ਹਸਪਤਾਲ ’ਚ ਦਵਾਈਆਂ ਦੀ ਘਾਟ, ਸੋਨੂੰ ਸੂਦ ਨੇ ਡਾਕਟਰਾਂ ਵੱਲੋਂ 'ਪ੍ਰਚਾਰ' 'ਤੇ ਚੁੱਕੇ ਸਵਾਲ

05/19/2021 2:32:02 PM

ਮੁੰਬਈ: ਦੇਸ਼ ’ਚ ਲਗਾਤਾਰ ਵੱਧ ਰਹੀ ਕੋਰੋਨਾ ਪੀੜਤਾਂ ਦੀ ਗਿਣਤੀ ਨੇ ਹਾਲਾਤ ਬਦਤਰ ਕਰ ਦਿੱਤੇ ਹਨ। ਹਸਪਤਾਲਾਂ ’ਚ ਮਰੀਜ਼ਾਂ ਨੂੰ ਪੂਰਾ ਇਲਾਜ ਨਹੀਂ ਮਿਲ ਪਾ ਰਿਹਾ ਅਤੇ ਉੱਧਰ ਕਈ ਇਲਾਜ ਦੀ ਘਾਟ ਕਾਰਨ ਆਪਣੀ ਜਾਨ ਵੀ ਗਵਾ ਰਹੇ ਹਨ। ਅਜਿਹੇ ’ਚ ਲੋਕਾਂ ਦਾ ਫਰਿਸ਼ਤਾ ਕਹੇ ਜਾਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਡਾਕਟਰਾਂ ’ਤੇ ਸਵਾਲ ਖੜੇ ਕੀਤੇ ਹਨ। ਇਸ ਨੂੰ ਲੈ ਕੇ ਕੀਤਾ ਗਿਆ ਉਨ੍ਹਾਂ ਦਾ ਟਵੀਟ ਖ਼ੂਬ ਵਾਇਰਲ ਹੋ ਰਿਹਾ ਹੈ। 

 

ਸੋਨੂੰ ਸੂਦ ਨੇ ਆਪਣੇ ਟਵੀਟ ’ਚ ਲਿਖਿਆ ਕਿ- ‘ਇਕ ਸਿੱਧਾ ਜਿਹਾ ਸਵਾਲ’, ਜਦ ਸਭ ਨੂੰ ਪਤਾ ਹੈ ਕਿ ਇਹ ਖ਼ਾਸ ਇੰਜੈਕਸ਼ਨ ਕਿਤੇ ਉਪਲੱਬਧ ਨਹੀਂ ਹੈ ਤਾਂ ਕਿਉਂ ਹਰ ਡਾਕਟਰ ਇਸ ਨੂੰ ਲਗਾਉਣ ਦੀ ਸਲਾਹ ਦੇ ਰਹੇ ਹਨ? ਜਦ ਹਸਪਤਾਲ ਇਸ ਦਵਾਈ ਨੂੰ ਨਹੀਂ ਲਿਆ ਪਾ ਰਹੇ ਹਨ ਤਾਂ ਇਕ ਆਮ ਆਦਮੀ ਕਿੱਥੋਂ ਲਿਆਵੇਗਾ? ਅਸੀਂ ਲੋਕ ਕੋਈ ਹੋਰ ਦਵਾਈ ਕਿਉਂ ਨਹੀਂ ਵਰਤੋਂ ਕਰ ਸਕਦੇ ਜਿਸ ਨਾਲ ਜ਼ਿੰਦਗੀਆਂ ਬਚਾ ਸਕੀਏ’? ਸੋਨੂੰ ਦਾ ਇਹ ਟਵੀਟ ਖ਼ੂਬ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਵੀ ਇਸ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

 


ਦੱਸ ਦੇਈਏ ਕਿ ਪਿਛਲੇ ਸਾਲ ਕੋਰੋਨਾ ਅਤੇ ਤਾਲਾਬੰਦੀ ਦੀ ਸ਼ੁਰੂਆਤ ਤੋਂ ਹੀ ਸੋਨੂੰ ਬਿਨਾਂ ਰੁਕੇ ਲੋਕਾਂ ਦੀ ਮਦਦ ਕਰ ਰਹੇ ਹਨ ਅਜਿਹੇ ’ਚ ਲੋਕਾਂ ਨੇ ਉਨ੍ਹਾਂ ਨੂੰ ਭਗਵਾਨ ਦਾ ਦਰਜਾ ਦੇ ਦਿੱਤਾ ਹੁਣ ਵੀ ਉਹ ਸੰਕਟ ਮੁਸ਼ਕਿਲ ਸਮੇਂ ’ਚ ਅੱਗੇ ਆ ਕੇ ਲੋਕਾਂ ਦੀ ਮਦਦ ਕਰ ਰਹੇ ਹਨ। 

Aarti dhillon

This news is Content Editor Aarti dhillon