ਅੱਜ ਵਿਆਹ ਦੇ ਬੰਧਨ ’ਚ ਬੱਝਣਗੇ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ, 10 ਕਿਲੋ ਦਾ ਪਹਿਨੇਗੀ ਲਹਿੰਗਾ

04/26/2021 3:22:15 PM

ਜਲੰਧਰ (ਬਿਊਰੋ)– ਕਾਮੇਡੀਅਨ, ਟੀ. ਵੀ. ਹੋਸਟ ਤੇ ਪਲੇਬੈਕ ਸਿੰਗਰ ਸੁਗੰਧਾ ਮਿਸ਼ਰਾ ਅੱਜ ਕਾਮੇਡੀਅਨ ਡਾ. ਸੰਕੇਤ ਭੋਸਲੇ ਨਾਲ ਵਿਆਹ ਦੇ ਬੰਧਨ ’ਚ ਬੱਝਣ ਵਾਲੀ ਹੈ। ਦੋਵਾਂ ਨੇ ਆਪਣੇ ਪ੍ਰੀ-ਵੈਡਿੰਗ ਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖ਼ਬਰੀ ਦਿੱਤੀ ਸੀ। ਦੋਵਾਂ ਦੇ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਚੁੱਕੀਆਂ ਹਨ। ਸੁਗੰਧਾ ਮਿਸ਼ਰਾ ਦੀ ਮਹਿੰਦੀ ਸੈਰੇਮਨੀ ਦੀ ਵੀਡੀਓ ਇਨ੍ਹੀਂ ਦਿਨੀਂ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by 𝐒𝐔𝐆𝐀𝐍𝐃𝐇𝐀 𝐌𝐈𝐒𝐇𝐑𝐀 (@sugandhamishra23)

ਫਗਵਾੜਾ ਸਥਿਤ ਕਲੱਬ ਕਬਾਨਾ ’ਚ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ। ਇਥੇ ਸੁਗੰਧਾ 10 ਕਿਲੋ ਦਾ ਲਹਿੰਗਾ ਪਹਿਨ ਕੇ ਫੇਰੇ ਲਵੇਗੀ। ਵਿਆਹ ’ਚ ਕੋਵਿਡ ਗਾਈਡਲਾਈਨਜ਼ ਦਾ ਪੂਰੀ ਤਰ੍ਹਾਂ ਨਾਲ ਪਾਲਣ ਕੀਤਾ ਜਾਵੇਗਾ। ਕੋਵਿਡ ਦੇ ਚਲਦਿਆਂ ਸਿਰਫ 20 ਲੋਕ ਹੀ ਵਿਆਹ ’ਚ ਸ਼ਾਮਲ ਹੋ ਸਕਣਗੇ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ

ਸੰਕੇਤ ਭੋਸਲੇ ਦੀ ਬਾਰਾਤ ਐਤਵਾਰ ਨੂੰ ਹੀ ਮੁੰਬਈ ਤੋਂ ਜਲੰਧਰ ਪਹੁੰਚ ਗਈ ਸੀ। ਬਾਰਾਤ ਨੂੰ ਕਲੱਬ ਕਬਾਨਾ ’ਚ ਠਹਿਰਾਇਆ ਗਿਆ ਹੈ। ਵਿਆਹ ’ਚ 20 ਲੋਕਾਂ ਦੇ ਇਕੱਠੇ ਹੋਣ ਦੇ ਨਿਯਮ ਕਾਰਨ ਸਿਰਫ 10 ਬਾਰਾਤੀ ਹੀ ਆਏ ਹਨ। ਇਸ ਦੌਰਾਨ ਕੋਵਿਡ ਨੂੰ ਧਿਆਨ ’ਚ ਰੱਖਦਿਆਂ ਫੁੱਲਾਂ ਤੇ ਢੋਲ ਨਾਲ ਸਵਾਗਤ ਤੋਂ ਬਾਅਦ ਬਾਰਾਤੀਆਂ ਨੂੰ ਹੈਸ਼ਟੈਗ ਸੁਕੇਤ ਦੇ ਪਾਊਚ ਦਿੱਤੇ ਗਏ। ਇਸ ਪਾਊਚ ’ਚ ਮਾਸਕ, ਸੈਨੇਟਾਈਜ਼ਰ, ਵੈੱਟ ਵਾਈਪ, ਪਾਣੀ ਦੀ ਬੋਤਲ ਤੇ ਵਿਟਾਮਿਨ ਸੀ ਦੀਆਂ ਗੋਲੀਆਂ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by 𝐒𝐔𝐆𝐀𝐍𝐃𝐇𝐀 𝐌𝐈𝐒𝐇𝐑𝐀 (@sugandhamishra23)

ਉਥੇ ਸਨੈਕਸ ਦੇ ਤੌਰ ’ਤੇ ਵੀ ਪੈਕੇਟ ਦਿੱਤੇ ਗਏ ਤਾਂ ਕਿ ਕੋਰੋਨਾ ਵਾਇਰਸ ਤੋਂ ਬਚਾ ਕੀਤਾ ਜਾ ਸਕੇ। ਸੁਗੰਧਾ ਦੀ ਮੰਮੀ ਸਵਿਤਾ ਮਿਸ਼ਰਾ ਦਾ ਕਹਿਣਾ ਹੈ ਕਿ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਹਲਦੀ ਤੇ ਬਾਕੀ ਰਸਮਾਂ ਦੇ ਨਾਲ ਵਿਆਹ ਸੰਪੰਨ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਮਾਡਲ ਟਾਊਨ ਸਥਿਤ ਘਰ ਤੋਂ ਸੁਗੰਧਾ ਦੀ ਡੋਲੀ ਵਿਦਾ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh