ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਭੈਣ ਨੇ ਮੋਦੀ ਨੂੰ ਕੀਤੀ ਖ਼ਾਸ ਅਪੀਲ, ਇੰਸਟਾਗ੍ਰਾਮ 'ਤੇ ਲਿਖੀ ਇਹ ਪੋਸਟ

08/01/2020 2:15:28 PM

ਮੁੰਬਈ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 34 ਸਾਲ ਦੀ ਉਮਰ 'ਚ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਅਦਾਕਾਰ ਦੇ ਦਿਹਾਂਤ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਸਨ। ਸੁਸ਼ਾਂਤ ਦੇ ਦਿਹਾਂਤ ਤੋਂ ਬਾਅਦ ਰੋਜ਼ਾਨਾ ਨਵੀਆਂ-ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨੇ ਉਨ੍ਹਾਂ ਦੀ ਕਥਿਤ ਪ੍ਰੇਮਿਕਾ ਰਿਆ ਚੱਕਰਵਰਤੀ ਖ਼ਿਲਾਫ਼ ਐੱਫ. ਆਈ. ਆਰ ਦਰਜਾ ਕਰਵਾ ਦਿੱਤੀ ਹੈ ਤੇ ਨਾਲ ਹੀ ਬੇਹੱਦ ਹੀ ਗੰਭੀਰ ਦੋਸ਼ ਲਾਏ ਹਨ। ਬਿਹਾਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਇਸੇ ਦੌਰਾਨ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕਿਰਤੀ ਨੇ ਇੱਕ ਪੋਸਟ ਦੇ ਜਰੀਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਸ਼ਲ ਮੀਡੀਆ 'ਤੇ ਇਨਸਾਫ਼ ਲਈ ਗੁਹਾਰ ਲਾਈ ਹੈ।

 
 
 
 
 
View this post on Instagram
 
 
 
 
 
 
 
 
 

I am sister of Sushant Singh Rajput and I request an urgent scan of the whole case. We believe in India’s judicial system & expect justice at any cost. @narendramodi @PMOIndia #JusticeForSushant #SatyamevaJayate

A post shared by Shweta Singh kirti (@shwetasinghkirti) on Jul 31, 2020 at 7:17pm PDT

ਸੁਸ਼ਾਂਤ ਦੀ ਭੈਣ ਸ਼ਵੇਤਾ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਪੀ. ਐੱਮ. ਮੋਦੀ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਨੂੰ ਧਿਆਨ 'ਚ ਲਿਆਂਦਾ ਜਾਵੇ। ਉਨ੍ਹਾਂ ਨੇ ਲਿਖਿਆ, 'ਮੇਰਾ ਭਰਾ ਦਾ ਫ਼ਿਲਮ ਉਦਯੋਗ 'ਚ ਕੋਈ ਗੋਡ ਫਾਦਰ ਨਹੀਂ ਸੀ। ਅਸੀਂ ਬਹੁਤ ਸਾਧਾਰਨ ਪਰਿਵਾਰ 'ਚੋਂ ਹਾਂ। ਸਿਰਫ਼ ਮੇਰਾ ਭਰਾ ਇਕਲੌਤਾ ਸਟਾਰ ਬਾਲੀਵੁੱਡ 'ਚ ਸਾਡੇ ਪਰਿਵਾਰ 'ਚੋਂ ਸੀ। ਤੁਹਾਨੂੰ ਬੇਨਤੀ ਹੈ ਕਿ ਇਸ ਮਾਮਲੇ 'ਤੇ ਧਿਆਨ ਦੇਵੋ। ਸੁਸ਼ਾਂਤ ਮਾਮਲੇ 'ਚ ਸੱਚ ਬਾਹਰ ਆਏ ਤੇ ਸਬੂਤਾਂ ਨਾਲ ਛੇੜਛਾੜ ਨਾ ਕੀਤੀ ਜਾਵੇ।' ਇਸ ਪੋਸਟ ਨੂੰ ਉਨ੍ਹਾਂ ਨੇ ਪੀ. ਐੱਮ. ਮੋਦੀ ਤੇ ਪੀ. ਐੱਮ. ਓ ਇੰਡੀਆ ਨੂੰ ਟੈਗ ਕੀਤਾ ਹੈ।

ਮਨੀ ਲਾਂਡਰਿੰਗ ਦੇ ਕੇਸ ਵਿਚ ਰਿਆ ਚੱਕਰਵਰਤੀ ਫਸੀ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਲਿਆ ਹੈ। ਬਿਹਾਰ ਪੁਲਸ ਦੀ ਐੱਫ. ਆਈ. ਆਰ. 'ਤੇ ਆਧਾਰਤ ਮਨੀ ਲਾਂਡਰਿੰਗ ਕੇਸ 'ਚ ਅਦਾਕਾਰਾ ਰਿਆ ਚੱਕਰਵਰਤੀ ਨੂੰ ਵੀ ਮੁਲਜ਼ਮ ਬਣਾਇਆ ਹੈ। ਛੇਤੀ ਹੀ ਈਡੀ ਰਿਆ ਚੱਕਰਵਰਤੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰੇਗਾ। ਈਡੀ ਦੇ ਸੀਨੀਅਰ ਅਧਿਕਾਰੀ ਪੂਰੀ ਜਾਂਚ ਦੀ ਨਿਗਰਾਨੀ ਕਰਨਗੇ।

ਦੱਸ ਦਈਏ ਕਿ ਵੀਰਵਾਰ ਨੂੰ ਹੀ ਈਡੀ ਨੇ ਬਿਹਾਰ ਪੁਲਸ ਤੋਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਐੱਫ. ਆਈ. ਆਰ. ਮੰਗੀ ਸੀ। ਮਨੀ ਲਾਂਡਰਿੰਗ ਦਾ ਕੇਸ ਦਰਜ ਹੋਣ ਦੀ ਜਾਣਕਾਰੀ ਦਿੰਦੇ ਹੋਏ ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਿਹਾਰ ਪੁਲਸ ਦੀ ਐੱਫ. ਆਈ. ਆਰ. 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਖਾਤਿਆਂ ਤੋਂ ਕਰੋੜਾਂ ਰੁਪਏ ਦਿੱਤੇ ਜਾਣ ਦੀ ਗੱਲ ਹੈ। ਅਜਿਹੇ 'ਚ ਇਹ ਪਤਾ ਲਗਾਇਆ ਜਾਣਾ ਜ਼ਰੂਰੀ ਹੈ ਕਿ ਇਹ ਪੈਸੇ ਕਿਸ ਕੰਮ ਲਈ ਦਿੱਤੇ ਗਏ ਸਨ ਅਤੇ ਕਿਤੇ ਇਹ ਕਿਸੇ ਦਬਾਅ 'ਚ ਲਈ ਗਈ ਵਸੂਲੀ ਨਾਲ ਸਬੰਧਤ ਤਾਂ ਨਹੀਂ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਸਾਰੇ ਖਾਤਿਆਂ 'ਚ ਲੈਣ-ਦੇਣ ਦੀ ਵਿਸਥਾਰਤ ਜਾਣਕਾਰੀ ਦੇਣ ਲਈ ਬੈਂਕਾਂ ਨੂੰ ਕਹਿ ਦਿੱਤਾ ਗਿਆ ਹੈ। ਇੱਕ ਵਾਰੀ ਬੈਂਕਾਂ ਤੋਂ ਜਾਣਕਾਰੀ ਮਿਲਣ ਪਿੱਛੋਂ ਮੁਲਜ਼ਮਾਂ ਤੇ ਗਵਾਹਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਜਾਵੇਗੀ। ਰਿਆ ਚੱਕਰਵਰਤੀ ਦੇ ਬਾਰੇ 'ਚ ਪੁੱਛੇ ਜਾਣ 'ਤੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਾਮਜ਼ਦ ਮੁਲਜ਼ਮ ਦੇ ਰੂਪ ਵਿਚ ਛੇਤੀ ਹੀ ਅਦਾਕਾਰਾ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ।

ਇਹ ਖ਼ਬਰ ਪੜ੍ਹੋ : ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਪਹਿਲੀ ਵਾਰ ਸਾਹਮਣੇ ਆਈ ਰਿਆ ਚੱਕਰਵਰਤੀ, ਰੋਂਦੇ ਹੋਏ ਦੱਸੀਆਂ ਇਹ ਗੱਲ੍ਹਾਂ (ਵੀਡੀਓ)

