ਸੁਭਾਸ਼ ਘਈ ਨੇ ਯਸ਼ ਚੋਪੜਾ ਦੀ ਬੇਮਿਸਾਲ ਵਿਰਾਸਤ ਲਈ ਧੰਨਵਾਦ ਜਤਾਇਆ

04/26/2023 4:36:42 PM

ਮੁੰਬਈ (ਬਿਊਰੋ) : ਮਸ਼ਹੂਰ ਫ਼ਿਲਮ ਨਿਰਮਾਤਾ ਸੁਭਾਸ਼ ਘਈ ਨੇ ਮਸ਼ਹੂਰ ਫ਼ਿਲਮ ਨਿਰਮਾਤਾ ਯਸ਼ ਚੋਪੜਾ ਨਾਲ ਆਪਣੇ ਡੂੰਘੇ ਰਿਸ਼ਤੇ ਬਾਰੇ ਗੱਲ ਕੀਤੀ। ਸੁਭਾਸ਼ ਨੇ ਹਮੇਸ਼ਾ ਯਸ਼ ਚੋਪੜਾ ਨੂੰ ਆਪਣਾ ਵੱਡਾ ਭਰਾ ਮੰਨਿਆ ਤੇ ਹੁਣ ਉਹ ਭਾਰਤੀ ਸਿਨੇਮਾ ’ਚ ਯਸ਼ ਦੀ ਬੇਮਿਸਾਲ ਵਿਰਾਸਤ ਨੂੰ ਸ਼ਰਧਾਂਜਲੀ ਦੇ ਰਹੇ ਹਨ। ਯਸ਼ ਜੀ ਨੇ ਹਮੇਸ਼ਾ ਮੇਰੇ ਨਾਲ ਆਪਣੇ ਛੋਟੇ ਭਰਾ ਦੀ ਤਰ੍ਹਾਂ ਸਲੂਕ ਕੀਤਾ, ਸੁਭਾਸ਼ ਘਈ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਉਨ੍ਹਾਂ ਦੀ ਤਾਰੀਫ਼ ਕਰਦੇ ਸਨ। ਉਨ੍ਹਾਂ ਨੇ ਮੇਰੀਆਂ ਫ਼ਿਲਮਾਂ ਤੇ ਸ਼ੋਅ ਦੇ ਹਰ ਪ੍ਰੀਮੀਅਰ ’ਚ ਵੀ ਸ਼ਿਰਕਤ ਕੀਤੀ। ਕਈ ਵਾਰ ਮੈਂ ਫ਼ਿਲਮ ਇੰਡਸਟਰੀ ’ਚ ਅਣਚਾਹੇ ਹਲਾਤਾਂ ਨਾਲ ਨਜਿੱਠਣ ਲਈ ਉਨ੍ਹਾਂ ਦੀ ਸਲਾਹ ਲੈਂਦਾ ਸੀ। ਉਨ੍ਹਾਂ ਨੇ ਵਿਸਲਿੰਗ ਵੁਡਸ ਫਿਲਮ ਸਕੂਲ ਖੋਲ੍ਹਣ ਦੀ ਮੇਰੀ ਇੱਛਾ ਦੀ ਸ਼ਲਾਘਾ ਕੀਤੀ ਤੇ ਇਸਦਾ ਉਦਘਾਟਨ ਵੀ ਕੀਤਾ। 

ਇਹ ਖ਼ਬਰ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਸੋਗ 'ਚ, ਮੀਕਾ ਸਿੰਘ ਤੇ ਅਫਸਾਨਾ ਸਣੇ ਇਨ੍ਹਾਂ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ

ਯਸ਼ ਚੋਪੜਾ ਫ਼ਿਲਮ ਉਦਯੋਗ ਦੀ ਬਿਹਤਰੀ ਲਈ ਹਮੇਸ਼ਾ ਮੌਜੂਦ ਸਨ ਤੇ ਆਪਣੇ ਸਮੇਂ ਦੇ ਇਕ ਮਹਾਨ ਭਾਵੁਕ ਫ਼ਿਲਮ ਨਿਰਮਾਤਾ ਸਨ। ਉਹ ਸੱਚੇ ਅਰਥਾਂ ’ਚ ਇਕ ਰੋਲ ਮਾਡਲ ਸਨ। ਵਿਸਲਿੰਗ ਵੁਡਸ ਵਿਖੇ ਸੁਭਾਸ਼ ਘਈ, ਨੈੱਟਫਲਿਕਸ ਦੀ ਬਹੁਤ ਹੀ ਪਿਆਰੀ ਡਾਕੂਮੈਂਟਰੀ-ਸੀਰੀਜ਼ ‘ਦਿ ਰੋਮਾਂਟਿਕਸ’ ਦੀ ਸਕ੍ਰੀਨਿੰਗ ਦੀ ਮੇਜ਼ਬਾਨੀ ਕਰ ਰਹੇ ਸਨ, ਜੋ ਯਸ਼ ਚੋਪੜਾ ਤੇ ਵਾਈ. ਆਰ. ਐੱਫ. ਦੀ ਵਿਰਾਸਤ ਨਾਲ-ਨਾਲ ਪਿਛਲੇ 50 ਸਾਲਾਂ ’ਚ ਭਾਰਤ ਤੇ ਭਾਰਤੀਆਂ ਤੇ ਉਨ੍ਹਾਂ ਦੇ ਸੱਭਿਆਚਾਰਕ ਪ੍ਰਭਾਵ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਸੁਭਾਸ਼ ਆਪਣੇ ਫ਼ਿਲਮ ਕੋਰਸ ਦੇ ਵਿਦਿਆਰਥੀਆਂ ਲਈ ਇਸ ਸਕ੍ਰੀਨਿੰਗ ਨੂੰ ਲਾਜ਼ਮੀ ਬਣਾ ਰਹੇ ਹਨ, ਜਿਸ ’ਚ ਯਸ਼ ਚੋਪੜਾ ਦੀਆਂ ਫ਼ਿਲਮਾਂ ਦੀ ਪ੍ਰਸ਼ੰਸਾ ਤੇ ਉਨ੍ਹਾਂ ’ਤੇ ਚਰਚਾ ਕੀਤੀ ਜਾਵੇਗੀ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita