ਸੋਨੂੰ ਸੂਦ ਨੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਕੀਤੀ ਮੁਲਾਕਾਤ

05/29/2022 2:56:14 PM

ਮੁੰਬਈ: ਅਦਾਕਾਰ ਸੋਨੂੰ ਸੂਦ ਨੇ ਸ਼ਨੀਵਾਰ ਨੂੰ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਮੁਲਾਕਾਤ ਕੀਤੀ ਹੈ।ਅਦਾਕਾਰ ਨੇ ਇਹ ਮੁਲਾਕਾਤ ਮੁੱਖ ਮੰਤਰੀ ਦੇ ਆਵਾਸ ’ਤੇ ਕੀਤੀ ਹੈ। ਇਸ ਮੀਟਿੰਗ ’ਚ ਮੁੱਖ ਮੰਤਰੀ ਨਵੀਨ ਨੇ ਸੋਨੂੰ ਸੂਦ ਨੂੰ ਭਾਰਤੀ ਹਾਕੀ ਟੀਮ ਦੀ ਜਰਸੀ ਭੇਂਟ ਕੀਤੀ। ਓਡੀਸ਼ਾ ਭਾਰਤੀ ਹਾਕੀ ਟੀਮ ਦੀਆਂ ਰਾਸ਼ਟਰੀ ਮਹਿਲਾ ਅਤੇ ਪੁਰਸ਼ ਟੀਮਾਂ ਨੂੰ ਪ੍ਰਾਯੋਜਕ ਕਰਦਾ ਹੈ। ਇਸ ਮੁਲਾਕਾਤ ਬਾਰੇ ਸੋਨੂੰ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਅਤੇ ਸਾਊਥ ਫ਼ਿਲਮਾਂ ਵਿਚਾਲੇ ਵਿਵਾਦ ’ਚ ਸੋਨੂੰ ਸੂਦ ਨੇ ਸਾਊਥ ਫ਼ਿਲਮਾਂ ਬਾਰੇ ਕਹੀ ਇਹ ਗੱਲ

ਸਾਨੂੰ ਸੂਦ  ਦਾ ਕਹਿਣਾ ਹੈ ਕਿ ‘ਕੋਰੋਨਾ ਦੀ ਪਹਿਲੀ ਲਹਿਰ ’ਚ ਅਸੀਂ ਲਗਭਗ 17 ਬੱਚਿਆਂ ਨੂੰ ਸੁਰੱਖਿਅਤ ਰੂਪ ਨਾਲ ਮੁੰਬਈ ਤੋਂ ਕੇਂਦਰਪਾੜਾ ਪਹੁੰਚਾਇਆ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਮੇਰਾ ਧੰਨਵਾਦ ਕੀਤਾ ਅਤੇ ਮੈਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਹੁਣ ਜਦ ਮੈਂ ਇੱਥੇ ਆਇਆ ਤਾਂ ਉਨ੍ਹਾਂ ਨੂੰ ਮਿਲਣ ਚਲਾ ਗਿਆ। ਸਾਨੂੰ ਓਡੀਸ਼ਾ ਲਈ ਹੋਰ ਵਧੀਆ ਕੰਮ ਕਰਨ ਦੀ ਲੋੜ ਹੈ ਅਤੇ ਮੈਂ ਇਸ ਲਈ ਹਮੇਸ਼ਾ ਤਿਆਰ ਹਾਂ।

ਇਸ ਦੌਰਾਨ ਮੁੱਖ ਮੰਤਰੀ ਨਵੀਨ ਨੇ ਇਸ ਮੁਲਾਕਾਤ ਦੌਰਾਨ ਆਪਣੀ ਖੁਸ਼ੀ ਜ਼ਾਹਿਰ ਕਰਦੇ ਕਿਹਾ ਕਿ ‘ਅਦਾਕਾਰ ਸੋਨੂੰ ਸੂਦ ਨਾਲ ਮਿਲਕੇ ਖੁਸ਼ੀ ਹੋਈ ਹੈ। ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਨ ਲਈ ਉਸ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਓਡੀਸ਼ਾ ਦੀ ਅਮੀਰ ਵਿਰਾਸਤ ਅਤੇ ਕੁਦਰਤੀ ਸੁੰਦਰਤਾ ਦੇਖਣ ਲਈ ਵੀ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ: ਦੋਸਤਾਂ ਨਾਲ ਪਹੁੰਚੀ ਇਸਤਾਂਬੁਲ ਸਾਰਾ ਅਲੀ ਖ਼ਾਨ, ਅਯਾਸੋਫਿਆ ਕੈਮੀ  ਸਾਹਮਣੇ ਦਿੱਤੇ ਜ਼ਬਰਦਸਤ ਪੋਜ਼

ਕੰਮ ਦੀ ਗੱਲ ਕਰੀਏ ਤਾਂ ਸੋਨੂੰ ਸੂਦ ਬਹੁਤ ਜਲਦੀ ਪ੍ਰਿਥਵੀਰਾਜ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਅਦਾਕਾਰ ਨਾਲ ਅਕਸ਼ੈ ਕੁਮਾਰ, ਮਾਨੁਸ਼ੀ ਛਿੱਲਰ ਅਤੇ ਸੰਜੇ ਦੱਤ ਵੀ ਨਜ਼ਰ ਆਉਣਗੇ। ਚੰਦਰਪ੍ਰਕਾਸ਼ ਦਿਵੇਦੀ ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਇਸ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ।


 

Anuradha

This news is Content Editor Anuradha