ਸੀ. ਬੀ. ਆਈ. ਟੀਮ ਪਹੁੰਚੀ ਸੁਸ਼ਾਂਤ ਦੇ ਘਰ, ਕ੍ਰਾਈਮ ਸੀਨ ਕਰਨਗੇ ਰੀ-ਕ੍ਰਿਏਟ

09/05/2020 11:38:10 AM

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਜਾਂਚ ਪੜਤਾਲ ਜਾਰੀ ਹੈ। ਇਸ ਮਾਮਲੇ 'ਚ ਡਰੱਗਜ਼ ਕਨੈਕਸ਼ਨ ਨੂੰ ਲੈ ਕੇ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਸ਼ੁੱਕਰਵਾਰ ਨੂੰ ਐੱਨ. ਸੀ. ਬੀ. ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਥੇ ਹੀ ਇਸ ਕੇਸ ਦੀ ਜਾਂਚ ਕਰ ਰਹੀ ਸੀ. ਬੀ. ਆਈ. ਦੀ ਟੀਮ  ਅੱਜ ਮੁੰਬਈ 'ਚ ਸੁਸ਼ਾਂਤ ਦੇ ਘਰ ਪਹੁੰਚੀ। ਸੀ. ਬੀ. ਆਈ. ਦੀ ਟੀਮ ਸੁਸ਼ਾਂਤ ਸਿੰਘ ਰਾਜਪੂਤ ਦੇ ਬਾਂਦਰਾ ਸਥਿਤ ਘਰ ਪਹੁੰਚੀ ਹੈ। ਸੀ. ਬੀ. ਆਈ. ਨਾਲ ਸੁਸ਼ਾਂਤ ਦੀ ਭੈਣ ਮੀਤੂ ਸਿੰਘ ਵੀ ਹੈ। ਇਸ ਟੀਮ 'ਚ ਦਿੱਲੀ ਸਥਿਤ ਏਮਜ ਦੇ ਡਾਕਟਰ ਵੀ ਹਨ। ਸਿਧਾਰਥ ਪਿਠਾਨੀ, ਨੀਰਜ ਵੀ ਸੁਸ਼ਾਂਤ ਦੇ ਘਰ 'ਚ ਮੌਜ਼ੂਦ ਹਨ। ਸੀ. ਬੀ. ਆਈ. ਦੀ ਟੀਮ ਸੁਸ਼ਾਂਤ ਦੇ ਘਰ ਕ੍ਰਾਈਮ ਸੀਨ ਰੀ-ਕ੍ਰਿਏਟ ਕਰਨ ਪਹੁੰਚੀ ਸੀ।

ਦੱਸਿਆ ਜਾ ਰਿਹਾ ਹੈ ਕਿ ਸੀ. ਬੀ. ਆਈ. ਟੀਮ ਸੁਸ਼ਾਂਤ ਦੇ ਘਰ ਕ੍ਰਾਈਮ ਸੀਨ ਰੀ-ਕ੍ਰਿਏਟ ਕਰੇਗੀ ਤਾਂਕਿ ਉਸ ਦਿਨ ਅਸਲ 'ਚ ਕੀ ਹੋਇਆ ਸੀ, ਉਸ ਦਾ ਪਤਾ ਲਾਇਆ ਜਾ ਸਕੇ।

sunita

This news is Content Editor sunita