ਪਤੀ ਦੇ ਗੋਦ ''ਚ ਆਰਾਮ ਫਰਮਾਉਂਦੀ ਸੋਨਮ ਕਪੂਰ ਨੇ ਫਲਾਂਟ ਕੀਤਾ ਬੇਬੀ ਬੰਪ, ਖੂਬਸੂਰਤ ਤਸਵੀਰਾਂ ਵਾਇਰਲ

04/13/2022 1:39:06 PM

ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਇਨੀਂ ਦਿਨੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦੌਰ ਦਾ ਆਨੰਦ ਲੈ ਰਹੇ ਹਨ। ਵਿਆਹ ਦੇ 4 ਸਾਲ ਬਾਅਦ ਮਾਂ ਬਣਨ ਵਾਲੀ ਸੋਨਮ ਆਪਣੀ ਪ੍ਰੈਗਨੈਂਸੀ ਦੇ ਹਰ ਪਲ ਨੂੰ ਕੈਮਰੇ 'ਚ ਕੈਦ ਕਰ ਰਹੀ ਹੈ। 


ਉਹ ਆਏ ਦਿਨ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸੋਨਮ ਨੇ ਪਤੀ ਆਨੰਦ ਆਹੂਜਾ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣੀਆਂ ਹਨ। 


ਸਾਂਝੀਆਂ ਕੀਤੀਆਂ ਤਸਵੀਰਾਂ 'ਚ ਸੋਨਮ ਪਤੀ ਦੀ ਗੋਦ 'ਚ ਆਰਾਮ ਫਰਮਾਉਂਦੀ ਹੋਈ ਬੇਬੀ ਬੰਪ ਫਲਾਂਟ ਕਰ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਸੋਨਮ ਨੇ ਪੇਸਟਲ ਰੰਗ ਦਾ ਗਾਊਨ ਕੈਰੀ ਕੀਤਾ ਹੈ। ਇਸ ਦੇ ਨਾਲ ਮਿਨੀਮਲ ਮੇਕਅਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।


ਉਧਰ ਆਨੰਦ ਹਲਕੇ ਰੰਗਾ ਦਾ ਕੁੜਤਾ-ਪਜ਼ਾਮਾ 'ਚ ਹਨ। ਤਸਵੀਰ 'ਚ ਆਨੰਦ ਆਪਣੀ ਲੇਡੀ ਲਵ ਨੂੰ ਪਿਆਰ ਨਾਲ ਫੜ ਕੇ ਬੈਠੇ ਨਜ਼ਰ ਆ ਰਹੇ ਹਨ। Parent To Be Couple ਬਾਹਾਂ 'ਚ ਬਾਹਾਂ ਪਾਏ ਆਪਣੇ ਪਹਿਲੇ ਬੱਚੇ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਸੋਨਮ ਨੇ ਲਿਖਿਆ-'ਆਬਸੇਸਡ ਵਿਦ ਯੂ ਆਨੰਦ ਆਹੂਜਾ #everydayphenomenal।'' ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। 

ਸੋਨਮ ਅਤੇ ਆਨੰਦ ਨੇ ਮਾਰਚ 'ਚ ਆਪਣੇ ਪਿਤਾ ਬਣਨ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਸੋਨਮ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ-'ਚਾਰ ਹੱਥ, ਜੋ ਤੁਹਾਨੂੰ ਜਿੰਨਾ ਹੋ ਸਕੇ ਓਨੀ ਚੰਗੀ ਤਰ੍ਹਾਂ ਤੁਹਾਡੀ ਪਰਵਰਿਸ਼ ਕਰਨਗੇ। 2 ਦਿਲ ਜੋ ਤੁਹਾਡੇ ਨਾਲ ਧੜਕਣਗੇ। ਇਕ ਪਰਿਵਾਰ ਜੋ ਤੁਹਾਨੂੰ ਪਿਆਰ ਅਤੇ ਸਪੋਰਟ ਦੇਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਬੈਠਾ ਰਹੇਗਾ। ਅਸੀਂ ਤੁਹਾਡੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।

Aarti dhillon

This news is Content Editor Aarti dhillon