ਸ਼ਿਕਾਇਤ 'ਚ ਰਿਆ ਚੱਕਰਵਰਤੀ ਦੇ ਭਰਾ ਅਤੇ ਪਰਿਵਾਰ 'ਤੇ ਲੱਗਾ ਦੋਸ਼ 
ਦਰਅਸਲ ਸੁਸ਼ਾਂਤ ਦੇ ਪਿਤਾ ਨੇ ਆਪਣੀ ਸ਼ਿਕਾਇਤ 'ਚ ਰਿਆ ਚੱਕਰਵਰਤੀ ਦੇ ਭਰਾ ਅਤੇ ਪਰਿਵਾਰ 'ਤੇ ਦੋਸ਼ ਲਾਇਆ ਕਿ ਪੂਰਾ ਪਰਿਵਾਰ ਮਿਲ ਕੇ ਸੁਸ਼ਾਂਤ ਦੇ ਪੈਸੇ ਲੁੱਟ ਰਿਹਾ ਸੀ। ਉਨ੍ਹਾਂ ਨੇ ਬਹੁਤ ਸਾਰੇ ਸਨਸਨੀਖੇਜ਼ ਦੋਸ਼ ਲਾਏ ਹਨ। ਉਨ੍ਹਾਂ ਨੇ ਐੱਸ. ਆਈ. ਟੀ. ਦੁਆਰਾ ਐੱਫ. ਆਈ. ਆਰ. 'ਚ ਸੱਤ ਪਹਿਲੂਆਂ ਦੀ ਕੁੱਲ ਜਾਂਚ ਦੀ ਮੰਗ ਕੀਤੀ ਹੈ।

-: ਰਿਆ ਚੱਕਰਵਰਤੀ ਸੁਸ਼ਾਂਤ ਨੂੰ ਪਾਗਲ ਕਰਾਰ ਦੇਣ ਦੀ ਦਿੰਦੀ ਸੀ ਧਮਕੀ
ਸੁਸ਼ਾਂਤ ਸਿੰਘ ਰਾਜਪੂਤ ਨੂੰ ਪਾਗਲ ਘੋਸ਼ਿਤ ਕਰਨ ਲਈ ਤਿਆਰ ਸੀ। ਸੁਸ਼ਾਂਤ ਦੇ ਪਿਤਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਬਜ਼ੁਰਗ ਹੈ ਅਤੇ ਜ਼ਿਆਦਾ ਦੌੜ-ਭੱਜ ਨਹੀਂ ਕਰ ਸਕਦਾ। ਇਸ ਲਈ ਉਸਨੇ ਇਹ ਸ਼ਿਕਾਇਤ ਹੁਣ ਪਟਨਾ 'ਚ ਦਿੱਤੀ ਹੈ।
ਸੁਸ਼ਾਂਤ ਨਾਲ ਕੁਝ ਦਿਨਾਂ ਦੀ ਮੁਲਾਕਾਤ ਨਾਲ, ਰਿਆ ਨੇ ਪਹਿਲਾਂ ਸੁਸ਼ਾਂਤ ਦੇ ਪਹਿਲੇ ਘਰ ਭੂਤ-ਪ੍ਰੇਤ ਦਾ ਖੌਫ਼ ਜਤਾ ਕੇ ਬਦਲਾ ਦਿੱਤਾ, ਜਿਸ ਤੋਂ ਬਾਅਦ ਨਵੇਂ ਘਰ 'ਚ ਉਸ ਦਾ ਪੂਰਾ ਪਰਿਵਾਰ ਘਰ 'ਚ ਰਹਿਣ ਲੱਗਾ ਅਤੇ ਸੁਸ਼ਾਂਤ ਦਾ ਮਾਨਸਿਕ ਸੰਤੁਲਨ ਖ਼ਰਾਬ ਦੱਸਣ ਲੱਗਾ।

ਇਹ ਖ਼ਬਰ ਪੜ੍ਹੋ : ਵਿਰਾਟ ਕੋਹਲੀ ਤੇ ਤਮੰਨਾ ਭਾਟੀਆ ਖ਼ਿਲਾਫ ਮਦਰਾਸ ਹਾਈ ਕੋਰਟ 'ਚ ਕੇਸ, ਲੱਗਾ ਗੰਭੀਰ ਦੋਸ਼ 

