ਸੀ. ਬੀ. ਆਈ. ਨਾਲ ਸੁਸ਼ਾਂਤ ਦੀ ਭੈਣ ਮੀਤੂ ਸਿੰਘ ਵੀ ਹੈ। ਇਸ ਟੀਮ 'ਚ ਦਿੱਲੀ ਸਥਿਤ ਏਮਜ ਦੇ ਡਾਕਟਰ ਵੀ ਹਨ। ਸਿਧਾਰਥ ਪਿਠਾਨੀ, ਨੀਰਜ ਵੀ ਸੁਸ਼ਾਂਤ ਦੇ ਘਰ 'ਚ ਮੌਜ਼ੂਦ ਹਨ। ਸੀ. ਬੀ. ਆਈ. ਦੀ ਟੀਮ ਸੁਸ਼ਾਂਤ ਦੇ ਘਰ ਕ੍ਰਾਈਮ ਸੀਨ ਰੀ-ਕ੍ਰਿਏਟ ਕਰਨ ਪਹੁੰਚੀ ਸੀ।


sunita

Content Editor

Related News