ਅਦਾਕਾਰਾ ਸੁਰਭੀ ਚੰਦਨਾ ਇਸ ਮਹੀਨੇ ਪ੍ਰੇਮੀ ਨਾਲ ਲਵੇਗੀ ਫੇਰੇ, 'ਇਸ਼ਕਬਾਜ਼' ਨਾਲ ਚਮਕੀ ਸੀ ਕਿਸਮਤ

01/04/2024 2:59:31 PM

ਐਂਟਰਟੇਨਮੈਂਟ ਡੈਸਕ : ਵਿਆਹ ਦੇ ਸੀਜ਼ਨ 'ਚ ਟੀ. ਵੀ. ਤੇ ਬਾਲੀਵੁੱਡ ਸਿਤਾਰੇ ਆਪਣੇ ਸਾਥੀਆਂ ਨਾਲ ਰਿਸ਼ਤੇ 'ਚ ਬੱਝਦੇ ਨਜ਼ਰ ਆ ਰਹੇ ਹਨ। ਪਿਛਲੇ ਸਾਲ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਜੀਵਨਸਾਥੀ ਨੂੰ ਚੁਣਿਆ। ਹੁਣ ਟੀ. ਵੀ. ਅਦਾਕਾਰਾ ਸੁਰਭੀ ਚੰਦਨਾ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਲਈ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ, ਟੀ. ਵੀ. ਫੇਮ ਅਦਾਕਾਰਾ ਸੁਰਭੀ ਚੰਦਨਾ ਆਪਣੇ ਪ੍ਰੇਮੀ ਕਰਨ ਸ਼ਰਮਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ।

ਮਾਰਚ ਮਹੀਨੇ ਪ੍ਰੇਮੀ ਨਾਲ ਲਵੇਗੀ ਫੇਰੇ
ਸੁਰਭੀ ਚੰਦਨਾ 13 ਸਾਲ ਤਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਆਪਣੇ ਬਿਜ਼ਨੈੱਸਮੈਨ ਪ੍ਰੇਮੀ ਕਰਨ ਸ਼ਰਮਾ ਨਾਲ ਵਿਆਹ ਕਰਨ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਜੋੜਾ ਮਾਰਚ ਦੇ ਆਖਰੀ ਦਿਨਾਂ 'ਚ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇਣਗੇ। ਹਾਲਾਂਕਿ, ਤਰੀਕ ਦਾ ਹਾਲੇ ਤੱਕ ਖੁਲਾਸਾ ਨਹੀਂ ਹੋਇਆ ਹੈ। ਖ਼ਬਰ ਹੈ ਕਿ ਪਰਿਵਾਰ ਦੀ ਸਲਾਹ ਤੋਂ ਬਾਅਦ ਦੋਵੇਂ ਆਪਣੇ ਵਿਆਹ ਦੀ ਤਰੀਕ ਦਾ ਐਲਾਨ ਕਰ ਸਕਦੇ ਹਨ।

ਇੰਝ ਸ਼ੁਰੂ ਹੋਈ ਲਵ ਸਟੋਰੀ
ਸੁਰਭੀ ਚੰਦਨਾ ਤੇ ਕਰਨ ਸ਼ਰਮਾ ਪਹਿਲੀ ਵਾਰ ਇਕ ਪਾਰਟੀ 'ਚ ਇਕ ਕਾਮਨ ਫ੍ਰੈਂਡ ਜ਼ਰੀਏ ਮਿਲੇ, ਉਦੋਂ ਤੋਂ ਦੋਵੇਂ ਰਿਲੇਸ਼ਨਸ਼ਿਪ 'ਚ ਹਨ। ਸਾਲਾਂ ਤਕ ਆਪਣੇ ਰਿਸ਼ਤੇ ਬਾਰੇ ਚੁੱਪੀ ਬਣਾਈ ਰੱਖਣ ਤੋਂ ਬਾਅਦ ਸੁਰਭੀ ਚੰਦਨਾ ਨੇ 9 ਸਤੰਬਰ 2022 ਨੂੰ ਕਰਨ ਸ਼ਰਮਾ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ।

ਟੀ. ਵੀ. ਕਰੀਅਰ
ਸੁਰਭੀ ਚੰਦਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2009 'ਚ ਸਬ ਟੀ. ਵੀ. ਦੇ ਪ੍ਰਸਿੱਧ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨਾਲ ਕੀਤੀ ਸੀ। ਇਸ ਸ਼ੋਅ ਤੋਂ ਬਾਅਦ ਸੁਰਭੀ ਕਈ ਸ਼ੋਅਜ਼ 'ਚ ਛੋਟੀਆਂ-ਛੋਟੀਆਂ ਭੂਮਿਕਾਵਾਂ 'ਚ ਨਜ਼ਰ ਆਈ ਪਰ ਅਦਾਕਾਰਾ ਦੀ ਕਿਸਮਤ 'ਇਸ਼ਕਬਾਜ਼' ਸ਼ੋਅ ਨਾਲ ਚਮਕੀ। ਇਸ ਸ਼ੋਅ 'ਚ ਅਨੀਕਾ ਸ਼ਿਵਾਏ ਸਿੰਘ ਓਬਰਾਏ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਸੁਰਭੀ ਨੇ 'ਸੰਜੀਵਨੀ', 'ਨਾਗਿਨ 5', 'ਸ਼ੇਰਦਿਲ ਸ਼ੇਰਗਿੱਲ' ਵਰਗੇ ਸ਼ੋਅਜ਼ 'ਚ ਵੀ ਕੰਮ ਕੀਤਾ ਹੈ।


 

sunita

This news is Content Editor sunita