ਗਾਇਕ ਤੇ ਗੀਤਕਾਰ ਧਰਮਵੀਰ ਥਾਂਦੀ ਨਾਲ ਖ਼ਾਸ ਗੱਲਬਾਤ, ਜ਼ਿੰਦਗੀ ਬਾਰੇ ਕੀਤੀਆਂ ਅਹਿਮ ਗੱਲਾਂ (ਵੀਡੀਓ)

11/30/2023 3:50:03 PM

ਐਂਟਰਟੇਨਮੈਂਟ ਡੈਸਕ (ਰਮਨਦੀਪ ਸਿੰਘ ਸੋਢੀ) – ਲਿਖਣਾ ਅਤੇ ਗਾਉਣਾ ਪ੍ਰਮਾਤਮਾ ਵੱਲੋਂ ਮਿਲੀ ਹੋਈ ਉਹ ਅਦੁੱਤੀ ਸੁਗਾਤ ਹੈ, ਜੋ ਬੜੇ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ। ਕੋਈ ਬੰਦਾ ਗਾਇਕ ਵੀ ਹੋਵੇ ਤੇ ਗੀਤਕਾਰ ਵੀ ਇਹ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਅਜਿਹੀ ਹੀ ਮਿਆਰੀ ਸ਼ਇਰੀ ਦੇ ਮਾਲਕ ਨੇ ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ। ਹਾਲ ਹੀ 'ਚ ਗਾਇਕ ਤੇ ਗੀਤਕਾਰ ਧਰਮਵੀਰ ਥਾਂਦੀ ਨਾਲ Live ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਤੇ ਪਰਿਵਾਰ ਅਤੇ ਕਈ ਹੋਰ ਦਿਲਚਸਪ ਗੱਲਾਂ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਆਓ ਤੁਸੀਂ ਵੀ ਸੁਣੋ ਧਰਮਵੀਰ ਥਾਂਦੀ ਦਾ ਖ਼ਾਸ ਇੰਟਰਵਿਊ -

ਧਰਮਵੀਰ ਦੇ ਦਰਜਨਾਂ ਗੀਤ ਹਨ, ਜਿਨ੍ਹਾਂ ਨੂੰ ਪੰਜਾਬੀਆਂ ਨੇ ਰੱਜਵਾਂ ਪਿਆਰ ਦਿੱਤਾ। ਇਨ੍ਹਾਂ 'ਮੈਂ ਪ੍ਰਦੇਸੀ', 'ਮੰਜਾ', 'ਚਰਖਾ', 'ਬਾਪੂ', 'ਮੌਣਾ ਕੋਲ ਰੋਕੇ ਆਇਆ' ਆਦਿ ਹਨ।

ਦੱਸ ਦਈਏ ਕਿ ਧਰਮਵੀਰ ਥਾਂਦੀ ਦਾ ਪਿਛੋਕੜ ਦੁਆਬੇ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਗੜ ਪਧਾਣਾ ਨਾਲ ਜੁੜਿਆ ਹੈ। ਉਨ੍ਹਾਂ ਨੂੰ ਸਕੂਲੀਂ ਦਿਨਾਂ ਤੋਂ ਹੀ ਲਿਖਣ ਤੇ ਗਾਉਣ ਦਾ ਸ਼ੌਕ ਸੀ। ਸਾਲ 2000 'ਚ ਧਰਮਵੀਰ ਥਾਂਦੀ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਜਾ ਵਸੇ ਸਨ। ਬੇਸ਼ੱਕ ਉਹ ਪਿਛਲੇ ਕਈ ਦਹਾਕਿਆਂ ਤੋਂ ਅਮਰੀਕਾ 'ਚ ਰਹਿ ਰਹੇ ਹਨ ਪਰ ਉਹ ਅਮਰੀਕੀ ਨਹੀਂ ਬਣੇ। ਪੰਜਾਬ-ਪੰਜਾਬੀਅਤ ਉਨ੍ਹਾਂ ਅੰਦਰ ਕੁੱਟ-ਕੁੱਟ ਕੇ ਭਰੀ ਹੋਈ ਹੈ। ਆਉਣ ਵਾਲੇ ਸਮੇਂ 'ਚ ਉਮੀਦ ਕਰਦੇ ਹਾਂ ਕਿ ਧਰਮਵੀਰ ਥਾਂਦੀ ਦੀ ਕਲਮ ਅਰੁੱਕ ਚੱਲਦੀ, ਪੰਜਾਬ ਪੰਜਾਬੀਅਤ ਦੀ ਬਾਤ ਪਾਉਂਦੀ ਆਪਣੀ ਮਧੁੱਰ ਅਵਾਜ਼ ਰਾਹੀਂ ਸਾਫ਼ ਸੁੱਥਰੇ ਗੀਤ ਪੰਜਾਬੀ ਮਾਂ ਬੋਲੀ ਦੇ ਵਿਹੜੇ ਦਾ ਸ਼ਿੰਗਾਰ ਬਣਾਉਂਦੀ ਰਹੇਗੀ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita