OTT ’ਤੇ ਆਉਣ ਲਈ ਤਿਆਰ ਸੰਨੀ ਦਿਓਲ ਦੀ ਫ਼ਿਲਮ ‘ਗਦਰ 2’, ਜਾਣੋ ਕਿਸ ਦਿਨ ਹੋ ਰਹੀ ਰਿਲੀਜ਼

10/05/2023 2:20:14 PM

ਮੁੰਬਈ (ਬਿਊਰੋ) : ਸੰਨੀ ਦਿਓਲ, ਅਮੀਸ਼ਾ ਪਟੇਲ ਤੇ ਉਤਕਰਸ਼ ਸ਼ਰਮਾ ਦੀ ਫ਼ਿਲਮ ‘ਗਦਰ 2’ ਇਸ ਸਾਲ 11 ਅਗਸਤ ਨੂੰ ਰਿਲੀਜ਼ ਹੋਈ ਸੀ ਤੇ ਇਸ ਫ਼ਿਲਮ ਨੇ ਰਿਲੀਜ਼ ਹੋਣ ਤੋਂ ਬਾਅਦ ਜ਼ਬਰਦਸਤ ਕਮਾਈ ਕੀਤੀ ਸੀ। ਇਹ ਫ਼ਿਲਮ ਸਾਲ 2001 ’ਚ ਆਈ ‘ਗਦਰ 1’ ਦਾ ਸੀਕੁਅਲ ਹੈ। ਹੁਣ ਤੱਕ 500 ਕਰੋੜ ਦੀ ਕਮਾਈ ਕਰ ਚੁੱਕੀ ਇਹ ਫ਼ਿਲਮ 2023 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੀਜੀ ਵੱਡੀ ਫ਼ਿਲਮ ਬਣ ਗਈ ਹੈ। ਇਹ ਫ਼ਿਲਮ ਹੁਣ OTT ’ਤੇ ਰਿਲੀਜ਼ ਹੋਣ ਲਈ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਰਿਤਿਕ ਰੌਸ਼ਨ ਨਾਲ ਰਿਸ਼ਤੇ ਕਾਰਨ ਸਬਾ ਆਜ਼ਾਦ ਨੂੰ ਕਰਨਾ ਪਿਆ ਨਫ਼ਰਤ ਦਾ ਸਾਹਮਣਾ, ਕਿਹਾ– ‘ਮੈਂ ਪੱਥਰ ਦੀ ਨਹੀਂ...’

‘ਗਦਰ 2’ ਫ਼ਿਲਮ ਨੇ ਬਾਕਸ ਆਫਿਸ ’ਤੇ ਜ਼ਬਰਦਸਤ ਕਮਾਈ ਕੀਤੀ ਹੈ। ਇਹ ਫ਼ਿਲਮ ਹੁਣ ਜਲਦ ਹੀ OTT ਪਲੇਟਫਾਰਮ ZEE5 ’ਤੇ ਰਿਲੀਜ਼ ਹੋਣ ਜਾ ਰਹੀ ਹੈ। ZEE5 ਨੇ ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ ਕਿ ‘ਗਦਰ 2’ ZEE5 ’ਤੇ 6 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ZEE5 ਨੇ ਇਕ ਪੋਸਟ ਸਾਂਝੀ ਕਰਦਿਆਂ ਇਹ ਖ਼ਬਰ ਦਿੱਤੀ ਹੈ। ਉਨ੍ਹਾਂ ਲਿਖਿਆ, ‘‘ਉਲਟੀ ਗਿਣਤੀ ਸ਼ੁਰੂ ਹੋ ਗਈ ਹੈ, ਤਾਰਾ ਸਿੰਘ ਤੁਹਾਡਾ ਦਿਲ ਜਿੱਤਣ ਲਈ ਤਿਆਰ ਹੈ। ਭਾਰਤ ਦੀ ਸਭ ਤੋਂ ਵੱਡੀ ਬਲਾਕਬਸਟਰ ਫ਼ਿਲਮ ZEE5 ’ਤੇ ਆ ਰਹੀ ਹੈ।’’

ਇਹ ਖ਼ਬਰ ਵੀ ਪੜ੍ਹੋ : ਮਹਾਦੇਵ ਸੱਟਾ ਸਕੈਮ ’ਚ ਰਣਬੀਰ ਹੀ ਨਹੀਂ, 17 ਕਲਾਕਾਰ ਤੇ 100 ਤੋਂ ਵੱਧ ਪ੍ਰਭਾਵਸ਼ਾਲੀ ਲੋਕ ਵੀ ED ਦੀ ਰਡਾਰ ’ਤੇ

ਹੁਣ ਘਰ ਬੈਠੇ ਸੰਨੀ ਦਿਓਲ ਦੇ ਐਕਸ਼ਨ ਸੀਨ ਤੇ ਡਾਇਲਾਗਜ਼ ਦਾ ਮਜ਼ਾ ਲੈਣ ਲਈ ਤਿਆਰ ਹੋ ਜਾਓ। ਫ਼ਿਲਮ ’ਚ ਪਿਛਲੀ ਫ਼ਿਲਮ ਦੇ ਸੁਪਰਹਿੱਟ ਗੀਤ ‘ਉਡ ਜਾ ਕਾਲੇ ਕਾਵਾਂ’ ਤੇ ‘ਮੈਂ ਨਿਕਲਾ ਗੱਡੀ ਲੈ ਕੇ’ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਉਸ ਫ਼ਿਲਮ ਦੀਆਂ ਯਾਦਾਂ ਵੀ ਤਾਜ਼ਾ ਹੋ ਜਾਣਗੀਆਂ।

ਇਹ ਖ਼ਬਰ ਵੀ ਪੜ੍ਹੋ : ਦਰਸ਼ਕਾਂ ਨੂੰ ਹਸਾਉਣ ਆ ਰਹੀ ਫ਼ਿਲਮ ‘ਮੌਜਾਂ ਹੀ ਮੌਜਾਂ’, 20 ਅਕਤੂਬਰ ਨੂੰ ਹੋਵੇਗੀ ਰਿਲੀਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Anuradha

This news is Content Editor Anuradha