ਗਲੈਮਰੈੱਸ ਅੰਦਾਜ਼ ’ਚ ਸ਼ਾਹਰੁਖ ਖ਼ਾਨ ਦੀ ਧੀ ਨੇ ਮਨਾਇਆ ਆਪਣਾ 21ਵਾਂ ਜਨਮਦਿਨ, ਤਸਵੀਰਾਂ ਤੇ ਵੀਡੀਓਜ਼ ਵਾਇਰਲ

05/24/2021 1:58:51 PM

ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ 21 ਸਾਲਾਂ ਦੀ ਹੋ ਗਈ ਹੈ। ਸੁਹਾਨਾ ਨੇ 22 ਮਈ ਨੂੰ ਆਪਣਾ 21ਵਾਂ ਜਨਮਦਿਨ ਨਿਊਯਾਰਕ ’ਚ ਮਨਾਇਆ। ਜਸ਼ਨ ਦੀਆਂ ਕੁਝ ਤਸਵੀਰਾਂ ਖ਼ੁਦ ਸੁਹਾਨਾ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜੋ ਹੁਣ ਵਾਇਰਲ ਹੋ ਰਹੀਆਂ ਹਨ।

ਸੁਹਾਨਾ ਖ਼ਾਨ ਜਨਮਦਿਨ ਦੇ ਖ਼ਾਸ ਮੌਕੇ ’ਤੇ ਬੇਹੱਦ ਖੂਬਸੂਰਤ ਨਜ਼ਰ ਆਈ। ਸੁਹਾਨਾ ਨੇ ਇਸ ਦਿਨ ਗ੍ਰੀਨ ਕਲਰ ਦੀ ਬਾਡੀਕੌਨ ਡਰੈੱਸ ਪਹਿਨੀ। ਆਪਣੀ ਇਕ ਤਸਵੀਰ ਸਾਂਝੀ ਕਰਦਿਆਂ ਸੁਹਾਨਾ ਨੇ ਲਿਖਿਆ, ‘ਅੱਜ 21 ਦੀ ਹੋ ਗਈ ਹਾਂ।’

ਸੁਹਾਨਾ ਨੇ ਆਪਣੀ ਕੋਈ ਹੋਰ ਤਸਵੀਰ ਤੇ ਵੀਡੀਓ ਪੋਸਟ ਨਹੀਂ ਕੀਤੀ ਪਰ ਸੋਸ਼ਲ ਮੀਡੀਆ ’ਤੇ ਉਸ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸੁਹਾਨਾ ਖ਼ਾਨ ਦੇ ਫੈਨ ਕਲੱਬ ਬਹੁਤ ਸਾਰੇ ਹਨ ਤੇ ਸਾਰਿਆਂ ਨੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।

ਇਕ ਫੈਨ ਕਲੱਬ ਨੇ ਸੁਹਾਨਾ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਗੁਬਾਰਿਆਂ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਇਕ ਵੀਡੀਓ ਹੋਰ ਸਾਹਮਣੇ ਆਈ ਹੈ, ਜਿਸ ’ਚ ਸੁਹਾਨਾ ਬਲੈਕ ਕਲਰ ਦੀ ਡਰੈੱਸ ’ਚ ਹੈ ਤੇ ਬਹੁਤ ਹੀ ਗਲੈਮਰੈੱਸ ਨਜ਼ਰ ਆ ਰਹੀ ਹੈ। ਇਸ ਵੀਡੀਓ ’ਚ ਸੁਹਾਨਾ ਦੇ ਦੋਸਤ ਵੀ ਨਜ਼ਰ ਆ ਰਹੇ ਹਨ।

ਸੁਹਾਨਾ ਦੇ ਕੇਕ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ’ਚ ਉਹ ਕੇਕ ਕੱਟਣ ਤੋਂ ਪਹਿਲਾਂ ਪੋਜ਼ ਦੇ ਰਹੀ ਹੈ।

ਦੱਸਣਯੋਗ ਹੈ ਕਿ ਸੁਹਾਨਾ ਨਿਊਯਾਰਕ ’ਚ ਫ਼ਿਲਮ ਦੀ ਪੜ੍ਹਾਈ ਕਰ ਰਹੀ ਹੈ। ਅਜਿਹੀਆਂ ਖ਼ਬਰਾਂ ਹਨ ਕਿ ਉਹ ਜਲਦ ਹੀ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਹੈ। ਸੁਹਾਨਾ ਦੀ ਮਾਂ ਗੌਰੀ ਨੇ ਉਸ ਦੀ ਬਹੁਤ ਖ਼ੂਬਸੂਰਤ ਤਸਵੀਰ ਪੋਸਟ ਕਰਦਿਆਂ ਜਨਮਦਿਨ ਦੀ ਵਧਾਈ ਦਿੱਤੀ ਹੈ।

ਇਸ ਤੋਂ ਇਲਾਵਾ ਸ਼ਨਾਇਆ ਕਪੂਰ ਸਮੇਤ ਉਸ ਦੇ ਬਾਲੀਵੁੱਡ ਦੋਸਤਾਂ ਨੇ ਵੀ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਕੇ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਨੋਟ– ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh