ਮੁੜ ਸੁਰਖੀਆਂ ''ਚ ਸੋਨਮ ਬਾਜਵਾ, ਵਾਇਰਲ ਹੋਈਆਂ ਦਿਲਕਸ਼ ਤਸਵੀਰਾਂ

07/15/2020 3:20:07 PM

ਜਲੰਧਰ (ਬਿਊਰੋ) : ਸਾਲ 2013 'ਚ ਫਿਲਮ 'ਬੈਸਟ ਆਫ ਲੱਕ' ਨਾਲ ਪਾਲੀਵੁੱਡ ਫ਼ਿਲਮ ਉਦਯੋਗ 'ਚ ਐਂਟਰੀ ਕਰਨ ਵਾਲੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਹਾਲ ਹੀ 'ਚ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਖ਼ੂਬਸੂਰਤ ਤੇ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਸੋਨਮ ਬਾਜਵਾ ਨੇ ਕਾਲੇ ਤੇ ਨੀਲੇ ਗੂੜ੍ਹੇ ਰੰਗ ਦੀ ਕਾਫ਼ੀ ਹੌਟ ਆਊਟਫਿੱਟ ਪਹਿਨੀ ਹੋਈ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸੋਨਮ ਬਾਜਵਾ ਆਪਣੀਆਂ ਕਈ ਹੌਟ ਤਸਵੀਰ ਸਾਂਝੀਆਂ ਕਰ ਚੁੱਕੀ ਹੈ।

16 ਅਗਸਤ 1992 ਨੂੰ ਨੈਨੀਤਾਲ 'ਚ ਜਨਮੀ ਸੋਨਮ ਦਾ ਅਸਲ ਨਾਂ ਸੋਨਮਪ੍ਰੀਤ ਕੌਰ ਬਾਜਵਾ ਹੈ। ਦਿੱਲੀ ਯੂਨੀਵਰਸਿਟੀ ਤੋਂ ਸੋਨਮ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਸੋਨਮ ਬਾਜਵਾ ਨੇ ਸਾਲ 2012 'ਚ ਫੈਮਿਨਾ ਮਿਸ ਇੰਡੀਆ ਪ੍ਰਤੀਯੋਗਤਾ 'ਚ ਭਾਗ ਲਿਆ।

ਇਸ ਤੋਂ ਬਾਅਦ ਸੋਨਮ ਬਾਜਵਾ ਨੇ ਏਅਰ ਹੋਸਟੈੱਸ ਦੇ ਤੌਰ 'ਤੇ ਵੀ ਕੰਮ ਕੀਤਾ। ਸੋਨਮ ਐਕਟਿੰਗ ਦੇ ਖ਼ੇਤਰ 'ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੀ ਗਈ, ਜਿੱਥੇ ਖੂਬਸੂਰਤੀ ਦੇ ਕਈ ਮੁਕਾਬਲਿਆਂ 'ਚ ਭਾਗ ਲਿਆ।

ਸਾਲ 2014 'ਚ ਸੋਨਮ ਬਾਜਵਾ ਨੇ ਹਿੱਟ ਫ਼ਿਲਮ 'ਪੰਜਾਬ 1984' 'ਚ ਜੀਤੀ ਨਾਂ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਦਿਲਜੀਤ ਦੋਸਾਂਝ ਸਨ। ਸੋਨਮ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ।

ਇਸ ਤੋਂ ਬਾਅਦ ਸੋਨਮ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇਕ ਤੋਂ ਇਕ ਹਿੱਟ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ।

ਦੱਸਣਯੋਗ ਹੈ ਕਿ ਸੋਨਮ ਬਾਜਵਾ 'ਪੰਜਾਬ 1984', 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2', 'ਸਰਦਾਰ ਜੀ 2', 'ਨਿੱਕਾ ਜ਼ੈਲਦਾਰ' 'ਨਿੱਕਾ ਜ਼ੈਲਦਾਰ 2', 'ਗੁੱਡੀਆਂ ਪਟੋਲੇ', 'ਮੁਕਲਾਵਾ' ਅਤੇ 'ਸਿੰਘਮ' ਵਰਗੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।

sunita

This news is Content Editor sunita