-: ਸੁਸ਼ਾਂਤ ਨੂੰ ਦਿੱਤੀ ਗਈ ਸੀ ਦਵਾਈਆਂ ਦੀ ਓਵਰਡੋਜ਼
ਇੰਨਾ ਹੀ ਨਹੀਂ, ਐੱਫ. ਆਈ. ਆਰ. 'ਚ ਇਹ ਕਿਹਾ ਗਿਆ ਸੀ ਕਿ ਰਿਆ, ਸੁਸ਼ਾਂਤ ਨੂੰ ਪਾਗਲ ਖਾਣੇ ਭੇਜਣ ਦੀ ਤਿਆਰੀ ਕਰ ਰਹੀ ਸੀ। ਰਿਆ ਨੇ ਬਿਨਾਂ ਕਿਸੇ ਕਾਰਨ ਉਸ ਨੂੰ ਦਵਾਈ ਦੇਣੀ ਸ਼ੁਰੂ ਕਰ ਦਿੱਤੀ। ਬਾਅਦ 'ਚ ਦਵਾਈਆਂ ਦੀ ਜ਼ਿਆਦਾ ਮਾਤਰਾ 'ਚ ਉਸ ਦੀ ਮਾਨਸਿਕ ਸਥਿਤੀ ਵਿਗੜ ਗਈ।

-: ਰਿਆ ਨੇ ਸੁਸ਼ਾਂਤ ਨੂੰ ਕੀਤਾ ਪਰਿਵਾਰ ਤੋਂ ਦੂਰ
ਸੁਸ਼ਾਂਤ ਦੀ ਭੈਣ ਦੇ ਬੱਚੇ ਛੋਟੇ ਹਨ, ਇਸ ਲਈ ਉਹ ਕਈ ਦਿਨ ਰਹਿ ਕੇ ਚਲੀ ਗਈ ਅਤੇ ਸੁਸ਼ਾਂਤ ਨੂੰ ਸਮਝਾਇਆ ਕਿ ਕੁਝ ਨਹੀਂ ਹੋਵੇਗਾ। ਜਦੋਂਕਿ ਰਿਆ ਸੁਸ਼ਾਂਤ ਦੇ ਸਾਰੇ ਕਾਗਜ਼ਾਤ ਅਤੇ ਪੈਸੇ ਰੱਖ ਕੇ ਲਗਾਤਾਰ ਮੀਡੀਆ 'ਚ ਜਾਣ ਦੀ ਧਮਕੀ ਦੇ ਕੇ ਉਕਸਾਉਂਦੀ ਰਹੀ ਕਿ ਉਹ ਖ਼ੁਦਕੁਸ਼ੀ ਕਰ ਲਵੇ। ਸੁਸ਼ਾਂਤ ਨੇ ਰਿਆ ਦੇ ਘਰ ਛੱਡਣ ਤੋਂ ਬਾਅਦ ਵੀ ਉਸ ਨੂੰ ਫੋਨ ਕੀਤਾ ਕਿਉਂਕਿ ਉਹ ਧਮਕੀ ਦੇ ਕੇ ਗਈ ਸੀ ਪਰ ਰਿਆ ਨੇ ਸੁਸ਼ਾਂਤ ਦਾ ਨੰਬਰ ਬਲਾਕ ਕਰ ਦਿੱਤਾ ਸੀ।

ਇਹ ਖ਼ਬਰ ਪੜ੍ਹੋ : ਰਿਆ ਚੱਕਰਵਰਤੀ ਦਿੰਦੀ ਸੀ ਸੁਸ਼ਾਂਤ ਨੂੰ ਦਵਾਈਆਂ ਦੀ ਓਵਰਡੋਜ਼, ਪਿਤਾ ਨੇ ਲਾਏ 5 ਸਨਸਨੀਖੇਜ਼ ਦੋਸ਼

ਰਿਆ ਦੇ ਪਰਿਵਾਰ ਨੇ ਬਦਲੇ ਨੌਕਰ
ਸੁਸ਼ਾਂਤ ਦੇ ਪਿਤਾ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਰਿਆ ਦੇ ਪਰਿਵਾਰ ਨੇ ਆਪਣੇ ਘਰ ਦੇ ਨੌਕਰਾਂ ਨੂੰ ਬਦਲ ਦਿੱਤਾ ਸੀ। ਸੁਸ਼ਾਂਤ ਦਸੰਬਰ 'ਚ ਆਪਣੀ ਭੈਣ ਨੂੰ ਮਿਲਣ ਗਿਆ ਸੀ ਪਰ ਰਿਆ ਨੇ ਲਗਾਤਾਰ ਫੋਨ 'ਤੇ ਦਬਾਅ ਪਾਇਆ ਅਤੇ ਉਸ ਨੂੰ ਮੁੰਬਈ ਵਾਪਸ ਬੁਲਾਇਆ। ਰਿਆ ਦੇ ਪਰਿਵਾਰ ਨੇ ਸੁਸ਼ਾਂਤ ਦੇ ਪਰਿਵਾਰ ਨੂੰ ਉਨ੍ਹਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ।

 

sunita

This news is Content Editor sunita