ਸਿੱਧੂ ਮੂਸੇ ਵਾਲਾ ਦੀ ਸਪੋਰਟ 'ਚ ਗਾਇਆ ਇਹ ਗੀਤ ਖੂਬ ਹੋ ਰਿਹਾ ਵਾਇਰਲ (ਵੀਡੀਓ )

09/13/2020 7:18:08 PM

ਜਲੰਧਰ(ਬਿਊਰੋ) - ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਇਸ ਸਮੇਂ ਹਰ ਪਾਸੇ ਚਰਚਾ ਹੈ। ਸਿੱਧੂ ਦਾ ਨਾਂ ਹਰ ਪਾਸੇ ਜਿੱਥੇ ਚਰਚਾ ਦਾ ਵਿਸ਼ਾ ਬਣੀਆ ਹੋਇਆ ਹੈ ਉਥੇ ਹੀ ਸਿੱਧੂ ਨੂੰ ਕਈ ਨੌਜਵਾਨ ਗਾਇਕ ਵੀ ਪਸੰਦ ਕਰਦੇ ਹਨ ਤੇ ਗਾਇਕਾਂ ਨੂੰ ਸਿੱਧੂ ਦੀ ਸਪੋਰਟ 'ਚ ਗੀਤ ਵੀ ਰਿਲੀਜ਼ ਕੀਤੇ ਜਾ ਰਹੇ ਹਨ।
ਹਾਲ ਹੀ 'ਚ ਫਿਰੋਜ਼ਪੁਰ ਦੇ ਦੋ ਨੌਜਵਾਨ ਗਾਇਕਾਂ ਚਮਕੌਰ ਬਾਠ ਤੇ ਸੁਖਚੈਨ ਭੋਲੂਵਾਲਾ ਨੇ ਸਿੱਧੂ ਮੂਸੇ ਵਾਲਾ ਦੀ ਸਪੋਰਟ 'ਚ ਗੀਤ 'ਟਾਈਮ ਮੂਸੇ ਵਾਲੇ ਦਾ' ਰਿਲੀਜ਼ ਕੀਤਾ ਹੈ।

ਇਸ ਗੀਤ ਨੂੰ ਖੁਦ ਸੁਖਚੈਨ ਭੋਲੂਵਾਲਾ ਨੇ ਲਿਖਿਆ ਹੈ ਤੇ ਮਿਊਜ਼ਿਕ ਸੰਨੀ ਸੈਵਨ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਮਹੇਸ਼ ਇੰਦਰ ਤੇ ਪ੍ਰੀਤ ਕਮਰਾ ਵੱਲੋਂ ਤਿਆਰ ਕੀਤਾ ਗਿਆ ਹੈ।ਸੋਸ਼ਲ ਮੀਡੀਆ 'ਤੇ ਇਹ ਗੀਤ ਬੇਹੱਦ ਵਾਇਰਲ ਹੋ ਰਿਹਾ ਹੈ ।ਗੀਤ ਨੂੰ 'ਗਾਣੇ ਰਿਕਾਰਡਸ' ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।


Lakhan

Content Editor

Related News