ਸੋਨੂੰ ਸੂਦ ਆਪਣਾ ਸ਼ੋਅ KUBERAN'S HOUSE ਲੈ ਕੇ ਆ ਰਹੇ ਹਨ, ਪੋਸਟਰ ਦੀ ਦਿਖਾਈ ਪਹਿਲੀ ਝਲਕ

07/22/2022 1:46:04 PM

ਮੁੰਬਈ: ਅਦਾਕਾਰ ਸੋਨੂੰ ਸੂਦ ਆਪਣੇ ਚੰਗੇ ਕੰਮਾਂ ਕਾਰਨ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਜੋ ਵੀ ਅਦਾਕਾਰ ਤੋਂ ਮਦਦ ਦੀ ਬੇਨਤੀ ਕਰਦਾ ਹੈ, ਅਦਾਕਾਰ ਤੁਰੰਤ ਹਾਜ਼ਰ ਹੁੰਦੇ ਹਨ। ਸੋਨੂੰ ਹੁਣ ਤੱਕ ਲੱਖਾਂ ਲੋਕਾਂ ਦੀ ਮਦਦ ਕਰ ਚੁੱਕੇ ਹਨ। ਹੁਣ ਇਹ ਅਦਾਕਾਰ ਇਕ ਨਵਾਂ ਟੀ.ਵੀ. ਸ਼ੋਅ ਲੈ ਕੇ ਆ ਰਹੇ ਹਨ, ਜਿਸ ਦਾ ਨਾਂ ਹੈ KUBERAN'S HOUSE। ਇਸ ਸ਼ੋਅ ਰਾਹੀਂ ਅਦਾਕਾਰ ਆਪਣੇ ਪ੍ਰਸ਼ੰਸਕਾਂ ਦੇ ਸੁਫ਼ਨੇ ਪੂਰੇ ਕਰਨਗੇ।

ਇਹ ਵੀ ਪੜ੍ਹੋ : ਸ਼ਾਹਿਦ-ਮੀਰਾ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਦਿੱਤੇ ਪੋਜ਼ (ਦੇਖੋ ਤਸਵੀਰਾਂ)

KUBERAN'S HOUSE ਨੂੰ ‘ਦੇਸ਼ ਦਾ ਸਭ ਤੋਂ ਵੱਡਾ ਸਟਾਰਟ-ਅੱਪ ਸ਼ੋਅਕੇਸ’ ਦੱਸਿਆ ਜਾ ਰਿਹਾ ਹੈ। ਇਸ ਲਈ ਇਸ ਦੀ ਤੁਲਨਾ ਰਿਐਲਿਟੀ ਸ਼ੋਅ ‘ਸ਼ਾਰਕ ਟੈਂਕ ਇੰਡੀਆ’ ਨਾਲ ਕੀਤੀ ਜਾ ਰਹੀ ਹੈ। ਜੋ ਜਲਦ ਹੀ ਦੂਸਰੇ ਸੀਜੀਨ ਨਾਲ ਵਾਪਸੀ ਕਰ ਰਿਹਾ ਹੈ। ਇਸ ਸ਼ੋਅ ’ਚ ਉਨ੍ਹਾਂ ਲੋਕਾਂ ਦੀ ਪੈਸੇ ਦੇ ਜ਼ਰੀਏ ਮਦਦ ਕੀਤੀ ਜਾਂਦੀ ਹੈ, ਜੋ ਆਪਣਾ ਕੋਈ ਕਾਰੋਬਾਰ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਕਾਰੋਬਾਰ  ਵਿਚਾਰ ਮਜ਼ਬੂਤ ​​ਹੈ। ਸੋਨੂੰ ਸੂਦ ਦੇ ਨਵੇਂ ਸ਼ੋਅ ‘KUBERAN'S HOUSE’ ’ਚ ਕੀ ਖ਼ਾਸ ਹੋਵੇਗਾ, ਇਹ ਫ਼ਿਲਹਾਲ ਪਤਾ ਨਹੀਂ ਲਗਾ ਹੈ।

ਇਹ ਵੀ ਪੜ੍ਹੋ : ਦ੍ਰੌਪਦੀ ਮੁਰਮੂ ਦੇ ਰਾਸ਼ਟਰਪਤੀ ਬਣਨ ’ਤੇ ਫ਼ਿਲਮੀ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

ਸੋਨੂੰ ਸੂਦ ਨੇ ਆਪਣੇ ਨਵੇਂ ਟੀ.ਵੀ ਸ਼ੋਅ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ, ਜਿਸ ’ਚ ਅਦਾਕਾਰ ਨੀਲੇ ਰੰਗ ਦੇ ਕੋਟ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰ ਨੇ ਕਾਲਾ ਚਸ਼ਮਾ ਲਗਾਇਆ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਸੋਨੂੰ ਨੇ ਲਿਖਿਆ ਕਿ ‘ਤੁਸੀਂ ਸੁਫ਼ਨੇ ਦੇਖੋ ਅਤੇ ਮੈਂ ਉਨ੍ਹਾਂ ਨੂੰ ਪੂਰਾ ਕਰਾਂਗਾ।  ‘KUBERAN'S HOUSE’ ਜਲਦ ਹੀ ਕਲਰਸ ਦੇ ਆ ਰਿਹਾ  ਹੈ।’ ਇਸ ਪੋਸਟਰ  ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

 

 

ਸੋਨੂੰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸੋਨੂੰ ਨੂੰ ਹਾਲ ਹੀ ’ਚ ਰੋਡੀਜ਼ ਸੀਜ਼ਨ 18 ’ਚ ਹੋਸਟ ਕਰਦੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਸੋਨੂੰ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ’ਚ ਵੀ ਨਜ਼ਰ ਆਏ ਸਨ।  ਇਸ ਫ਼ਿਲਮ ’ਚ ਅਕਸ਼ੈ ਕੁਮਾਰ ਅਤੇ ਮਾਨੁਸ਼ੀ ਛਿੱਲਰ ਅਦਾਕਾਰ ਨਾਲ ਨਜ਼ਰ ਆਏ ਸਨ। ਹੁਣ ਅਦਾਕਾਰ ਸੋਨੂੰ ਸੂਦ ਜਲਦ ਹੀ ਫ਼ਿਲਮ ‘ਫ਼ਤਿਹ’ ’ਚ ਨਜ਼ਰ ਆਉਣ ਵਾਲੇ ਹਨ।

Shivani Bassan

This news is Content Editor Shivani Bassan