ਸੁੱਖ ਖਰੌੜ ਨਵਜੰਮੇ ਪੁੱਤ ਨੂੰ ਲੈ ਕੇ ਪਹੁੰਚੇ ਗੁਰੂ ਘਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ

12/25/2023 1:12:59 PM

ਐਂਟਰਟੇਨਮੈਂਟ ਡੈਸਕ– 20 ਤੋਂ 27 ਦਸੰਬਰ ਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫ਼ਤੇ ਵਿਚਾਲੇ ਕਈ ਪੰਜਾਬੀ ਕਲਾਕਾਰਾਂ ਵਲੋਂ ਗੁਰੂ ਘਰਾਂ ’ਚ ਮੱਥਾ ਟੇਕਿਆ ਜਾ ਰਿਹਾ ਹੈ ਤੇ ਸ਼ਹੀਦੀ ਨੂੰ ਸਮਰਪਿਤ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। ਉਥੇ ਹੀ ਪੰਜਾਬੀ ਸੰਗੀਤ ਜਗਤ 'ਚ 'The Landers' ਮਿਊਜ਼ਿਕ ਗਰੁੱਪ ਦੇ ਮਸ਼ਹੂਰ ਗਾਇਕ ਸੁੱਖ ਖਰੌੜ ਬੀਤੇ ਕੁਝ ਦਿਨ ਪਹਿਲਾਂ ਹੀ ਪਿਤਾ ਬਣੇ ਹਨ। ਪਿਛਲੇ ਹਫ਼ਤੇ ਸੁੱਖ ਦੀ ਪਤਨੀ ਪੁਨੀਤ ਕੌਰ ਖਰੌੜ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਇਸ ਦੀ ਜਾਣਕਾਰੀ ਗਾਇਕ ਸੁੱਖ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਦਿੱਤੀ ਸੀ। 

ਦੱਸ ਦਈਏ ਕਿ ਹਾਲ ਹੀ 'ਚ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸੁੱਖ ਆਪਣੇ ਨੰਨ੍ਹੇ ਪੁੱਤਰ ਨੂੰ ਲੈ ਗੁਰੂ ਘਰ 'ਚ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਜ਼ ਵਲੋਂ ਕੁਮੈਂਟ ਬਾਕਸ 'ਚ ਬੱਚੇ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 

ਇਹ ਖ਼ਬਰ ਵੀ ਪੜ੍ਹੋ : ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੁਲਵਿੰਦਰ ਬਿੱਲਾ ਤੇ ਬੰਟੀ ਬੈਂਸ ਨੇ ਟੇਕਿਆ ਮੱਥਾ

ਦੱਸਣਯੋਗ ਹੈ ਕਿ ਗਾਇਕ ਸੁੱਖ ਖਰੌੜ ਅਤੇ ਪੁਨੀਤ ਨੇ ਅਰੇਂਜ ਮੈਰਿਜ ਕਰਵਾਈ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁੱਖ ਦੀ ਪਤਨੀ ਕੈਨੇਡਾ ਨਿਵਾਸੀ ਹੈ। ਸੁੱਖ ਨੇ ਕਈ ਹਿੱਟ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨ ਮੋਹਿਆ ਹੈ ਅਤੇ ਉਹ ਸਭ ਦੇ ਦਿਲਾਂ ਉੱਪਰ ਰਾਜ ਕਰਦੇ ਆ ਰਹੇ ਹਨ। 'The Landers' ਦੇ ਮਿਊਜ਼ਿਕ ਗਰੁੱਪ ਹੇਠਾਂ ਤਿੰਨਾਂ ਦੀ ਜੋੜੀ ਨੇ ਇਕੱਠਿਆਂ ਕਈ ਗੀਤ ਕੱਢੇ, ਜਿਨ੍ਹਾਂ ਨੂੰ ਫੈਨਜ਼ ਵਲੋਂ ਰੱਜਵਾਂ ਪਿਆਰ ਮਿਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita