ਬਿਨਾਂ ਮੇਕਅੱਪ ਦੇ ਨਜ਼ਰ ਆਈ ਸੁਹਾਨਾ ਖ਼ਾਨ, ਲੋਕ ਬੋਲੇ- ‘ਵਾਹ, ਕਿੰਨੀ ਸੁੰਦਰ...’

01/16/2023 2:10:31 PM

ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਫੈਨ ਫਾਲੋਇੰਗ ਦੇ ਮਾਮਲੇ ’ਚ ਕਿਸੇ ਤੋਂ ਘੱਟ ਨਹੀਂ ਹੈ। ਬਾਲੀਵੁੱਡ ਡੈਬਿਊ ਤੋਂ ਪਹਿਲਾਂ ਹੀ ਸੁਹਾਨਾ ਆਪਣੇ ਪ੍ਰਸ਼ੰਸਕਾਂ ਦੀ ਫੇਵਰੇਟ ਹੈ ਤੇ ਉਨ੍ਹਾਂ ਦੇ ਦਿਲਾਂ ’ਤੇ ਰਾਜ ਕਰਦੀ ਹੈ।

ਸੁਹਾਨਾ ਖ਼ਾਨ ‘ਦਿ ਆਰਚੀਜ਼’ ਫ਼ਿਲਮ ਰਾਹੀਂ ਆਪਣਾ ਐਕਟਿੰਗ ਡੈਬਿਊ ਕਰਨ ਜਾ ਰਹੀ ਹੈ। ਸੁਹਾਨਾ ਹਾਲ ਹੀ ’ਚ ਅਨਨਿਆ ਪਾਂਡੇ ਦੇ ਘਰ ਇਕ ਪਾਰਟੀ ਲਈ ਪਹੁੰਚੀ ਸੀ।

ਪੈਪਰਾਜ਼ੀ ਦੇ ਕੈਮਰਿਆਂ ’ਚ ਕੈਦ ਹੋਈ ਸੁਹਾਨਾ ਬਿਨਾਂ ਮੇਕਅੱਪ ਦੇਖੀ ਗਈ। ਸੁਹਾਨਾ ਦਾ ਨੋ ਮੇਕਅੱਪ ਲੁੱਕ ਲੋਕਾਂ ਨੂੰ ਇੰਨਾ ਪਸੰਦ ਆਇਆ ਕਿ ਹਰ ਕੋਈ ਉਸ ਦੀ ਸੁੰਦਰਤਾ ਦੀ ਤਾਰੀਫ਼ ਕਰਨ ਲੱਗਾ।

ਸੁਹਾਨਾ ਨੇ ਇਸ ਦੌਰਾਨ ਸਫੈਦ ਟੈਂਕ ਟਾਪ ਨਾਲ ਗ੍ਰੇ ਜਰਸੀ ਜੈਕੇਟ ਪਹਿਨ ਰੱਖੀ ਸੀ। ਸੁਹਾਨਾ ਨੇ ਮੇਕਅੱਪ ਨਹੀਂ ਕੀਤਾ ਸੀ। ਬੁੱਲ੍ਹਾਂ ’ਤੇ ਸਿਰਫ ਟਿੰਟ ਬਾਮ ਲਗਾਇਆ ਸੀ।

ਪ੍ਰਸ਼ੰਸਕ ਉਸ ਦੀ ਲੁੱਕ ਨੂੰ ਦੇਖ ਕੇ ਦੀਵਾਨੇ ਹੋ ਗਏ। ਉਨ੍ਹਾਂ ਕਿਹਾ, ‘‘ਵਾਹ, ਸ਼ਾਹਰੁਖ ਦੀ ਧੀ ਕਿੰਨੀ ਸੁੰਦਰ ਹੈ, ਕਿੰਨੀ ਸਭਿਅਕ ਲੱਗਦੀ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh