ਕਰਨ ਜ਼ੌਹਰ ਨੇ ਘਰ ''ਚ ਰੱਖੀ ਪ੍ਰੀ-ਦੀਵਾਲੀ ਸੈਲੀਬ੍ਰੇਸ਼ਨ, ਪਹੁੰਚੇ ਇਹ ਸਿਤਾਰੇ

11/11/2020 4:27:25 PM

ਮੁੰਬਈ: ਦੇਸ਼ 'ਚ ਦੀਵਾਲੀ ਤੋਂ ਪਹਿਲਾਂ ਹੀ ਉਸ ਦੀ ਧੂਮ ਦੇਖਣ ਨੂੰ ਮਿਲ ਰਹੀ ਹੈ। ਬਾਲੀਵੁੱਡ ਇੰਡਸਟਰੀ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਤੋਂ ਪਹਿਲਾਂ ਸਿਤਾਰਿਆਂ ਦਾ ਪ੍ਰੀ-ਸੈਲੀਬ੍ਰੇਸ਼ਨ ਸ਼ੁਰੂ ਹੋ ਗਿਆ ਹੈ। ਹਾਲ ਹੀ 'ਚ ਫ਼ਿਲਮਫੇਅਰ ਕਰਨ ਜ਼ੌਹਰ ਨੇ ਆਪਣੇ ਘਰ 'ਚ ਦੀਵਾਲੀ ਦਾ ਮਿਨੀ ਸੈਲੀਬ੍ਰੇਸ਼ਨ ਰੱਖਿਆ ਅਤੇ ਉਨ੍ਹਾਂ ਨੇ ਬੀ-ਟਾਊਨ ਦੇ ਸਿਤਾਰਿਆਂ ਨੂੰ ਸੱਦਾ ਦਿੱਤਾ। ਅਦਾਕਾਰਾ ਕਰੀਨਾ ਕਪੂਰ ਤੋਂ ਲੈ ਕੇ ਮਲਾਇਕਾ ਅਰੋੜਾ ਤੱਕ ਕਰਨ ਜ਼ੌਹਰ ਦੇ ਘਰ ਪਾਰਟੀ ਦਾ ਹਿੱਸਾ ਬਣਨ ਪਹੁੰਚੇ, ਜਿਸ ਦੀਆਂ ਤਸਵੀਰਾਂ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਆਓ ਮਾਰਦੇ ਹਾਂ ਇਕ ਨਜ਼ਰ ਇਨ੍ਹਾਂ ਤਸਵੀਰਾਂ 'ਤੇ...


ਕਰੀਨਾ ਕਰੂਪ 
ਗਰਭਵਤੀ ਕਰੀਨਾ ਕਪੂਰ ਕਰਨ ਜ਼ੌਹਰ ਦੇ ਘਰ ਪ੍ਰੀ-ਦੀਵਾਲੀ ਪਾਰਟੀ ਦਾ ਹਿੱਸਾ ਬਣਨ ਲਈ ਬੇਹੱਦ ਸਾਦੇ ਅਤੇ ਖ਼ੂਬਸੂਰਤ ਅੰਦਾਜ਼ 'ਚ ਪਹੁੰਚੀ। ਪਾਰਟੀ 'ਚ ਸ਼ਾਮਲ ਹੋਣ ਲਈ ਕਰੀਨਾ ਨੇ ਗ੍ਰੇਅ ਰੰਗ ਦੇ ਆਊਟਫਿੱਟ ਦੀ ਚੋਣ ਕੀਤੀ, ਜਿਸ 'ਚ ਅਦਾਕਾਰਾ ਪਰਫੈਕਟ ਨਜ਼ਰ ਆਈ। 


ਮਲਾਇਕਾ ਅਰੋੜਾ 
ਅਦਾਕਾਰਾ ਮਲਾਇਕਾ ਅਰੋੜਾ ਵ੍ਹਾਈਟ ਰੰਗ ਦੇ ਫਲੋਰਲ ਜੰਪ ਸੂਟ 'ਚ ਸਟਾਈਲਿਸ਼ ਨਜ਼ਰ ਆਈ। ਮਲਾਇਕਾ ਨੇ ਆਪਣੀ ਲੁੱਕ ਨੂੰ ਗੋਲਡਨ ਹੈਂਡ ਬੈਗ ਅਤੇ ਵ੍ਹਾਈਟ ਬੂਟ ਦੇ ਨਾਲ ਕੰਪਲੀਟ ਕੀਤਾ ਹੋਇਆ ਸੀ। 


ਮਨੀਸ਼ ਮਲਹੋਤਰਾ
ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਦੀਵਾਲੀ ਪਾਰਟੀ ਦਾ ਹਿੱਸਾ ਬਣਨ ਲਈ ਕਰਨ ਜ਼ੌਹਰ ਦੇ ਘਰ ਪਹੁੰਚੇ। ਇਸ ਦੌਰਾਨ ਮਨੀਸ਼ ਮੈਰੂਨ ਕਲਰ ਦੇ ਕੁਰਤੇ 'ਚ ਪਰਫੈਕਟ ਨਜ਼ਰ ਆਏ।

Aarti dhillon

This news is Content Editor Aarti dhillon