ਸੁਖੀ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਝਟਕਾ, ਗਾਇਕ ਅਚਾਨਕ ਹੋਇਅਾ ਇੰਸਟਾਗ੍ਰਾਮ ਅਕਾਊਂਟ ਤੋਂ ਗਾਇਬ

06/06/2021 9:48:40 AM

ਚੰਡੀਗੜ੍ਹ (ਬਿਊਰੋ)-ਪੰਜਾਬੀ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਸੁਖੀ ਮਿਊਜ਼ਿਕਲ ਡਾਕਟਰ ਦਾ ਇੰਸਟਾਗ੍ਰਾਮ ਅਕਾਊਂਟ ਗਾਇਬ ਹੋ ਗਿਆ ਹੈ। ਜਾਂ ਫਿਰ ਕਹੀਏ ਕਿ ਸੁਖੀ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਡੀਐਕਟੀਵੇਟ ਕਰ ਦਿੱਤਾ ਹੈ। ਸੁਖੀ ਨੇ ਅਚਾਨਕ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਬੰਦ ਕਰ ਦਿੱਤਾ ਹੈ ਜਿਸ ਨੇ ਉਨ੍ਹਾਂ ਦੇ ਫੈਨਜ਼ ਨੂੰ ਕਾਫ਼ੀ ਹੈਰਾਨ ਕੀਤਾ ਹੈ। ਹੁਣ ਫੈਨਜ਼ ਸੁਖੀ ਦੇ ਅਕਾਊਂਟ ਨੂੰ ਇੰਸਟਾਗ੍ਰਾਮ 'ਤੇ ਦੇਖ ਨਹੀਂ ਪਾ ਰਹੇ। 


ਸੋਸ਼ਲ ਮੀਡਿਆ ਪਲੇਟਫਾਰਮ ਇੰਸਟਾਗ੍ਰਾਮ ਹਰ ਕਲਾਕਾਰ ਦੇ ਕਰੀਅਰ ਦਾ ਇਕ ਅਹਿਮ ਹਿੱਸਾ ਬਣ ਚੁੱਕਿਆ ਹੈ। ਸਾਰੀਆਂ ਇਮਪੋਰਟੈਂਟ  ਅਨਾਊਸਮੈਂਟ, ਨਵੇਂ ਪ੍ਰੋਜੈਕਟਸ ਬਾਰੇ ਆਰਟਿਸਟਾਂ ਵਲੋਂ ਇਸ ਸੋਸ਼ਲ ਮੀਡਿਆ 'ਤੇ ਪਲੇਟਫਾਰਮ 'ਤੇ ਹੀ ਕੀਤਾ ਜਾਂਦਾ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਧ ਫ਼ਾਇਦੇ ਵਾਲਾ ਪਲੇਟਫਾਰਮ ਹੈ ਅਤੇ ਫੈਨਜ਼ ਦੇ ਨਾਲ ਜੁੜਨਾ ਹਰ ਸੈਲੀਬ੍ਰਿਟੀ ਦੀ ਜ਼ਰੂਰਤ ਬਣ ਗਈ ਹੈ। ਅਜਿਹੇ 'ਚ ਸੁਖੀ ਵਲੋਂ ਇਹ ਸਟੈਪ ਕਿਉਂ ਲਿਆ ਗਿਆ ਹੈ ਫਿਲਹਾਲ ਇਸ ਬਾਰੇ ਕੋਈ ਖੁਲਾਸਾ ਨਹੀ ਕੀਤਾ ਗਿਆ। 

ਸੁਖੀ ਦੇ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਇਹ ਕਿਸੇ ਆਉਣ ਵਾਲੇ ਪ੍ਰੋਜੈਕਟ ਨਾਲ ਰਿਲੇਟਡ ਹੋ ਸਕਦਾ ਹੈ। ਵੈਸੇ ਅੱਜਕਲ ਅਕਾਊਂਟ ਡੀਐਕਟੀਵੇਟ ਕਰਨਾ ਇਕ ਟਰੈਂਡ ਜਿਹਾ ਬਣ ਚੁੱਕਾ ਹੈ। ਹਰ ਇਕ ਆਰਟਿਸਟ ਆਪਣੇ ਵੱਡੇ ਆਉਣ ਵਾਲੇ ਪ੍ਰੋਜੈਕਟ ਤੋਂ ਪਹਿਲਾ ਅਜਿਹਾ ਕਰ ਰਿਹਾ ਹੈ ਤੇ ਇਹ ਟਰੈਂਡ ਬੋਲੀਵੁਡ ਵਿਚ ਵੀ ਕਾਫੀ ਫੋਲੋ ਕੀਤਾ ਜਾਂਦਾ ਹੈ। 


ਇਹੀ ਨਹੀਂ ਇਸ ਤੋਂ ਪਹਿਲਾ ਸਿੱਧੂ ਮੂਸੇਵਾਲਾ ਆਪਣੇ ਐਲਬਮ ਮੂਸਟੇਪ ਦੇ ਆਉਣ ਤੋਂ ਪਹਿਲਾ ਆਪਣਾ ਇੰਸਟਾਗ੍ਰਾਮ ਅਕਾਊਂਟ ਡੀਐਕਟੀਵੇਟ ਕਰ ਚੁੱਕਿਆ ਹੈ ਪਰ ਜਿਵੇਂ ਹੀ ਸਿੱਧੂ ਦੀ ਐਲਬਮ ਰਿਲੀਜ਼ ਹੋਈ ਓਵੇਂ ਹੀ ਸਿੱਧੂ ਨੇ ਆਪਣਾ ਅਕਾਊਂਟ ਮੁੜ ਐਕਟੀਵੇਟ ਕਰ ਲਿਆ। ਜੇ ਗੱਲ ਕਰੀਏ ਸੁਖੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਦੀ ਨਾਮੀ ਗਾਇਕ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬਹੁਤ ਹਿੱਟ ਗੀਤ ਦਿੱਤੇ ਹਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਅਾ ਹੈ।

Aarti dhillon

This news is Content Editor Aarti dhillon