ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਪੋਸਟ ਸਾਂਝੀ ਕਰਦਿਆਂ ਭਾਵੁਕ ਹੋਈ ਭੈਣ ਸ਼ਵੇਤਾ

04/27/2021 11:18:41 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ 10 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪਰਿਵਾਰ ਉਸ ਨੂੰ ਭੁਲਾ ਨਹੀਂ ਪਾ ਰਿਹਾ ਹੈ। ਹੁਣ ਸੁਸ਼ਾਂਤ ਦਾ ਪਰਿਵਾਰ ਸਿਰਫ ਯਾਦਾਂ ਸਹਾਰੇ ਜਿਊਣ ਨੂੰ ਮਜਬੂਰ ਹੈ। ਭਰਾ ਦੀ ਯਾਦ ’ਚ ਇਕ ਵਾਰ ਮੁੜ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਆਪਣੇ ਭਰਾ ਦੇ ਇੰਸਟਾਗ੍ਰਾਮ ਅਕਾਊਂਟ ਦੀ ਪੋਸਟ ਸਾਂਝੀ ਕਰਕੇ ਇਮੋਸ਼ਨਲ ਕੈਪਸ਼ਨ ਲਿਖੀ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ

ਚਾਰ ਭੈਣਾਂ ਦਾ ਇਕਲੌਤਾ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੁਨੀਆ ਨੂੰ ਅਲਵਿਦਾ ਕਹਿ ਚੁੱਕਾ ਹੈ। ਇਸ ਗੱਲ ਨੂੰ ਪਰਿਵਾਰ ਨੇ ਮੰਨ ਲਿਆ ਹੈ ਪਰ ਭਰਾ ਦੀਆਂ ਯਾਦਾਂ ਭੈਣਾਂ ਨੂੰ ਤੋੜ ਦਿੰਦੀਆਂ ਹਨ। ਹਾਲ ਹੀ ’ਚ ਸੁਸ਼ਾਂਤ ਸਿੰਘ ਦੀ ਭੈਣ ਸ਼ਵੇਤਾ ਸਿੰਘ ਨੇ ਇਕ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ। ਪੋਸਟ ’ਚ ਉਸ ਨੇ ਸੁਸ਼ਾਂਤ ਦੀ ਆਖਰੀ ਇੰਸਟਾਗ੍ਰਾਮ ਪੋਸਟ ਸਾਂਝੀ ਕੀਤੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Shweta Singh kirti (SSK) (@shwetasinghkirti)

ਉਸ ਨੇ ਲਿਖਿਆ, ‘ਭਰਾ ਦੀ ਆਖਰੀ ਪੋਸਟ... ਮੇਰੇ ਦਿਲ ’ਚ ਇੰਨਾ ਦਰਦ ਉਠਦਾ ਹੈ, ਜਦੋਂ ਅਹਿਸਾਸ ਹੁੰਦਾ ਹੈ ਕਿ ਤੈਨੂੰ ਦੁਬਾਰਾ ਨਹੀਂ ਦੇਖ ਸਕਾਂਗੀ। ਦਰਦ ਕਿਵੇਂ ਟੁਕੜਿਆਂ ’ਚ ਬਿਖੇਰ ਸਕਦਾ ਹੈ। ਅਸੀਂ ਜਿੰਨਾ ਟੁਕੜਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਨ੍ਹਾਂ ਨੂੰ ਇਕੱਠੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਉਨਾ ਹੀ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਮੁਮਕਿਨ ਨਹੀਂ ਹੈ।’

ਸ਼ਵੇਤਾ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਸੁਸ਼ਾਂਤ ਦੇ ਪ੍ਰਸ਼ੰਸਕ ਸ਼ਵੇਤਾ ਦੀ ਇਹ ਪੋਸਟ ਦੇਖਣ ਤੋਂ ਬਾਅਦ ਭਾਵੁਕ ਹੋ ਰਹੇ ਹਨ ਤੇ ਕੁਮੈਂਟਸ ਰਾਹੀਂ ਉਸ ਨੂੰ ਯਾਦ ਕਰਦੇ ਦਿਖਾਈ ਦੇ ਰਹੇ ਹਨ।

ਸੁਸ਼ਾਂਤ ਨੇ ਆਪਣੀ ਆਖਰੀ ਇੰਸਟਾਗ੍ਰਾਮ ਪੋਸਟ ’ਚ ਆਪਣੀ ਤੇ ਆਪਣੀ ਮਾਂ ਦੀ ਇਕ ਤਸਵੀਰ ਸਾਂਝੀ ਕੀਤੀ ਸੀ। ਸੁਸ਼ਾਂਤ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ 3 ਜੂਨ, 2020 ਨੂੰ ਇਹ ਪੋਸਟ ਸਾਂਝੀ ਕੀਤੀ ਸੀ। ਸੁਸ਼ਾਂਤ ਦੀ ਇਸ ਪੋਸਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਸੁਸ਼ਾਂਤ ਨੇ ਇਸ ਪੋਸਟ ਦੇ 11 ਦਿਨਾਂ ਬਾਅਦ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।

ਨੋਟ– ਸੁਸ਼ਾਂਤ ਦੀ ਭੈਣ ਦੀ ਇਸ ਪੋਸਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh