ਸੋਨਾਕਸ਼ੀ ਨੇ ਆਪਣੇ ਬਚਪਨ ਦੀਆਂ CUTE ਤਸਵੀਰਾਂ ਕੀਤੀਆਂ ਸਾਂਝੀਆਂ (PICS)

05/06/2016 12:35:08 PM

 

 

ਮੁੰਬਈ : ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਹੁਣੇ ਜਿਹੇ ਆਪਣੇ ਇੰਸਟਾਗਰਾਮ ''ਤੇ ਆਪਣੇ ਬਚਪਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ''ਚ ਉਹ ਆਪਣੀ ਮਾਂ ਪੂਨਮ, ਪਿਤਾ ਸ਼ਤਰੂਘਨ ਅਤੇ ਦੋਹਾਂ ਭਰਾਵਾਂ ਲਵ-ਕੁਸ਼ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ''ਚੋਂ ਇਕ ਤਸਵੀਰ ''ਚ ਸੋਨਾਕਸ਼ੀ ਨੇ ਆਪਣੀ ਮਾਂ ਵਰਗੀ ਇਕ ਡਰੈੱਸ ਪਾਈ ਹੋਈ ਹੈ। ਉਨ੍ਹਾਂ ਇਸ ਤਸਵੀਰ ਨਾਲ ਲਿਖਿਆ, ''''i love how my mom has dressed me up like her  #family #love''''.

ਇਸ ਤੋਂ ਪਹਿਲਾਂ ਵੀ ਸੋਨਾਕਸ਼ੀ ਆਪਣੇ ਬਚਪਨ ਦੀਆਂ ਕਈ ਤਸਵੀਰਾਂ ਸਾਂਝੀਆ ਕਰ ਚੁੱਕੀ ਹੈ। 

ਜ਼ਿਕਰਯੋਗ ਹੈ ਕਿ ਸੋਨਾਕਸ਼ੀ ਅੱਜਕਲ ਆਪਣੀ ਆਉਣ ਵਾਲੀ ਫਿਲਮ ''ਅਕੀਰਾ'' ਅਤੇ ''ਫੋਰਸ 2'' ਵਰਗੀਆਂ ਫਿਲਮਾਂ ''ਚ ਕੰਮ ਕਰ ਰਹੀ ਹੈ, ਜਿਨ੍ਹਾਂ ''ਚ ਉਹ ਆਪਣੀ ਦਮਦਾਰ ਅਭਿਨੈ ਨਾਲ ਲੋਕਾਂ ਨੂੰ ਹੈਰਾਨ ਕਰਨ ਵਾਲੀ ਹੈ। ਸੋਨਾਕਸ਼ੀ ਕਾਫੀ ਦਿਨਾਂ ਤੋਂ ਫਿਲਮ ''ਹਸੀਨਾ'' ''ਚ ਅੰਡਰਵਰਲਡ ਡਾਨ ਦਾਊਦ ਦੀ ਭੈਣ ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਚਰਚਾ ''ਚ ਬਣੀ ਹੋਈ ਹੈ ਅਤੇ ਹੁਣ ਉਹ ਇਕ ਹੋਰ ਪਾਕਿਸਤਾਨੀ ਕਿਰਦਾਰ ਨਿਭਾਉਣ ਲਈ ਸੁਰਖੀਆਂ ''ਚ ਬਣੀ ਹੋਈ ਹੈ। ਚਰਚਾ ਹੈ ਕਿ ਉਹ ਸਬਾ ਇਮਤਿਆਜ਼ ਦਾ ਮਸ਼ਹੂਰ ਨਾਵਲ ''ਕਰਾਚੀ ਯੂ ਆਰ ਕਿਲਿੰਗ ਮੀ'' ''ਤੇ ਬਣਨ ਵਾਲੀ ਫਿਲਮ ''ਚ ਕਿਰਦਾਰ ਨਿਭਾਉਣ ਵਾਲੀ ਹੈ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਬਾ ਇਮਤਿਆਜ਼ ਦੇ ਨਾਵਲ ''ਕਰਾਚੀ ਯੂ ਆਰ ਕਿਲਿੰਗ ਮੀ'' ਦੀ ਕਹਾਣੀ ਇਕ ਮਹਿਲਾ ਪੱਤਰਕਾਰ ਆਇਸ਼ਾ ਅਤੇ ਉਸ ਦੇ ਕੀਤੇ ਸ਼ੰਘਰਸ਼ ਦੇ ਆਲੇ-ਦੁਆਲੇ ਘੁੰਮਦੀ ਹੈ।