ਸੋਨੂੰ ਸੂਦ ਦੇ ਪ੍ਰਸ਼ੰਸਕ ਇਕ ਉਪਕਾਰੀ ਕੰਮ ਲਈ ‘ਐੱਸ’ ਦੀ ਯਾਤਰਾ ’ਤੇ ਨਿਕਲੇ

11/07/2023 4:46:36 PM

ਮੁੰਬਈ (ਬਿਊਰੋ)– ਸੋਨੂੰ ਸੂਦ ਦੇ ਸਮਰਥਕਾਂ ਨੇ ‘ਮੈਂ ਵੀ ਸੋਨੂੰ ਸੂਦ’ ਨਾਂ ਦੀ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਦੇਸ਼ ਭਰ ਦੇ ਲੋਕਾਂ ਨੂੰ ਜੋੜਨਾ, ਚੰਗਿਆਈ, ਏਕਤਾ ਤੇ ਜੀਵਨ ਬਚਾਉਣ ਦੇ ਮੁੱਲਾਂ ਨੂੰ ਮਜ਼ਬੂਤ ਕਰਨਾ ਹੈ। ‘ਮੈਂ ਵੀ ਸੋਨੂੰ ਸੂਦ’ ਮੁਹਿੰਮ ਆਪਣੇ ਨਾਇਕ ਸੋਨੂੰ ਸੂਦ ਨੂੰ ਸਨਮਾਨ ਦੇਣ ਲਈ ‘ਐੱਸ’ ਅੱਖਰ ਬਾਰੇ ਹੈ।

ਇਹ ਯਾਤਰਾ 27 ਵੱਡੇ ਸਟਾਪਾਂ ਦੇ ਨਾਲ ਲਗਭਗ 40 ਦਿਨਾਂ ਦੀ ਹੋਵੇਗੀ ਤੇ 154 ਘੰਟਿਆਂ ’ਚ 6645 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਏਕਤਾ ਨੂੰ ਉਤਸ਼ਾਹਿਤ ਕਰਨ ਤੇ ਤਬਦੀਲੀ ਲਿਆਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਡੱੁਬਾ ਠਾਂਡਾ ’ਚ ਸੋਨੂੰ ਸੂਦ ਮੰਦਰ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਇਤਰਾਜ਼ਯੋਗ ਡੀਪਫੇਕ ਵੀਡੀਓ ’ਤੇ ਰਸ਼ਮਿਕਾ ਮੰਦਾਨਾ ਦਾ ਆਇਆ ਪਹਿਲਾ ਬਿਆਨ, ‘‘ਇਹ ਖ਼ਤਰਨਾਕ ਹੈ...’’

ਇਹ ਫੈਨ-ਸੈਂਟ੍ਰਿਕ ਕੈਂਪੇਨ ਚੰਗਿਆਈ ਦੀ ਸ਼ਕਤੀ ਤੇ ਇਸ ਦੁਆਰਾ ਬਣਾਈ ਗਈ ਏਕਤਾ ਨੂੰ ਉਜਾਗਰ ਕਰਦੀ ਹੈ। ਇਹ ਇਸ ਵਿਚਾਰ ਨੂੰ ਦਰਸਾਉਂਦੀ ਹੈ ਕਿ ਆਪਣੇ ਪਿਆਰੇ ਆਈਕਾਨ ਦੀ ਤਰ੍ਹਾਂ, ਹਰ ਵਿਅਕਤੀ ਜੀਵਨ ਬਚਾਉਣ ਤੇ ਸਮਾਜ ’ਤੇ ਸਕਾਰਾਤਮਕ ਪ੍ਰਭਾਵ ਪਾਉਣ ਲਈ ਮਹੱਤਵਪੂਰਣ ਭੂਮਿਕਾ ਨਿਭਾਅ ਸਕਦਾ ਹੈ।

‘ਮੈਂ ਵੀ ਸੋਨੂੰ ਸੂਦ’ ਸਿਰਫ਼ ਇਕ ਮੁਹਿੰਮ ਨਹੀਂ ਹੈ, ਇਹ ਮਨੁੱਖੀ ਦਿਆਲਤਾ ਦੀ ਅਦੁੱਤੀ ਸਮਰੱਥਾ ਤੇ ਸੰਯੁਕਤ ਭਾਈਚਾਰੇ ਦੇ ਪ੍ਰਭਾਵ ਦਾ ਪ੍ਰਮਾਣ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh