ਸੋਨੂੰ ਸੂਦ ਨੂੰ ਤੌਕਤੇ ਤੂਫਾਨ ’ਚ ਫਸੇ ਲੋਕਾਂ ਦੀ ਹੋਈ ਚਿੰਤਾ, ਕਰਨਾਟਕ ਦੇ ਮੁੱਖ ਮੰਤਰੀ ਨੂੰ ਕੀਤੀ ਮਦਦ ਦੀ ਅਪੀਲ

05/17/2021 3:48:05 PM

ਮੁੰਬਈ (ਬਿਊਰੋ)– ਕੋਰੋਨਾ ਕਾਲ ’ਚ ਆਰਥਿਕ ਰੂਪ ਤੋਂ ਕਮਜ਼ੋਰ ਤੇ ਪੀੜਤ ਵਰਗ ਦੀ ਮਦਦ ਕਰ ਰਹੇ ਸੋਨੂੰ ਸੂਦ ਹੁਣ ਲੋਕਾਂ ਲਈ ਫ਼ਰਿਸ਼ਤਾ ਬਣ ਚੁੱਕੇ ਹਨ। ਸੋਨੂੰ ਸੂਦ ਕੋਵਿਡ ਨਾਲ ਪੀੜਤ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਤੋਂ ਲੈ ਕੇ ਉਨ੍ਹਾਂ ਲਈ ਬੈੱਡ, ਆਕਸੀਜਨ ਤੇ ਦਵਾਈਆਂ ਤਕ ਦੀ ਵਿਵਸਥਾ ਕਰ ਰਹੇ ਹਨ ਤੇ ਇਹ ਕੰਮ ਉਹ ਬੀਤੇ ਸਾਲ ਤੋਂ ਕਰ ਰਹੇ ਹਨ। ਅਦਾਕਾਰ ਹਰ ਸੰਭਵ ਮਦਦ ਕਰਨ ’ਚ ਲੱਗੇ ਹੋਏ ਹਨ ਤੇ ਉਨ੍ਹਾਂ ਦੀ ਕੋਸ਼ਿਸ਼ ਮਦਦ ਲਈ ਆਉਣ ਵਾਲੀ ਹਰ ਆਵਾਜ਼ ਤਕ ਪਹੁੰਚਣ ਦੀ ਹੈ। ਹੁਣ ਕੋਰੋਨਾ ਪੀੜਤਾਂ ਤੋਂ ਬਾਅਦ ਸੋਨੂੰ ਸੂਦ ਨੇ ਤੌਕਤੇ ਤੂਫਾਨ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਤੌਕਤੇ ਤੂਫਾਨ ਨੇ ਮਚਾਈ ‘ਯੇ ਰਿਸ਼ਤਾ...’ ਦੇ ਸੈੱਟ ’ਤੇ ਤਬਾਹੀ, ਕਰਨ ਕੁੰਦਰਾ ਨੇ ਸਾਂਝੀ ਕੀਤੀ ਵੀਡੀਓ

ਅਰਬ ਸਾਗਰ ’ਚ ਬਣੇ ਦਬਾਅ ਦੇ ਖੇਤਰ ਦੇ ਚਲਦਿਆਂ ਦੇਸ਼ ਦੇ ਕਈ ਹਿੱਸਿਆਂ ’ਚ ਚੱਕਰਵਾਤੀ ਤੂਫਾਨ ਦਾ ਖਤਰਾ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਚੱਕਰਵਾਤ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕੀਤੀ ਹੈ। ਅਜਿਹੇ ’ਚ ਸੋਨੂੰ ਸੂਦ ਨੇ ਤੌਕਤੇ ਤੂਫਾਨ ਦੇ ਚਲਦਿਆਂ ਅਰਬ ਸਾਗਰ ’ਚ ਫੇਸ ਲੋਕਾਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਸੋਨੂੰ ਸੂਦ ਨੇ ਇਸ ਨੂੰ ਲੈ ਕੇ ਇਕ ਟਵੀਟ ਵੀ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੁਰੱਪਾ ਨੂੰ ਇਨ੍ਹਾਂ ਲੋਕਾਂ ਦੀ ਮਦਦ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।

ਸੋਨੂੰ ਸੂਦ ਨੇ ਆਪਣੇ ਟਵੀਟ ’ਚ ਲਿਖਿਆ, ‘ਸਾਨੂੰ ਤੌਕਤੇ ਤੂਫਾਨ ਦੇ ਚਲਦਿਆਂ ਅਰਬ ਸਾਗਰ ’ਚ ਫਸੇ ਲੋਕਾਂ ਦੀ ਜ਼ਿੰਦਗੀ ਬਚਾਉਣ ਦੀ ਲੋੜ ਹੈ। ਸੀ. ਐੱਮ. ਬੀ. ਐੱਸ. ਯੇਦੁਰੱਪਾ ਜੀ ਤੁਹਾਨੂੰ ਬੇਨਤੀ ਹੈ ਕਿ ਇਨ੍ਹਾਂ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਲਈ ਸਾਡੀ ਮਸ਼ੀਨਰੀ ਨੂੰ ਸਰਗਰਮ ਕਰੋ।’

ਇਸ ਦੇ ਨਾਲ ਹੀ ਸੋਨੂੰ ਸੂਦ ਨੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ’ਚ ਕੁਝ ਲੋਕਾਂ ਨੂੰ ਲਾਈਫ ਜੈਕੇਟ ਦੇ ਨਾਲ ਇਕ ਕਿਸ਼ਤੀ ’ਚ ਬੈਠੇ ਦੇਖਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਸੋਨੂੰ ਸੂਦ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਲੱਗੇ ਲਾਕਡਾਊਨ ’ਚ ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਸੀ। ਉਥੇ ਕੋਵਿਡ ਪੀੜਤਾਂ ਦੇ ਇਲਾਜ ’ਚ ਵੀ ਉਨ੍ਹਾਂ ਨੇ ਮਦਦ ਕੀਤੀ ਸੀ। ਇਸ ਤੋਂ ਬਾਅਦ ਮਹਾਮਾਰੀ ਦੇ ਚਲਦਿਆਂ ਪ੍ਰਭਾਵਿਤ ਪਰਿਵਾਰਾਂ ਤੇ ਉਨ੍ਹਾਂ ਦੇ ਬੱਚਿਆਂ ਲਈ ਵੀ ਸੋਨੂੰ ਸੂਦ ਨੇ ਕਈ ਨੇਕ ਕੰਮ ਕੀਤੇ ਤੇ ਉਨ੍ਹਾਂ ਦਾ ਇਹ ਕੰਮ ਅਜੇ ਵੀ ਜਾਰੀ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh