ਸੋਨੂੰ ਸੂਦ ਨੇ ਸੁਰੇਸ਼ ਰੈਨਾ ਤੇ ਨੇਹਾ ਧੂਪੀਆ ਦੀ ਕੀਤੀ ਮਦਦ, ਆਕਸੀਜਨ ਸਿਲੰਡਰ ਤੇ ਰੇਮਡੇਸਿਵਿਰ ਕਰਵਾਈ ਉਪਲੱਬਧ

05/07/2021 3:15:29 PM

ਮੁੰਬਈ (ਬਿਊਰੋ)– ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੀ ਸਥਿਤੀ ’ਚ ਸੋਨੂੰ ਸੂਦ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਲੋਕ ਟਵਿਟਰ ’ਤੇ ਸੋਨੂੰ ਸੂਦ ਨੂੰ ਮਦਦ ਦੀ ਅਪੀਲ ਕਰ ਰਹੇ ਹਨ। ਹੁਣ ਇਸ ਸੂਚੀ ’ਚ ਕਈ ਵੀ. ਆਈ. ਪੀਜ਼ ਦੇ ਨਾਮ ਵੀ ਸ਼ਾਮਲ ਹੋ ਗਏ ਹਨ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸੁਰੇਸ਼ ਰੈਨਾ ਨੇ ਵੀ ਟਵਿਟਰ ’ਤੇ ਮਦਦ ਦੀ ਬੇਨਤੀ ਕੀਤੀ ਹੈ। ਰੈਨਾ ਤੋਂ ਇਲਾਵਾ ਅਦਾਕਾਰਾ ਨੇਹਾ ਧੂਪੀਆ ਦਾ ਨਾਮ ਵੀ ਇਸ ’ਚ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ : ਜੌਨ ਅਬ੍ਰਾਹਮ ਨੇ ਪੰਜਾਬ ਪੁਲਸ ਦੀ ਕੀਤੀ ਤਾਰੀਫ਼, ਰਾਈਫਲ ਨਾਲ ਕੁੱਤੇ ਨੂੰ ਗੋਲੀ ਮਾਰਨ ਦਾ ਚੁੱਕਿਆ ਸੀ ਮੁੱਦਾ

ਸੁਰੇਸ਼ ਰੈਨਾ ਨੇ ਟਵੀਟ ਕੀਤਾ ਸੀ, ‘ਮੇਰਠ ’ਚ ਮੇਰੀ ਮਾਸੀ ਨੂੰ ਇਕ ਬਹੁਤ ਜ਼ਰੂਰੀ ਆਕਸੀਜਨ ਸਿਲੰਡਰ ਚਾਹੀਦਾ ਹੈ। ਉਹ ਫੇਫੜਿਆਂ ਦੇ ਇਨਫੈਕਸ਼ਨ ਕਾਰਨ ਹਸਪਤਾਲ ’ਚ ਦਾਖਲ ਸੀ।’ ਇਸ ’ਤੇ ਸੋਨੂੰ ਸੂਦ ਨੇ ਉਸ ਨੂੰ ਜਵਾਬ ਦਿੱਤਾ ਕਿ ਆਕਸੀਜਨ ਸਿਲੰਡਰ ਸਿਰਫ 10 ਮਿੰਟਾਂ ’ਚ ਪਹੁੰਚ ਰਿਹਾ ਹੈ। ਇਸ ਤੋਂ ਬਾਅਦ ਸੁਰੇਸ਼ ਰੈਨਾ ਦੀ ਮਾਸੀ ਨੂੰ ਸਿਲੰਡਰ ਮਿਲ ਗਿਆ ਤੇ ਉਸ ਨੇ ਸੋਨੂੰ ਦਾ ਧੰਨਵਾਦ ਕਰਦਿਆਂ ਟਵੀਟ ਕੀਤਾ ਤੇ ਇਸ ਮਦਦ ਲਈ ਧੰਨਵਾਦ ਕੀਤਾ।

ਇਸ ਤੋਂ ਇਲਾਵਾ ਨੇਹਾ ਧੂਪੀਆ ਨੇ ਦੱਸਿਆ ਕਿ ਉਸ ਦੀ ਇਕ ਸਾਥੀ ਨੂੰ ਬਹੁਤ ਜ਼ਰੂਰੀ ਰੇਮਡੇਸਿਵਿਰ ਚਾਹੀਦੀ ਸੀ। ਜੇ ਮੈਂ ਕਿਸੇ ਦੀ ਸਹਾਇਤਾ ਨਾਲ ਇਹ ਉਪਲੱਬਧ ਕਰਵਾ ਸਕਦਾ ਸੀ ਤਾਂ ਇਹ ਸਿਰਫ ਸੋਨੂੰ ਸੂਦ ਸੀ ਤੇ ਉਸ ਨੇ ਇਸ ’ਤੇ ਸਹਾਇਤਾ ਕੀਤੀ। ਉਸ ਦੀ ਸੰਸਥਾ ਨੇ ਇਕ ਹੋਰ ਅਨਮੋਲ ਜਾਨ ਤੇ ਪਰਿਵਾਰ ਨੂੰ ਬਚਾਇਆ।

ਸਰਕਾਰ ਦੀ ਲਾਪ੍ਰਵਾਹੀ ਤੇ ਬਾਜ਼ਾਰ ’ਚ ਦਵਾਈਆਂ ਦੀ ਘਾਟ ਤੋਂ ਪ੍ਰੇਸ਼ਾਨ ਮੁੰਬਈ ਦੇ ਆਸ਼ੀਵਾਰਾ ਇਲਾਕੇ ਦੇ ਲੋਕ ਸੋਨੂੰ ਸੂਦ ਦੇ ਘਰ ਦੇ ਬਾਹਰ ਪਹੁੰਚ ਗਏ ਸਨ। ਲੋਕ ਉਥੇ ਸੋਨੂੰ ਤੋਂ ਮਦਦ ਮੰਗ ਰਹੇ ਸਨ ਤੇ ਉਸ ਨੇ ਹਰ ਕਿਸੇ ਦੀ ਮਦਦ ਕੀਤੀ। ਸਾਰੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਸੋਨੂੰ ਨੇ ਵੱਧ ਤੋਂ ਵੱਧ ਮਦਦ ਕਰਨ ਦਾ ਭਰੋਸਾ ਦਿੱਤਾ। ਦੂਜੇ ਪਾਸੇ ਉਹ ਸੋਸ਼ਲ ਮੀਡੀਆ ’ਤੇ ਵੀ ਲੋਕਾਂ ਦੀ ਲਗਾਤਾਰ ਮਦਦ ਕਰ ਰਿਹਾ ਹੈ।

ਨੋਟ– ਸੋਨੂੰ ਸੂਦ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh