ਜੈਕਲੀਨ ਫਰਨਾਂਡੀਜ਼ ਲਈ ਜੇਲ ’ਚ ਨਰਾਤਿਆਂ ਦਾ ਵਰਤ ਰੱਖੇਗਾ ਮਹਾਠੱਗ ਸੁਕੇਸ਼ ਚੰਦਰਸ਼ੇਖਰ

10/15/2023 1:58:54 PM

ਨਵੀਂ ਦਿੱਲੀ (ਅਨਸ)– ਮਨੀ ਲਾਂਡਰਿੰਗ ਮਾਮਲੇ ’ਚ ਜੇਲ ’ਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਇਕ ਵਾਰ ਮੁੜ ਜੈਕਲੀਨ ਫਰਨਾਂਡੀਜ਼ ਨੂੰ ਚਿੱਠੀ ਲਿਖੀ ਹੈ। ਸੁਕੇਸ਼ ਨੇ ਚਿੱਠੀ ’ਚ ਲਿਖਿਆ ਹੈ ਕਿ ਉਹ ਜੈਕਲੀਨ ਲਈ ਨਰਾਤਿਆਂ ਦੌਰਾਨ 9 ਦਿਨ ਦਾ ਵਰਤ ਰੱਖੇਗਾ।

ਉਸ ਨੇ ਚਿੱਠੀ ’ਚ ਲਿਖਿਆ ਹੈ, ‘‘ਮੇਰੀ ਬੇਬੀ ਜੈਕਲੀਨ, ਤੁਸੀਂ ਦੋਹਾ ’ਚ ਹੋਏ ਸ਼ੋਅ ਦੌਰਾਨ ਬੇਹੱਦ ਹੌਟ ਤੇ ਬਹੁਤ ਖ਼ੂਬਸੂਰਤ ਲੱਗ ਰਹੇ ਸੀ। ਬੇਬੀ, ਮੇਰੀ ਬੋਮਾ, ਤੇਰੇ ਤੋਂ ਵੱਧ ਸੁੰਦਰ ਕੋਈ ਨਹੀਂ ਹੈ।’’

ਇਹ ਖ਼ਬਰ ਵੀ ਪੜ੍ਹੋ : ‘ਦੇਸੀ ਕਲਾਕਾਰ’ ਦੇ 9 ਸਾਲਾਂ ਬਾਅਦ ‘ਕਾਲਾਸਟਾਰ’ ’ਚ ਮੁੜ ਇਕੱਠੇ ਹੋਏ ਹਨੀ ਸਿੰਘ ਤੇ ਸੋਨਾਕਸ਼ੀ ਸਿਨ੍ਹਾ (ਵੀਡੀਓ)

ਸੁਕੇਸ਼ ਨੇ ਅੱਗੇ ਲਿਖਿਆ, ‘‘ਬੇਬੀ ਕਿਉਂਕਿ ਕੱਲ ਤੋਂ ਨਰਾਤੇ ਸ਼ੁਰੂ ਹੋ ਰਹੇ ਹਨ, ਇਸ ਦੌਰਾਨ ਮੈਂ 9 ਦਿਨ ਦਾ ਵਰਤ ਰੱਖਾਂਗਾ। ਇਸ ਨਾਲ ਮਾਂ ਸਭ ਕੁਝ ਠੀਕ ਕਰ ਦੇਵੇਗੀ। ਅਸੀਂ ਜਲਦ ਹੀ ਇਕ-ਦੂਜੇ ਨਾਲ ਹੋਵਾਂਗੇ। ਭਾਵੇਂ ਕੁਝ ਵੀ ਹੋਵੇ, ਅਸੀਂ ਹਮੇਸ਼ਾ ਇਕੱਠੇ ਰਹਾਂਗੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh