ਵਪਾਰਕ ਤੇ ਪਰਿਵਾਰਕ ਮਨੋਰੰਜਨ ਕਰਨ ਵਾਲੀਆਂ ਫ਼ਿਲਮਾਂ ਹਨ ਪਸੰਦੀਦਾ ਬਦਲ : ਸੋਨਮ ਕਪੂਰ

07/25/2023 12:16:42 PM

ਮੁੰਬਈ (ਬਿਊਰੋ) - ਬਾਲੀਵੁੱਡ ਸਟਾਰ ਸੋਨਮ ਕਪੂਰ ਪ੍ਰੈਗਨੈਂਸੀ ਤੋਂ ਬਾਅਦ ਫ਼ਿਲਮਾਂ ’ਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਹਰ ਸਾਲ ਦੋ ਪ੍ਰਾਜੈਕਟ ਕਰਨਾ ਚਾਹੁੰਦੀ ਹੈ। ਸੋਨਮ ਸਿਨੇਮਾਘਰਾਂ ’ਚ ਵਾਪਸੀ ਲਈ ਕਮਰਸ਼ੀਅਲ, ਪਰਿਵਾਰਕ ਮਨੋਰੰਜਨ ਵਾਲੀਆਂ ਫ਼ਿਲਮਾਂ ਦੀ ਚੋਣ ਕਰਨਾ ਚਾਹੁੰਦੀ ਹੈ। 

ਇਹ ਖ਼ਬਰ ਵੀ ਪੜ੍ਹੋ : 25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ

ਸੋਨਮ ਕਪੂਰ ਨੇ ਕਿਹਾ,  ''ਪ੍ਰਾਜੈਕਟਸ ਦਾ ਹਿੱਸਾ ਬਣਨਾ ਹਮੇਸ਼ਾ ਹੀ ਖੁਸ਼ੀ ਦੀ ਗੱਲ ਹੈ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਜਿਵੇਂ ਹੀ ਮੈਂ ਪ੍ਰੈਗਨੈਂਸੀ ਤੋਂ ਬਾਅਦ ਸਿਨੇਮਾਘਰਾਂ ’ਚ ਵਾਪਸੀ ਕਰਾਂਗੀ, ਮੈਂ ਬਸ ਇਹੀ ਕਰਨ ਦੀ ਕੋਸ਼ਿਸ਼ ਕਰਾਂਗੀ ਕਿਉਂਕਿ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਲੋਕ ਸਿਨੇਮਾ ਦਾ ਆਨੰਦ ਲੈਣ ਲਈ ਮੌਜੂਦਾ ਹਕੀਕਤ ਨੂੰ ਭੁੱਲ ਜਾਂਦੇ ਹਨ ਤੇ ਇਹ ਸਾਡੇ ਲਈ ਨਿਰਮਾਣ ਕਰ ਸਕਦੀ ਹੈ।''

ਇਹ ਖ਼ਬਰ ਵੀ ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਨੇ ਮੁੜ ਵਧਾਇਆ ਪੰਜਾਬੀਆਂ ਦਾ ਮਾਣ, ਹਾਸਲ ਕੀਤੀ ਇਕ ਹੋਰ ਵੱਡੀ ਉਪਲੱਬਧੀ

ਅਦਾਕਾਰਾ ਸੋਨਮ ਕਪੂਰ ਅੱਗੇ ਕਹਿੰਦੀ ਹੈ, ''ਮੈਂ ਇਥੋਂ ਹਰ ਸਾਲ ਦੋ ਪ੍ਰਾਜੈਕਟ ਕਰਨਾ ਚਾਹੁੰਦੀ ਹਾਂ ਤੇ ਮੈਂ ਅਜਿਹੀਆਂ ਸਕ੍ਰਿਪਟਸ ਦੀ ਤਲਾਸ਼ ਕਰ ਰਹੀ ਹਾਂ, ਜੋ ਬਹੁਤ ਮਨੋਰੰਜਕ ਤੇ ਦਿਲਚਸਪ ਹੋਣ। ਮੈਂ ਉਨ੍ਹਾਂ ਵਿਸ਼ਿਆਂ ਵੱਲ ਧਿਆਨ ਦਿੰਦੀ ਹਾਂ ਜੋ ਸਭ ਤੋਂ ਵੱਧ ਦਰਸ਼ਕ ਵਰਗ ਨੂੰ ਆਕਰਸ਼ਿਤ ਕਰਦੇ ਹਨ ਤਾਂ ਜੋ ਅਸੀਂ ਇਕ ਪਰਿਵਾਰ, ਇਕ ਭਾਈਚਾਰੇ ਦੇ ਰੂਪ ’ਚ ਫ਼ਿਲਮਾਂ ਦਾ ਆਨੰਦ ਮਾਣ ਸਕੀਏ।''

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita